ਜੌਨ ਏਲੀਆ
ਜੌਨ ਏਲੀਆ (14 ਦਸੰਬਰ 1931 - 8 ਨਵੰਬਰ 2002) ਹਿੰਦ ਮਹਾਦੀਪ ਦਾ ਉਘਾ ਪਾਕਿਸਤਾਨੀ ਸ਼ਾਇਰ, ਫ਼ਲਸਫ਼ੀ, ਜੀਵਨੀਕਾਰ ਅਤੇ ਆਲਮ ਸੀ। ਉਹ ਆਪਣੀ ਅਨੋਖੀ ਸ਼ੈਲੀ ਦੀ ਵਜ੍ਹਾ ਨਾਲ ਸਰਾਹਿਆ ਜਾਂਦਾ ਸੀ। ਉਹ ਉਘੇ ਪੱਤਰਕਾਰ ਰਈਸ ਅਮਰੋਹਵੀ ਅਤੇ ਫ਼ਲਸਫ਼ੀ ਸੱਯਦ ਮੁਹੰਮਦ ਤੱਕੀ ਦਾ ਭਾਈ, ਅਤੇ ਮਸ਼ਹੂਰ ਕਹਾਣੀਕਾਰ, ਕਾਲਮਨਵੀਸ ਅਤੇ ਨਾਟਕਕਾਰ ਜ਼ਾਹਿਦਾ ਹਿਨਾ ਦਾ ਸਾਬਕ ਖ਼ਾਵੰਦ ਸੀ।ਜੌਨ ਏਲੀਆ ਨੂੰ ਅਰਬੀ, ਅੰਗਰੇਜ਼ੀ, ਫ਼ਾਰਸੀ, ਸੰਸਕ੍ਰਿਤ ਅਤੇ ਇਬਰਾਨੀ ਵਿੱਚ ਵੱਡੀ ਮਹਾਰਤ ਹਾਸਲ ਸੀ।
ਜੌਨ ਏਲੀਆ, جون ایلیا | |
---|---|
ਜਨਮ | ਅਮਰੋਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ | 14 ਦਸੰਬਰ 1931
ਮੌਤ | 8 ਨਵੰਬਰ 2002 ਕਰਾਚੀ, ਸਿੰਧ, ਪਾਕਿਸਤਾਨ | (ਉਮਰ 70)
ਕਿੱਤਾ | ਉਰਦੂ ਸ਼ਾਇਰ, ਵਿਦਵਾਨ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਗਜ਼ਲ |
ਪ੍ਰਮੁੱਖ ਕੰਮ | ਸ਼ਾਇਦ, ਯਾਨੀ, ਲੇਕਿਨ, ਗੁਮਾਨ, ਗੋਇਆ |
ਜੀਵਨ ਸਾਥੀ | ਜ਼ਾਹਿਦਾ ਹਿਨਾ |
ਬੱਚੇ | ਜੈਰੌਨ ਏਲੀਆ |
ਰਿਸ਼ਤੇਦਾਰ | ਸ਼ਫੀਕ ਹਸਨ ਏਲੀਆ (ਪਿਤਾ), ਰਈਸ ਅਮਰੋਹਵੀ (ਭਰਾ), ਸੱਯਦ ਮੁਹੰਮਦ ਤੱਕੀ (ਭਰਾ) |
ਜੀਵਨੀ
ਸੋਧੋਜੌਨ ਏਲੀਆ ਦਾ ਜਨਮ 14 ਦਸੰਬਰ 1937 ਨੂੰ ਅਮਰੋਹਾ, ਉੱਤਰ ਪ੍ਰਦੇਸ਼ ਦੇ ਇੱਕ ਨਾਮਵਰ ਖ਼ਾਨਦਾਨ ਵਿੱਚ ਹੋਇਆ। ਉਹ ਆਪਣੇ ਭੈਣ ਭਾਈਆਂ ਵਿੱਚੋਂ ਸਭ ਤੋਂ ਛੋਟੇ ਸੀ। ਉਸ ਦੇ ਵਾਲਿਦ, ਅੱਲਾਮਾ ਸ਼ਫ਼ੀਕ ਹਸਨ ਇਲੀਆ ਨੂੰ ਫ਼ਨ ਔਰ ਅਦਬ ਨਾਲ ਗਹਿਰਾ ਲਗਾਉ ਸੀ ਅਤੇ ਉਹ ਨਜੂਮੀ ਔਰ ਸ਼ਾਇਰ ਵੀ ਸੀ। ਇਸ ਇਲਮੀ ਮਾਹੌਲ ਨੇ ਜੌਨ ਦੀ ਤਬੀਅਤ ਨੂੰ ਵੀ ਉਹਨਾਂ ਹੀ ਲੀਹਾਂ ਤੇ ਢਾਲਿਆ। ਉਸ ਨੇ ਅਪਣਾ ਪਹਿਲਾ ਉਰਦੂ ਸ਼ਿਅਰ ਮਹਿਜ਼ 8 ਸਾਲ ਦੀ ਉਮਰ ਵਿੱਚ ਲਿਖਿਆ। ਆਪਣੀ ਕਿਤਾਬ ਸ਼ਾਇਦ ਦੇ ਪੇਸ਼ ਲਫ਼ਜ਼ ਵਿੱਚ ਲਿਖਿਆ ਹੈਂ:
"ਮੇਰੀ ਉਮਰ ਕਾ ਆਠਵਾਂ ਸਾਲ ਮੇਰੀ ਜ਼ਿੰਦਗੀ ਕਾ ਸਭ ਸੇ ਜ਼ਿਆਦਾ ਅਹਿਮ ਔਰ ਮਾਜਰਾ ਪ੍ਰਵਰ ਸਾਲ ਥਾ। ਇਸ ਸਾਲ ਮੇਰੀ ਜ਼ਿੰਦਗੀ ਕੇ ਦੋ ਸਭ ਸੇ ਅਹਿਮ ਹਾਦਸੇ ਪੇਸ਼ ਆਏ। ਪਹਿਲਾ ਹਾਦਸਾ ਯੇ ਥਾ ਕਿ ਮੈਂ ਆਪਣੀ ਨਰਗਸੀ ਏਨਾ ਕੀ ਪਹਿਲੀ ਸ਼ਿਕਸਤ ਸੇ ਦੋ ਚਾਰ ਹੂਆ, ਯਾਨੀ ਇੱਕ ਕਤਾਲਾ ਲੜਕੀ ਕੀ ਮੁਹੱਬਤ ਮੇਂ ਗ੍ਰਿਫ਼ਤਾਰ ਹਵਾ। ਦੂਸਰਾ ਹਾਦਸਾ ਯੇ ਥਾ ਕਿ ਮੈਂ ਨੇ ਪਹਿਲਾ ਸ਼ਿਅਰ ਕਿਹਾ:
ਚਾਹ ਮੈਂ ਉਸ ਕੀ ਤਮਾਚੇ ਖਾਏ ਹੈਂ
ਦੇਖ ਲੌ ਸੁਰਖ਼ੀ ਮਰੇ ਰੁਖ਼ਸਾਰ ਕੀ"
ਜੌਨ ਆਪਣੇ ਲੜਕਪਣ ਵਿੱਚ ਬਹੁਤ ਹੱਸਾਸ ਸੀ। ਉਹਨਾਂ ਦਿਨਾਂ ਚ ਇਸ ਦੀ ਕੁੱਲ ਤੱਵਜਾ ਦਾ ਕੇਂਦਰ ਇੱਕ ਖ਼ਿਆਲੀ ਮਹਿਬੂਬ ਕਿਰਦਾਰ ਸੋਫ਼ੀਆ ਸੀ। ਉਸਦੇ ਗ਼ੁੱਸੇ ਦਾ ਨਿਸ਼ਾਨਾ ਬਰਤਾਨਵੀ ਹਿੰਦੁਸਤਾਨ ਦੇ ਅੰਗਰੇਜ਼ ਹਾਕਮ ਸਨ।
ਉਹ ਮੁੱਢਲੇ ਮੁਸਲਿਮ ਦੌਰ ਦਾ ਇਤਿਹਾਸ ਡਰਾਮਾਈ ਸੂਰਤ ਵਿੱਚ ਦਿਖਾਉਂਦਾ ਸੀ ਜਿਸ ਵਜ੍ਹਾ ਨਾਲ ਉਸ ਦੇ ਇਸਲਾਮੀ ਇਤਿਹਾਸ ਦੇ ਇਲਮ ਦੇ ਬਹੁਤ ਸਾਰੇ ਪ੍ਰਸ਼ੰਸਕ ਸਨ। ਜੌਨ ਮੁਤਾਬਿਕ ਉਸਦੀ ਮੁਢਲੀ ਸ਼ਾਇਰੀ ਸਟੇਜ ਡਰਾਮੇ ਦੀ ਸੰਵਾਦੀ ਫ਼ਿਤਰਤ ਤੋਂ ਪ੍ਰਭਾਵਿਤ ਸੀ। ਇਲੀਆ ਦਾ ਇੱਕ ਕਰੀਬੀ ਰਫ਼ੀਕ, ਸੱਯਦ ਮੁਮਤਾਜ਼ ਸਈਦ, ਦੱਸਦਾ ਹੈ ਕਿ ਇਲੀਆ ਅਮਰੋਹਾ ਦੇ ਸੱਯਦ ਅਲਮਦਾਰਸ ਦਾ ਵੀ ਵਿਦਿਆਰਥੀ ਰਿਹਾ। ਇਹ ਮਦਰੱਸਾ ਅਮਰੋਹਾ ਵਿੱਚ ਸ਼ੀਆ ਹਜ਼ਰਾਤ ਦਾ ਇੱਕ ਪ੍ਰਮੁੱਖ ਮਜ਼੍ਹਬੀ ਕੇਂਦਰ ਰਿਹਾ ਹੈ। ਜੌਨ ਇਲੀਆ ਖ਼ੁਦ ਸ਼ੀਆ ਸੀ ਇਸ ਲਈ ਉਹ ਆਪਣੀ ਸ਼ਾਇਰੀ ਵਿੱਚ ਥਾਂ ਥਾਂ ਸ਼ੀਆ ਹਵਾਲਿਆਂ ਦਾ ਖ਼ੂਬ ਇਸਤੇਮਾਲ ਕਰਦਾ ਸੀ। ਹਜ਼ਰਤ ਅਲੀ ਅਲੀਆ ਅੱਸਲਾਮ ਦੀ ਜ਼ਾਤ ਮੁਬਾਰਕ ਨਾਲ ਉਸਨੂੰ ਖ਼ਸੂਸੀ ਅਕੀਦਤ ਸੀ ਅਤੇ ਉਸਨੂੰ ਆਪਣੀ ਸਿਆਦਤ ਪਰ ਭੀ ਨਾਜ਼ ਸੀ। ਸਈਦ ਕਹਿੰਦਾ ਹੈ, "ਜੌਨ ਨੂੰ ਜ਼ਬਾਨਾਂ ਨਾਲ ਖ਼ਸੂਸੀ ਲਗਾਉ ਸੀ। ਉਹ ਇਨ੍ਹਾਂ ਨੂੰ ਬਗ਼ੈਰ ਕੋਸ਼ਿਸ਼ ਦੇ ਸਿਖ ਲੈਂਦਾ ਸੀ। ਅਰਬੀ ਅਤੇ ਫ਼ਾਰਸੀ ਦੇ ਇਲਾਵਾ, ਜੋ ਉਸ ਨੇ ਮਦੱਰਸਾ ਵਿੱਚ ਸਿੱਖੀਆਂ ਸਨ, ਉਸ ਨੇ ਅੰਗਰੇਜ਼ੀ ਅਤੇ ਜ਼ੁਜ਼ਵੀ ਤੌਰ 'ਤੇ ਇਬਰਾਨੀ ਵਿੱਚ ਕੁਛ ਮਹਾਰਤ ਹਾਸਲ ਕਰ ਲਈ ਸੀ।"
ਪਾਕਿਸਤਾਨ ਆਮਦ
ਸੋਧੋਆਪਣੀ ਜਵਾਨੀ ਵਿੱਚ ਜੌਨ ਕਮਿਊਨਿਸਟ ਖ਼ਿਆਲ ਰੱਖਣ ਦੀ ਵਜ੍ਹਾ ਤੋਂ ਹਿੰਦੁਸਤਾਨ ਦੀ ਤਕਸੀਮ ਦੇ ਸਖ਼ਤ ਖ਼ਿਲਾਫ਼ ਸੀ ਲੇਕਿਨ ਬਾਅਦ ਵਿੱਚ ਇਸਨੂੰ ਇੱਕ ਸਮਝੌਤੇ ਵਜੋਂ ਕਬੂਲ ਕਰ ਲਿਆ। ਇਲੀਆ ਨੇ 1957 ਵਿੱਚ ਪਾਕਿਸਤਾਨ ਹਿਜਰਤ ਕੀਤੀ ਅਤੇ ਕਰਾਚੀ ਨੂੰ ਅਪਣਾ ਟਿਕਾਣਾ ਬਣਾਇਆ। ਜਲਦ ਹੀ ਉਹ ਸ਼ਹਿਰ ਦੇ ਅਦਬੀ ਹਲਕਿਆਂ ਵਿੱਚ ਮਕਬੂਲ ਹੋ ਗਿਆ। ਉਸਦੀ ਸ਼ਾਇਰੀ ਉਸਦੇ ਵਭਿੰਨ ਵਿਸ਼ਿਆਂ ਅਰੇ ਪੜ੍ਹਨ ਦੀ ਆਦਤ ਦਾ ਵਾਜ਼ਿਹ ਸਬੂਤ ਸੀ, ਜਿਸ ਵਜ੍ਹਾ ਨਾਲ ਉਸਨੇ ਵਸੀਅ ਪ੍ਰਸ਼ੰਸਾ ਅਤੇ ਮਾਨਤਾ ਨਸੀਬ ਹੋਈ।