ਜੈਤੇਗ ਸਿੰਘ ਅਨੰਤ (ਜਨਮ 14 ਅਗਸਤ 1946) ਪ੍ਰਸਿਧ ਫੋਟੋਪੱਤਰਕਾਰ, ਪੰਜਾਬੀਅਤ ਦਾ ਸ਼ੁਦਾਈ, ਲੇਖਕ ਅਤੇ ਪੰਜਾਬ ਦੇ ਇਤਿਹਾਸ ਦਾ ਖ਼ੋਜੀ ਵਿਦਵਾਨ ਹੈ। ਉਸਨੇ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਬਾਰੇ ਪ੍ਰਸਿਧ ਇਤਿਹਾਸਕਾਰਾਂ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਦੋ ਪੁਸਤਕਾਂ 'ਗ਼ਦਰ ਲਹਿਰ ਦੀ ਕਹਾਣੀ' ਅਤੇ 'ਗ਼ਦਰੀ ਯੋਧੇ' ਇਤਿਹਾਸ ਦਾ ਹਿੱਸਾ ਬਣਾਈਆਂ ਹਨ।[1]

ਜੈਤੇਗ ਸਿੰਘ ਅਨੰਤ ਪੰਜਾਬੀ ਯੂਨੀਵਰਸਿਟੀ ਵਿੱਚ

ਜ਼ਿੰਦਗੀ

ਸੋਧੋ

ਜੈਤੇਗ ਸਿੰਘ ਦਾ ਜਨਮ 14 ਅਗਸਤ 1946 ਨੂੰ ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਦੇ ਪਿੰਡ ਮਿਢਰਾਂਝਾ (ਤਖ਼ਤ ਹਜ਼ਾਰਾ ਨੇੜੇ) ਵਿੱਚ ਹੋਇਆ।

ਲਿਖਤਾਂ

ਸੋਧੋ
  • ਸਿਮਰਤੀ ਗਰੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ
  • ਬੇ ਨਿਆਜ਼ ਹਸਤੀ: ਉਸਤਾਦ ਦਾਮਨ[2]
  • ਮਹਿਕ ਸਮੁੰਦਰੋ ਪਾਰ
  • ਕਲਾ ਦੇ ਵਣਜਾਰੇ

ਸੰਪਾਦਿਤ ਪੁਸਤਕਾਂ

ਸੋਧੋ
  • ਗ਼ਦਰ ਲਹਿਰ ਦੀ ਕਹਾਣੀ
  • ਗ਼ਦਰੀ ਯੋਧੇ

ਜੈਤੇਗ ਸਿੰਘ ਅਨੰਤ ਅਤੇ ਲਹਿੰਦਾ ਪੰਜਾਬ

ਸੋਧੋ

ਲਹਿੰਦਾ ਪੰਜਾਬ ਦੇ ਨਾਮਵਰ ਲੇਖਕ ਪ੍ਰੋਫੈਸਰ ਆਸ਼ਿਕ ਰਹੀਲ ਨੇ ਜੈਤੇਗ ਸਿੰਘ ਅਨੰਤ ਬਾਰੇ ਮੋਤੀ ਪੰਜ ਦਰਿਆਵਾਂ ਦੇ ਨਾਮ ਦੀ ਇੱਕ ਕਿਤਾਬ ਸੰਪਾਦਿਤ ਕੀਤੀ ਹੈ, ਜਿਸ ਵਿੱਚ ਲਹਿੰਦੇ ਪੰਜਾਬ ਦੇ 26 ਤੋਂ ਵੱਧ ਲੇਖਕਾਂ, ਸ਼ਾਇਰਾਂ, ਪੱਤਰਕਾਰਾਂ ਤੇ ਦਾਨਸ਼ਵਰਾਂ ਨੇ ਅਨੰਤ ਦੇ ਜੀਵਨ, ਸਾਹਿਤ ਦੇ ਖੇਤਰ ਵਿੱਚ ਉਸ ਦੇ ਮੁਕਾਮ ਅਤੇ ਲਹਿੰਦੇ ਪੰਜਾਬ ਨਾਲ ਉਸਦੀਮੁਹੱਬਤ ਦੀਆਂ ਯਾਦਾਂ ਨਾਲ ਸੰਬੰਧਿਤ ਲੇਖ ਸ਼ਾਮਿਲ ਹਨ।

ਹਵਾਲੇ

ਸੋਧੋ