ਜੈਸੀ ਓਵਨਜ਼
ਜੇਮਜ਼ ਕਲੀਵਲੈਂਡ ਜੈਸੀ ਓਵਨਜ਼ ਇੱਕ ਅਮਰੀਕੀ ਅਥਲੀਟ ਸੀ ਅਤੇ ਇਹ ਖਾਸ ਕਰ ਕੇ ਸਪ੍ਰਿੰਟ ਅਤੇ ਲਾਂਗ ਜੰਪ ਵਿੱਚ ਮਾਹਿਰ ਸੀ। ਇਸਨੇ 1936 ਦੀਆਂ ਓਲਿੰਪਿਕ ਖੇਡਾਂ, ਜੋ ਕਿ ਬਰਲਿਨ, ਜਰਮਨੀ ਵਿੱਚ ਹੋਈਆਂ, ਵਿੱਚ ਭਾਗ ਲਿਆ ਅਤੇ ਚਾਰ ਸੋਨ ਤਮਗੇ ਜਿੱਤੇ।[1] ਖੇਡ ਇਤਿਹਾਸ ਵਿੱਚ ਅਮਰ ਹੋਣ ਵਾਲਾ ਅਜਿਹਾ ਹੀ ਇੱਕ ਮਹਾਨ ਅਥਲੀਟ ਹੈ ਜੈਸੀ ਓਵਨਜ਼। ਜੈਸੀ ਦਾ ਜਨਮ ਅਮਰੀਕਾ ਵਿਖੇ 12 ਸਤੰਬਰ 1913 ਨੂੰ ਹੋਇਆ। ਜੈਸੀ ਓਵਨਜ਼ ਦਾ ਕੱਦ 5 ਫੁੱਟ 10 ਇੰਚ ਤੇ ਭਾਰ 75 ਕਿਲੋਗ੍ਰਾਮ ਸੀ। ਇਹ ਅਥਲੀਟ ਜੈਸੀ ਓਵਨਜ਼ ਦੇ ਨਾਂ ਨਾਲ ਮਸ਼ਹੂਰ ਹੋਇਆ।
ਨਿੱਜੀ ਜਾਣਕਾਰੀ | ||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਜੇਮਜ਼ ਕਲੀਵਲੈਂਡ ਓਵਨਜ਼ | |||||||||||||||||||||||
ਰਾਸ਼ਟਰੀਅਤਾ | ਅਮਰੀਕਾ | |||||||||||||||||||||||
ਜਨਮ | 12 ਸਤੰਬਰ 1913 ਅਲਾਬਾਮਾ, ਅਮਰੀਕਾ | |||||||||||||||||||||||
ਮੌਤ | ਮਾਰਚ 31, 1980 ਐਰੀਜ਼ੋਨਾ, ਅਮਰੀਕਾ | (ਉਮਰ 66)|||||||||||||||||||||||
ਕੱਦ | 5 ft 10 in (1.78 m) | |||||||||||||||||||||||
ਭਾਰ | 165 lb (75 kg) | |||||||||||||||||||||||
ਖੇਡ | ||||||||||||||||||||||||
ਖੇਡ | ਟਰੈਕ ਅਤੇ ਫੀਲਡ ਅਥਲੈਟਿਕ | |||||||||||||||||||||||
ਈਵੈਂਟ | ਸਪ੍ਰਿੰਟ, ਲਾਂਗ ਜੰਪ | |||||||||||||||||||||||
ਮੈਡਲ ਰਿਕਾਰਡ
|
ਓਲੰਪਿਕ ਖੇਡਾਂ
ਸੋਧੋਜੈਸੀ ਓਵਨਜ਼ ਨੇ 1936 ਦੀਆਂ ਬਰਲਿਨ ਓਲੰਪਿਕ ਖੇਡਾਂ ਵਿੱਚ ਅਥਲੈਟਿਕਸ ਮੁਕਾਬਲਿਆਂ ਵਿੱਚੋਂ ਚਾਰ ਸੋਨੇ ਦੇ ਤਗਮੇ ਜਿੱਤਣਾ ਇਹ ਅਜਿਹਾ ਰਿਕਾਰਡ ਕਾਇਮ ਕੀਤਾ ਜਿਸ ਨੂੰ ਅੱਜ ਤੱਕ ਦੁਨੀਆ ਦਾ ਕੋਈ ਵੀ ਅਥਲੀਟ ਨਹੀਂ ਤੋੜ ਸਕਿਆ। ਅਮਰੀਕਾ ਦਾ ਕਾਰਲ ਲੂਈਸ ਹੀ ਇਸ ਰਿਕਾਰਡ ਦੀ ਬਰਾਬਰੀ ਕਰ ਸਕਿਆ। ਓਵਨਜ਼ ਨੇ 1936 ਨੂੰ ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ 100 ਮੀਟਰ ਫੱਰਾਟਾ ਦੌੜ, 200 ਮੀਟਰ, 4×100 ਮੀਟਰ ਰਿਲੇਅ ਦੌੜ ਅਤੇ ਲੰਬੀ ਛਾਲ ਚਾਰ ਈਵੈਂਟਾਂ ਵਿੱਚੋਂ ਚਾਰ ਸੋਨੇ ਦੇ ਤਗਮੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ। 