ਜੈਦੇਵ ਕਪੂਰ
ਜੈਦੇਵ ਕਪੂਰ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਮਹਾਨ ਕਰਾਂਤੀਕਾਰੀਆਂ ਵਿੱਚੋਂ ਇੱਕ ਸੀ। ਭਗਤ ਸਿੰਘ ਨੇ ਆਪਣੀ ਘੜੀ ਤੋਹਫੇ ਵਜੋਂ ਜੈਦੇਵ ਕਪੂਰ ਨੂੰ ਦਿੱਤੀ ਸੀ।[1]
ਜੈਦੇਵ ਕਪੂਰ ਦਾ ਜਨਮ 1908 ਵਿੱਚ ਹੋਇਆ ਸੀ।
ਉਹ 9 ਅਪ੍ਰੈਲ 1929 ਵਿੱਚ ਸ਼ਹੀਦ ਭਗਤ ਸਿੰਘ ਨੂੰ ਮਿਲਿਆ ਸੀ। ਉਸ ਨੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਲਈ ਅਸੇਂਬਲੀ ਵਿੱਚ ਬੰਬ ਸੁੱਟਣ ਲਈ ਅਸੇਂਬਲੀ ਵਿੱਚ ਜਾਣ ਦਾ ਪ੍ਰਬੰਧ ਕੀਤਾ ਸੀ।
ਜੈਦੇਵ ਕਪੂਰ ਬਰਤਾਨਵੀ ਪੁਲਿਸ ਦੇ ਹੱਥ ਆ ਗਿਆ ਸੀ। ਉਸ ਨੂੰ ਉਮਰਕੈਦੀ ਦੇ ਤੌਰ 'ਤੇ ਸੈਲੂਲਰ ਜੇਲ੍ਹ ਵਿੱਚ ਰੱਖਿਆ ਗਿਆ। ਜੈਦੇਵ ਕਪੂਰ ਦੀ ਮੌਤ 19 ਸਿਤੰਬਰ 1994 ਨੂੰ ਹੋਈ।