ਜੌਹਨ ਲਾੲਿਨਜ਼
ਸਰ ਜੌਹਨ ਲਾਇਨਜ਼ (ਜਨਮ 23 ਮਈ, 1 932)[1] ਅੰਗਰੇਜ਼ੀ ਭਾਸ਼ਾ ਵਿਗਿਆਨੀ ਹਨ ਜਿਨ੍ਹਾਂ ਦਾ ਪ੍ਰਮੁੱਖ ਕੰਮ ਅਰਥ ਵਿਗਿਆਨ ਉੱਪਰ ਹੈ।
ਸਰ ਜੌਹਨ ਲਾਇਨਜ਼ | |
---|---|
ਜਨਮ | ਜੌਹਨ ਲਾਇਨਜ਼ 23 ਮਈ 1932 |
ਅਲਮਾ ਮਾਤਰ | ਕ੍ਰਿਸਚੀਅਨ ਕਾਲਜ, ਕੈਮਬ੍ਰਿਜ |
ਪੇਸ਼ਾ | ਅੰਗਰੇਜ਼ੀ ਭਾਸ਼ਾ ਵਿਗਿਆਨੀ |
ਸਿੱਖਿਆ
ਸੋਧੋਜੌਹਨ ਲਾਇਨਜ਼ ਦਾ ਜਨਮ ਸਟਰੈਟਫੋਰਡ, ਮੈਨਚੈਸਟਰ ਵਿੱਚ ਹੋਇਆ। ਉਹ ਸ਼ੁਰੂ ਵਿੱਚ ਸੇਂਟ ਐੱਨ ਦੇ ਆਰਸੀ ਸਕੂਲ, ਸਟਰੇਟਫੋਰਡ ਵਿੱਚ ਪੜ੍ਹਿਆ ਅਤੇ ਸੇਂਟ ਬੇਦ ਕਾਲਜ, ਮਾਨਚੈਸਟਰ ਵਿੱਚ ਇੱਕ ਸਕਾਲਰਸ਼ਿਪ ਜਿੱਤਣ ਤੋਂ ਸਤੰਬਰ 1943 ਨੂੰ ਦਾਖਲ ਹੋਇਆ। ਜੁਲਾਈ 1950 ਵਿੱਚ, ਉਸਨੇ ਕ੍ਰਿਸਚੀਅਨ ਕਾਲਜ, ਕੈਮਬ੍ਰਿਜ ਵਿੱਚ ਦਾਖਲਾ ਲਿਆ ਜਿੱਥੇ ਉਸਨੇ 1953 ਵਿੱਚ ਕਲਾਸਿਕ ਵਿੱਚ ਡਿਗਰੀ ਅਤੇ 1954 ਵਿੱਚ ਡਿਪਲੋਮਾ ਇਨ ਐਜੂਕੇਸ਼ਨ ਕੀਤਾ।
ਅਕਾਦਮਿਕ ਸਫ਼ਰ
ਸੋਧੋਦੋ ਸਾਲਾਂ ਲਈ ਸਮੁੰਦਰੀ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਉਸਨੇ ਰੂਸੀ ਭਾਸ਼ਾ ਦੀ ਇੱਕ ਕੋਡਰ ਦੇ ਤੌਰ 'ਤੇ ਪੜ੍ਹਾਈ ਕੀਤੀ ਅਤੇ ਮਿਡਿਸ਼ਪਮੈਨ ਦੇ ਤੌਰ 'ਤੇ ਕੰਮ ਕੀਤਾ। 1956 ਵਿੱਚ ਕੈਮਬ੍ਰਿਜ ਵਿੱਚ ਪੀਐਚ.ਡੀ. ਕਰਨੀ ਸ਼ੁਰੂ ਕੀਤੀ।ਉਸ ਦਾ ਸੁਪਰਵਾਈਜ਼ਰ ਡਬਲਯੂ. ਸਿਡਨੀ ਐਲਨ ਸੀ। ਅਗਲੇ ਸਾਲ ਉਹ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਵਿੱਚ ਲੈਕਚਰਾਰ ਨਿਯੁਕਤ ਹੋ ਗਿਆ। ਉਸ ਨੂੰ ਯੇਲ ਲਈ ਇੱਕ ਸਾਲ ਦੇ ਰੌਕੀਫੈਲਰ ਸਕਾਲਰਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸੇ ਸਮੇਂ ਹੀ ਉਸ ਨੇ ਭਾਸ਼ਾ ਵਿਗਿਆਨ ਵਿੱਚ ਵਧੇਰੇ ਮੌਕਾਪ੍ਰਸਤ ਅਕਾਦਮਿਕ ਪਦਵੀ ਹਾਸਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਕੈਮਬ੍ਰਿਜ ਤੋਂ ਐਸਓਐਸ, ਲੰਡਨ ਚਲਾ ਗਿਆ ਜਿੱਥੇ ਆਰ. ਐੱਚ. ਰੌਬਿਨਸ ਉਸਦਾ ਪੀਐਚਡੀ ਸੁਪਰਵਾਈਜ਼ਰ ਸੀ। 1960 ਦੀ ਗਰਮੀਆਂ ਵਿਚ, ਉਹ ਮਸ਼ੀਨੀ ਅਨੁਵਾਦ ਪ੍ਰਾਜੈਕਟ ਵਿੱਚ ਕੰਮ ਕਰਨ ਲਈ ਇੰਡੀਆਨਾ ਯੂਨੀਵਰਸਿਟੀ ਚਲਾ ਗਿਆ। ਉਸਨੂੰ ਰੂਸੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਵਿੱਚ ਮੁਹਾਰਤ ਹੋਣ ਕਰਕੇ ਹੀ ਚੁਣਿਆ ਗਿਆ ਸੀ। ਲਾਇਨਜ਼ ਨੇ ਉੱਥੇ ਆਮ ਭਾਸ਼ਾ ਵਿਗਿਆਨ ਤੇ ਵੀ ਕੰਮ ਕੀਤਾ।
1961 ਵਿੱਚ, ਉਹ ਕ੍ਰਿਸਚਿਨ ਕਾਲਜ ਵਿੱਚ ਅਧਿਆਪਕ ਦੇ ਤੌਰ 'ਤੇ ਆਇਆ ਜਿੱਥੇ ਉਸਨੇ 1 964 ਤੱਕ ਪੜ੍ਹਾਇਆ। ਉਸਨੇ 1965 ਅਤੇ 1969 ਦੇ ਵਿਚਕਾਰ, ਜਰਨਲ ਆਫ਼ ਲਿੰਗੂਇਸਟਿਕਸ ਦੇ ਸੰਸਥਾਪਕ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ। 1964 ਤੋਂ 1984 ਤੱਕ, ਉਹ ਏਡਿਨਬਰਗ ਅਤੇ ਸੱਸੈਕਸ ਦੀਆਂ ਯੂਨੀਵਰਸਿਟੀਆਂ ਵਿੱਚ ਭਾਸ਼ਾ ਵਿਗਿਆਨ ਦਾ ਪ੍ਰੋਫ਼ੈਸਰ ਰਿਹਾ।
ਸਨਮਾਨ
ਸੋਧੋ2016 ਵਿੱਚ ਬ੍ਰਿਟਿਸ਼ ਅਕਾਦਮੀ ਨੇ ਉਸਨੂੰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ "ਨਿਲ ਅਤੇ ਸਾਰਸ ਸਮਿਥ ਮੈਡਲ" ਸਨਮਾਨਿਤ ਕੀਤਾ ਗਿਆ।
ਪ੍ਰਮੁੱਖ ਕਾਰਜ
ਸੋਧੋ- Structural Semantics (1964)
- Introduction to Theoretical Linguistics (1968)
- Chomsky (Fontana Modern Masters, 1970)
- New Horizons in Linguistics (1970) (as editor)
- Semantics, Volumes 1 and 2 (1977)
- Language and Linguistics (1981)
- Language, Meaning and Context (1981)
- New Horizons in Linguistics 2 (1987) (as co-editor)
- Natural Language and Universal Grammar (1991)
- Linguistic Semantics: An introduction (1995)
ਇਹ ਵੀ ਦੇਖੋ
ਸੋਧੋ- Bongo-Bongo
ਹਵਾਲੇ
ਸੋਧੋ- ↑ "Birthday's today". The Telegraph. 23 May 2013. Retrieved 17 May 2014.
Sir John Lyons, Master of Trinity Hall, Cambridge, 1984–2000, 81