100 ਮੀਟਰ ਫੱਰਾਟਾ ਦੌੜ ਦਾ ਫਾਈਨਲ ਮੁਕਾਬਲੇ ਅਤੇ ਓਵਨਜ਼ ਨੇ 10.30 ਸਕਿੰਟ ਵਿੱਚ ਦੌੜ ਪੂਰੀ ਕਰਕੇ ਪਹਿਲਾ ਸੋਨ ਤਗਮਾ ਜਿੱਤਿਆ। ਅਗਲੇ ਦਿਨ ਛਾਲ ਦਾ ਮੁਕਾਬਲਾ ਹੋਇਆ ਜਿਸ ਵਿੱਚੋਂ ਉਸ ਨੇ 8.06 ਮੀਟਰ ਲੰਬੀ ਛਾਲ ਮਾਰ ਕੇ ਦੂਜਾ ਸੋਨ ਤਗਮਾ ਚੁੰਮਿਆ। ਸੋਨ ਤਗਮਾ ਉਸ ਨੇ 200 ਮੀਟਰ ਦੌੜ 20.70 ਸਕਿੰਟ ਵਿੱਚ ਪੂਰੀ ਕਰਕੇ ਆਪਣੇ ਨਾਂ ਕੀਤਾ ਅਤੇ ਚੌਥਾ ਤੇ ਆਖਰੀ ਸੋਨ ਤਗਮਾ ਉਸ ਨੇ 4×100 ਮੀਟਰ ਰਿਲੇਅ ਦੌੜ 39.80 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਜੈਸੀ ਓਵਨਜ਼ 1936 ਦੀਆਂ ਓਲੰਪਿਕ ਖੇਡਾਂ ਵਿੱਚ ਜਿਵੇਂ ਰਾਤੋ-ਰਾਤ ਸਟਾਰ ਅਥਲੀਟ ਬਣ ਗਿਆ ਸੀ ਉਸੇ ਤਰ੍ਹਾਂ ਹੀ ਇਸ ਓਲੰਪਿਕਸ ਤੋਂ ਮਗਰੋਂ ਇੱਕਦਮ ਹੀ ਅਸਮਾਨ ਵਿੱਚੋਂ ਧਰਤੀ ਉੱਪਰ ਆ ਡਿੱਗਿਆ।
ਮਦਹਾਲੀ ਦਾ ਦਿਨ
ਸੋਧੋਜੈਸ਼ੀ ਓਵਨਜ਼ ਓਲੰਪਿਕਸ ਖੇਡਾਂ ਵਿੱਚ ਧਰੂ-ਤਾਰਾ ਬਣ ਕੇ ਚਮਕਿਆ ਅਤੇ ਉਸ ਨੂੰ ਕਈ ਫਿਲਮਾਂ ਅਤੇ ਮਸ਼ਹੂਰੀਆਂ ਦੇ ਆਫਰ ਆ ਗਏ ਜੋ ਉਸ ਨੇ ਸਵੀਕਾਰ ਕਰ ਲਏ ਤੇ ਐਡ ਫਿਲਮਾਂ ਬਣਾਉਣ ਲੱਗਿਆ, ਜਿਸ ਤੇ ਉਸ ਨੂੰ ਪੇਸ਼ੇਵਾਰ ਖਿਡਾਰੀ ਘੋਸ਼ਿਤ ਕਰ ਦਿੱਤਾ ਅਤੇ ਉਸ ਦੇ ਕਿਸੇ ਵੀ ਮੁਕਾਬਲੇ ਵਿੱਚ ਖੇਡਣ ਤੇ ਪਾਬੰਦੀ ਲਗਾ ਦਿੱਤੀ, ਜਿਸ ਕਾਰਨ ਉਸ ਨੇ ਅਥਲੈਟਿਕਸ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਐਡ ਫਿਲਮਾਂ ਉੱਪਰ ਕੇਂਦਰਿਤ ਕੀਤਾ। ਇਸ ਅਰਸੇ ਦੌਰਾਨ ਉਸ ਨੂੰ ਸਿਗਰਟ ਪੀਣ ਦੀ ਆਦਤ ਨਾਲ ਸੰਨ 1979 ਵਿੱਚ ਉਸ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਅਤੇ 31 ਮਾਰਚ 1980 ਨੂੰ ਉਹ ਸਦਾ ਦੀ ਨੀਂਦ ਸੌਂ ਗਿਆ ਅਤੇ ਆਪਣੇ ਪਿੱਛੇ ਓਲੰਪਿਕ ਖੇਡਾਂ ਦਾ ਇੱਕ ਮਹਾਨ ਰਿਕਾਰਡ ਛੱਡ ਗਿਆ, ਜਿਸ ਨੂੰ ਅੱਜ ਤੱਕ ਕੋਈ ਵੀ ਅਥਲੀਟ ਨਹੀਂ ਤੋੜ ਸਕਿਆ।
ਹਵਾਲੇ
ਸੋਧੋ- ↑ Baker, William J. Jesse Owens – An American Life, p.19.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |