ਜੈਸਲਮੇਰ
ਜੈਸਲਮੇਰ ਜਿਲ੍ਹੇ ਦਾ ਭੂ-ਭਾਗ ਪ੍ਰਾਚੀਨ ਕਾਲ ਵਿੱਚ 'ਮਾਡਧਰਾ' ਭਾਵ ਵਲਭਮੰਡਲ ਦੇ ਨਾਮ ਨਾਲ ਪ੍ਰਸਿੱਧ ਸੀ। ਮਹਾਂ ਭਾਰਤ ਦੇ ਯੁੱਧ ਤੋਂ ਬਾਅਦ ਬਹੁਤ ਵੱਡੀ ਸੰਖਿਆਂ ਵਿੱਚ ਯਾਦਵ ਇਸ ਵੱਲ ਕੂਚ ਕਰ ਕਾ ਆਏ ਅਤੇ ਇੱਥੇ ਹੀ ਵੱਸ ਗਏ। ਇੱਥੇ ਅਨੇਕ ਸੁੰਦਰ ਹਵੇਲੀਆਂ ਅਤੇ ਜੈਨ ਮੰਦਿਰਾਂ ਦੇ ਸਮੂਹ ਹਨ ਜੋ 12 ਵੀਂ ਸਦੀ ਤੋਂ 15 ਵੀਂ ਸਦੀ ਦੇ ਵਿੱਚ ਬਣਾਏ ਗਏ ਸੀ।
ਜੈਸਲਮੇਰ
ਜੈਸਲ ਮੇਰ | |
---|---|
ਸ਼ਹਿਰ | |
ਸਰਕਾਰ | |
• ਮਹਾਂਪੋਰ | ਸੰਘ ਸਿੰਘ ਭਾਟੀ |
ਆਬਾਦੀ (2001) | |
• ਕੁੱਲ | 58,286 |
ਭੂਗੋਲਿਕ ਸਥਿਤੀ
ਸੋਧੋਜੈਸਲ ਮੇਰ ਭਾਰਤ ਦੇ ਪੱਛਮ ਦਿਸ਼ਾ ਵਿੱਚ ਸਥਿਤ ਥਾਰ ਦੇ ਰੇਗਿਸਤਾਨ ਦੇ ਦੱਖਣ ਪੱਛਮ ਖੇਤਰ ਵਿੱਚ ਫੈਲਿਆ ਹੋਇਆ ਹੈ। ਨਕਸ਼ੇ ਵਿੱਚ ਜੈਸਲ ਮੇਰ ਦੀ ਸਥਿਤੀ 20001 ਤੋਂ 20002 ਉੱਤਰ ਅਕਸ਼ਾਂਸ ਅਤੇ 61029 ਤੋੋਂ 72020 ਪੂਰਬ ਦੇਸ਼ਾਂਤਰ ਵਿੱਚ ਹੈ। ਪਰ ਇਤਿਹਾਸ ਦੀਆਂ ਘਟਨਾਵਾਂ ਅਨੁਸਾਰ ਇਸ ਦੀਆਂ ਸੀਮਾਂਵਾਂ ਘੱਟਦੀਆਂ ਵੱਧਦੀਆਂ ਰਹੀਆਂ ਹਨ। ਜਿਸ ਕਰਕੇ ਇਸ ਰਾਜਸਥਾਨ ਦੇ ਜਿਲ੍ਹੇ ਦਾ ਖੇਤਰਫ਼ਲ ਵੀ ਘੱਟਦਾ ਵੱਧਦਾ ਰਿਹਾ ਹੈ। ਜੈਸਲ ਮੇਰ ਦਾ ਖੇਤਰ ਥਾਰ ਦੇ ਮਾਰੂਥਲ ਰੇਗਿਸਥਾਨ ਵਿੱਚ ਸਥਿਤ ਹੈ। ਇੱਥੇ ਦੂਰ-ਦੂਰ ਤੱਕ ਰੇਤ ਦੇ ਸਥਾਈ ਅਤੇ ਆਸਥਾਈ ਉੱਚੇ ਉੱਚੇ ਰੇਤ ਦੇ ਟਿੱਲੇ ਹਨ। ਇਥੇ ਰੇਤ ਦੇ ਟਿੱਲਿਆਂ ਵਿੱਚ ਕਿੱਤੇ ਕਿੱਤੇ ਪੱਥਰੀਲੇ ਪਠਾਰ ਅਤੇ ਪਹਾੜਿਆਂ ਵੀ ਸਥਿਤ ਹਨ। ਇਸ ਸੰਪੂਰਨ ਇਲਾਕੇ ਦੀ ਢਾਲ ਸਿੰਧ ਨਦੀ ਅਤੇ ਕੱਛ ਦੇ ਰਣ ਭਾਵ ਪੱਛਮ-ਦੱਖਣ ਵੱਲ ਹੈ। [1]
ਭੂਗੋਲ
ਸੋਧੋਜੈਸਲ ਮੇਰ ਇਲਾਕੇ ਦਾ ਪੂਰਾ ਭਾਗ ਰੇਤਲਾ ਅਤੇ ਪੱਥਰੀਲਾ ਹੋਣ ਕਾਰਨ ਇੱਥੋਂ ਦਾ ਤਾਪਮਾਨ ਮਈ-ਜੂਨ ਵਿੱਚ ਵੱਧ ਤੋਂ 47 ਸੈਟੀਗ੍ਰੇਡ ਅਤੇ ਦਿੰਸਬਰ-ਜਨਵਰੀ ਵਿੱਚ ਘੱਟੋ-ਘੱਟੋ 05 ਸੈਟੀਗ੍ਰੇਡ ਰਹਿੰਦਾ ਹੈ। ਇੱਥੇ ਸੰਪੂਰਨ ਇਲਾਕੇ ਵਿੱਚ ਪਾਣੀ ਦਾ ਕੋਈ ਸਥਾਈ ਸ੍ਰੋਤ ਨਹੀਂ ਹੈ। ਇੱਥੋਂ ਦੇ ਜਿਆਦਾਤਰ ਖੂਹਾਂ ਦਾ ਪਾਣੀ ਖਾਰਾ ਅਤੇ ਇੱਥੇ ਪੀਣ ਵਾਲੇ ਪਾਣੀ ਦਾ ਇੱਕੋ-ਇੱਕ ਸਾਧਨ ਮੀਂਹ ਦਾ ਖੂਹਾਂ ਵਿੱਚ ਇੱਕਠਾ ਕੀਤਾ ਗਿਆ ਪਾਣੀ ਹੀ ਹੈ।
