ਜੌਨ ਬਨੀਅਨ
ਜੌਨ ਬਨੀਅਨ (28 ਨਵੰਬਰ 1628 - 31 ਅਗਸਤ 1688) ਇੱਕ ਅੰਗਰੇਜ਼ੀ ਲੇਖਕ ਅਤੇ ਪ੍ਰਚਾਰਕ ਸੀ ਜੋ ਆਪਣੀ ਪੁਸਤਕ ਮਸੀਹੀ ਮੁਸਾਫ਼ਰ ਦੀ ਯਾਤਰਾ ਲਈ ਜਾਣਿਆ ਜਾਂਦਾ ਹੈ। ਉਸਨੇ ਲਗਭਗ 60 ਦੇ ਕਰੀਬ ਰਚਨਾਵਾਂ ਕੀਤੀਆਂ ਜਿਹਨਾਂ ਵਿੱਚੋਂ ਬਹੁਤੀਆਂ ਅੱਗੇ ਜਾ ਕੇ ਉਪਦੇਸ਼ਾਂ ਵਿੱਚ ਤਬਦੀਲ ਹੋਈਆਂ।
ਜੌਨ ਬਨੀਅਨ | |
---|---|
ਜਨਮ | ਐਲਸਟੋ, ਬੈਡਫੋਰਡਸ਼ਾਇਰ, ਇੰਗਲੈਂਡ | 28 ਨਵੰਬਰ 1628
ਮੌਤ | 31 ਅਗਸਤ 1688 ਲੰਡਨ, ਇੰਗਲੈਂਡ | (ਉਮਰ 59)
ਕਿੱਤਾ | ਲੇਖਕ, ਪ੍ਰਚਾਰਕ |
ਸ਼ੈਲੀ | ਇਸਾਈ ਦਰਿਸ਼ਟਾਂਤ, ਉਪਦੇਸ਼ |
ਪ੍ਰਮੁੱਖ ਕੰਮ | ਮਸੀਹੀ ਮੁਸਾਫ਼ਰ ਦੀ ਯਾਤਰਾ |
ਮੁੱਢਲਾ ਜੀਵਨ
ਸੋਧੋਜੌਨ ਦਾ ਜਨਮ 1628 ਵਿੱਚ ਐਲਸਟੋ, ਬੈਡਫੋਰਡਸ਼ਾਇਰ ਵਿੱਚ ਥਾਮਸ ਅਤੇ ਮਾਰਗਰੇਟ ਬਨੀਅਨ ਦੇ ਘਰ ਹੋਇਆ।
ਇਸ ਦਾ ਪਿਤਾ ਟੁੱਟੇ ਹੋਏ ਭਾਂਡੇ ਠੀਕ ਕਰਨ ਦਾ ਕੰਮ ਕਰਦਾ ਸੀ ਅਤੇ ਇਸ ਦਾ ਦਾਦਾ ਇੱਕ ਛੋਟਾ ਵਪਾਰੀ ਸੀ।[1] ਛੋਟੇ ਹੁੰਦੇ ਜੌਨ ਨੇ ਆਪਣੇ ਪਿਤਾ ਦਾ ਕਿੱਤਾ ਸਿੱਖਿਆ ਅਤੇ ਥੋੜ੍ਹੀ ਬਹੁਤ ਪੜ੍ਹਾਈ ਵੀ ਕੀਤੀ।[2]
ਵਿਰਸਾ
ਸੋਧੋਇਸਨੂੰ ਇਸ ਦੀ ਪੁਸਤਕ ਮਸੀਹੀ ਮੁਸਾਫ਼ਰ ਦੀ ਯਾਤਰਾ ਲਈ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕੀ ਇਸ ਦੀ ਮੌਤ ਤੋਂ 4 ਸਾਲ ਬਾਅਦ 1692 ਤੱਕ ਇੰਗਲੈਂਡ ਵਿੱਚ ਇਸ ਪੁਸਤਕ ਦੀ 1 ਲੱਖ ਦੇ ਕਰੀਬ ਪੁਸਤਕਾਂ ਛੱਪ ਚੁੱਕੀਆਂ ਸਨ ਅਤੇ ਨਾਲ ਹੀ ਇੰਗਲੈਂਡ, ਹੌਲੈਂਡ ਆਦਿ ਵਿੱਚ ਵੀ ਇਸ ਦੇ ਅਡੀਸ਼ਨ ਛਪੇ।[3]
ਚੋਣਵੀਆਂ ਰਚਨਾਵਾਂ
ਸੋਧੋ- ਮਿਸਟਰ ਬੈਡਮੈਨ ਦਾ ਜੀਵਨ ਅਤੇ ਮੌਤ (The Life and Death of Mr Badman), 1680
- ਮਸੀਹੀ ਮੁਸਾਫ਼ਰ ਦੀ ਯਾਤਰਾ (The Pilgrim's Progress), 1678[4]
ਹਵਾਲੇ
ਸੋਧੋਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ John Bunyan ਨਾਲ ਸਬੰਧਤ ਮੀਡੀਆ ਹੈ।