ਜੈਤੋ ਵਾਲਾ ਤਾਰੀ
ਜੈਤੋ ਵਾਲਾ ਤਾਰੀ ਪੰਜਾਬੀ ਗੀਤਾਂ ਵਿੱਚ ਆਉਣ ਵਾਲਾ ਇੱਕ ਪਾਤਰ ਹੈ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਮੱਕੜ ਹੈ। ਅਜ਼ਾਦੀ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਪਿੰਡ ਮੀਆਂਵਾਲਾ ਵਿੱਚ ਰਹਿੰਦਾ ਸੀ। ਓਥੋਂ ਆ ਕੇ ਉਹ ਜੈਤੋ ਰਹਿਣ ਲਾਗ ਪਿਆ ਅਤੇ ਅਖਾੜਿਆਂ ਲਈ ਸਾਊਂਡ ਦਾ ਕਮ ਸ਼ੁਰੂ ਕੀਤਾ। ਤਾਰੀ ਦਾ ਸਾਊਂਡ ਸਿਸਟਮ ਲਗਭਗ ਸਾਰੇ ਨਾਮਵਰ ਪੰਜਾਬੀ ਗਾਇਕ ਵਰਤਦੇ ਸਨ। ਹੌਲੀ ਹੌਲੀ ਸਾਰੇ ਗਾਇਕਾਂ ਨਾਲ ਤਾਰੀ ਦੇ ਸੰਬੰਧ ਗਹਿਰੇ ਹੋ ਗਏ ਤੇ ਉਹ ਤਾਰੀ ਦਾ ਨਾਮ ਆਪਣੇ ਗਾਏ ਗਾਣਿਆਂ ਵਿੱਚ ਵਰਤਨ ਲੱਗ ਪਏ। 13 ਜਨਵਰੀ 2019 ਨੂੰ ਤਾਰੀ ਜੈਤੋ ਵਾਲੇ ਦਾ ਦਿਹਾਂਤ ਹੋ ਗਿਆ।
ਜੈਤੋ ਵਾਲਾ ਤਾਰੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਅਵਤਾਰ ਸਿੰਘ ਮੱਕੜ |
ਉਰਫ਼ | ਜੈਤੋ ਵਾਲਾ ਤਾਰੀ |
ਜਨਮ | ਮੀਆਂਵਾਲਾ ਲਾਹੋਰ ਪਾਕਿਸਤਾਨ |