ਮੋਸਮ
ਸੋਧੋਜਨਵਰੀ-ਮਾਰਚ ਵਿੱਚ ਇੱਥੇ ਠੰਡ ਪੈਂਦੀ ਹੈ ਅਤੇ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਅਪ੍ਰੈਲ-ਜੂਨ ਵਿੱਚ ਇਹ ਬਹੁਤ ਤਪਦਾ ਹੈ ਅਤੇ ਇੱਥੋਂ ਦਾ ਤਾਪਮਾਨ 45 ਡਿਗਰੀ ਸੈਲਸੀਅਸ ਹੋ ਜਾਂਦਾ ਹੈ। ਇਸ ਮੋਸਮ ਵਿੱਚ ਸੂਰਜ ਸਿਰ ਵਿਚਕਾਰ ਹੁੰਦਾ ਹੈ ਅਤੇ ਉਸਦੀਆਂ ਕਿਰਨਾਂ ਥਾਰ ਦੇ ਰੇਗਿਸਥਾਨ ਉੱਪਰ ਪੈਂਦੀਆਂ ਹਨ ਅਤੇ ਇਸ ਸਥਿਤੀ ਵਿੱਚ ਰੇਤ ਸੁਨਿਹਰੀ ਹੋ ਜਾਂਦੀ ਹੈ। ਜਿਸ ਕਰਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਚਾਰੇ ਪਾਸੇ ਸੋਨਾਂ ਵਿਛਿਆ ਹੋਵੇ। ਇਸ ਮਨਮੋਹਕ ਦ੍ਰਿਸ਼ ਦਾ ਆਨੰਦ ਲੈਣ ਲਈ ਯਾਤਰੀ ਇੰਨੀ ਜ਼ਿਆਦਾ ਗਰਮੀ ਵਿੱਚ ਇੱਥੋ ਘੁੰਮਣ ਅਤੇ ਮਸਤੀ ਕਰਨ ਆਉਂਦੇ ਹਨ। ਅਕਤੂਬਰ ਤੋਂ ਦਿਸੰਬਰ ਤੱਕ ਮਾਨਸੂਨ ਦੇ ਮੋਸਮ ਵਿੱਚ ਠੰਡ ਅਤੇ ਬਾਰਿਸ਼ ਦੋਨੋ ਤਰ੍ਹਾਂ ਦੇ ਮੋਸਮ ਦਾ ਅਨੰਦ ਲਿਆ ਜਾ ਸਕਦਾ ਹੈ।
ਇਤਿਹਾਸ
ਸੋਧੋਭੀੜੀਆਂ ਗਲੀਆਂ ਵਾਲੇ ਜੈਸਲ ਮੇਰ ਦੇ ਉੱਚੇ ਉੱਚੇ ਆਲੀਸਾਨ ਭਵਨ ਅਤੇ ਹਵੇਲੀਆਂ ਸੈਲਾਨੀਆਂ ਨੂੰ ਮੱਧਕਾਲ ਦੇ ਰਾਜਾਸ਼ਾਹੀ ਦੀ ਯਾਦ ਦਵਾਉਂਦੇ ਹਨ। ਸ਼ਹਿਰ ਇੰਨੇ ਛੋਟੇ ਖੇਤਰ ਵਿੱਚ ਫੈਲਿਆ ਹੋਇਆ ਹੈ ਕਿ ਸੈਲਾਨੀ ਇੱਥੇ ਪੈਦਲ ਘੁੰਮਦੇ ਹੋਏ ਇਸ ਸੁਨਿਹਰੀ ਮੁਕਟ ਨੂੰ ਨਿਹਾਰ ਸਕਦੇ ਹਨ।
ਸੰਦਰਭ
ਸੋਧੋ- ↑ "ਜੈਸਲ ਮੇਰ ਦਾ ਪਰਿਚਯ" (in ਹਿੰਦੀ). ਪ੍ਰੈਸ. pp. ०१. Archived from the original (ਪੀ ਐੱਚ.ਡੀ) on 2009-06-25. Retrieved 2016-02-23.
{{cite web}}
: Unknown parameter|accessmonthday=
ignored (help); Unknown parameter|accessyear=
ignored (|access-date=
suggested) (help); Unknown parameter|dead-url=
ignored (|url-status=
suggested) (help)