ਜੋਗਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਜੋਗਾ ਪੰਜਾਬ ਦੇ ਜ਼ਿਲਾ ਤੇ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਜੋਗਾ ਦੀ ਅਬਾਦੀ 9325 ਸੀ। ਇਸ ਦਾ ਖੇਤਰਫ਼ਲ 35.84 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ-ਬਰਨਾਲਾ ਰੋਡ ਤੇ ਮਾਨਸਾ ਤੋਂ 22 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ ਬਰਨਾਲਾ ਤੋ 28 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।

ਜੋਗਾ
ਸਮਾਂ ਖੇਤਰਯੂਟੀਸੀ+5:30

ਪਿਛੋਕੜ ਅਤੇ ਯਾਦਗਾਰਾਂ

ਸੋਧੋ

ਇਹ ਪਿੰਡ ਮੁਗਲ ਰਾਜ ਸਮੇਂ ਜੁਗਰਾਜ ਸਿੰਘ ਨਾਂ ਦੇ ਵਿਅਕਤੀ ਨੇ ਵਸਾਇਆ। ਪਹਿਲਾਂ ਜੋਗਾ,ਰੱਲਾ,ਸਕੇ ਭਰਾ ਅਤੇ ਮਾਖਾ ਮਤਰੇਈਆ ਭਰਾ ਸੀ (ਨੇੜੇ ਦਾ ਪਿੰਡ) ਤਿੰਨੋ ਭਰਾ ਇਕੱਠੇ ਹੁੰਦੇ ਸਨ ਜੋ ਬਾਅਦ ਵਿੱਚ ਵੱਖਰੇ ਵੱਖਰੇ ਪਿੰਡ ਬਣ ਗਏ। ਇਸ ਇਲਾਕੇ ਦੇ ਚਾਲੀ ਪਿੰਡਾਂ ਦੇ ਚਹਿਲ ਗੋਤ ਨਾਲ ਸੰਬਧਿਤ ਹੋਣ ਕਰ ਕੇ ਇਸ ਇਲਾਕੇ ਨੂੰ ਚੁਲੇਰਾ ਕਿਹਾ ਜਾਂਦਾ ਹੈ। ਇਸ ਪਿੰਡ ਵਿੱਚ ਗੁਰੂ ਤੇਗ ਬਹਾਦੁਰ ਜੀ ਵੀ ਆਏ ਜਿੰਨਾ ਦੀ ਯਾਦ ਚ ਗੁਰੂਦੁਆਰਾ ਬਣਿਆ ਹੋਇਆ ਹੈ। ਦੋ ਕੂਕੇ ਸਿੰਘ ਰਾਮ ਸਿੰਘ ਤੇ ਸ਼ਾਮ ਸਿੰਘ ਮਲੇਰਕੋਟਲਾ ਵਿਖੇ ਤੋਪਾਂ ਅੱਗੇ ਸ਼ਹੀਦ ਹੋਏ ਜਿੰਨਾ ਦੀ ਯਾਦ ਵਿੱਚ ਹਸਪਤਾਲ ਬਣਿਆ ਹੋਇਆ ਹੈ। ਸੰਗਰੂਰ ਦੇ ਮੋਰਚੇ ਵਿੱਚ ਸ਼ਹੀਦ ਜਥੇਦਾਰ ਅਣੋਖ ਸਿੰਘ ਦੀ ਯਾਦ ਵਿੱਚ ਇੱਕ ਲਾਇਬਰੇਰੀ ਬਣੀ ਹੋਈ ਹੈ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°09′52″N 75°25′33″E / 30.16446°N 75.425713°E / 30.16446; 75.425713