ਜੰਕਸ਼ਨ ਸਟੇਸ਼ਨ ਆਮ ਤੌਰ 'ਤੇ ਜਾਂ ਤਾਂ ਉਸ 'ਤੇ ਸਥਿਤ ਰੇਲਵੇ ਸਟੇਸ਼ਨ ਨੂੰ ਦਰਸਾਉਂਦਾ ਹੈ ਜਾਂ ਇੱਕ ਜੰਕਸ਼ਨ ਦੇ ਨੇੜੇ ਜਿੱਥੇ ਇੱਕ ਥਾਂ ਤੋਂ ਕਈ ਥਾਵਾਂ ਲਈ ਲਾਈਨਾਂ ਵੱਖ ਹੋ ਜਾਂਦੀਆਂ ਹਨ, ਉਸਨੂੰ ਦਰਸਾਉਂਦਾ ਹੈ। ਆਮ ਤੌਰ 'ਤੇ ਘੱਟੋ-ਘੱਟ ਤਿੰਨ ਲਾਈਨਾਂ ਜਰੂਰੀ ਹੁੰਦੀਆਂ ਹਨ। ਖੱਬੇ ਤੋਂ ਸੱਜੇ ਚੱਲਣ ਵਾਲੇ ਪਲੇਟਫਾਰਮ ਵਾਲੇ ਸਟੇਸ਼ਨ 'ਤੇ, ਜੰਕਸ਼ਨ ਸਟੇਸ਼ਨ ਵਜੋਂ ਯੋਗਤਾ ਪੂਰੀ ਕਰਨ ਲਈ ਘੱਟੋ-ਘੱਟ ਖੱਬੇ ਪਾਸੇ ਇੱਕ ਲਾਈਨ ਅਤੇ ਸੱਜੇ ਪਾਸੇ ਦੋ (ਜਾਂ ਇਸ ਦੇ ਉਲਟ) ਹੋਣੇ ਜਰੂਰੀ ਹੁੰਦੇ ਹਨ। ਅਜਿਹੀਆਂ ਕੁਝ ਸ਼ਰਤਾਂ ਜਾਂ ਯੋਗਤਾਂਵਾਂ ਹੁੰਦੀਆਂ ਹਨ ਜੋ ਕਿਸੇ ਜੰਕਸ਼ਨ ਸਟੇਸ਼ਨ ਨੂੰ ਕਿਸੇ ਆਮ ਸਟੇਸ਼ਨ ਨਾਲੋਂ ਵੱਖ ਕਰਦੀਆਂ ਹਨ।

ਵੇਲਜ਼ ਵਿੱਚ ਇੱਕ ਡਬਲ ਜੰਕਸ਼ਨ

ਇਸਨੂੰ ਸਟੇਸ਼ਨ ਦੇ ਨਾਲ ਉਲਝਣ ਵਿੱਚ ਨਹੀਂ ਦੇਖਣਾ ਚਾਹੀਦਾ, ਜਿੱਥੇ ਇੱਕ ਪਾਸੇ ਸਿੰਗਲ ਟਰੈਕ ਹੁੰਦਾ ਹੈ ਤੇ ਦੂਜੇ ਪਾਸੇ ਡਬਲ ਟਰੈਕ। ਇਸ ਸਥਿਤੀ ਵਿੱਚ, ਸਟੇਸ਼ਨ ਤੋਂ ਲੰਘਣ ਵਾਲੀਆਂ ਸਾਰੀਆਂ ਰੇਲਗੱਡੀਆਂ ਆਪਣੇ ਅਗਲੇ ਸਟੇਸ਼ਨ ਵਜੋਂ ਸਿਰਫ ਇੱਕ ਮੰਜ਼ਿਲ ਤੱਕ ਪਹੁੰਚ ਸਕਦੀਆਂ ਹਨ।

ਆਮ ਤੌਰ 'ਤੇ, ਜੰਕਸ਼ਨ ਸਟੇਸ਼ਨਾਂ ਦੇ ਕਈ ਪਲੇਟਫਾਰਮ ਚਿਹਰੇ ਹੁੰਦੇ ਹਨ ਤਾਂ ਜੋ ਕਈ ਮੰਜ਼ਿਲਾਂ ਲਈ ਰੇਲ ਗੱਡੀਆਂ ਇੱਕੋ ਸਮੇਂ ਸਟੇਸ਼ਨ 'ਤੇ ਖੜ੍ਹੀਆਂ ਹੋਣ, ਪਰ ਇਹ ਜ਼ਰੂਰੀ ਨਹੀਂ ਹੈ।

ਵੱਖ-ਵੱਖ ਸਟੇਸ਼ਨਾਂ ਦੇ ਸਿਰਲੇਖ ਵਿੱਚ 'ਜੰਕਸ਼ਨ' ਸ਼ਬਦ ਵਾਲੇ ਬਹੁਤ ਸਾਰੇ ਸਟੇਸ਼ਨ ਹਨ।

ਸਵਿਚਿੰਗ ਜੰਕਸ਼ਨ ਦਾ ਐਨੀਮੇਟਿਡ ਉਦਾਹਰਨ


ਹਵਾਲੇ

ਸੋਧੋ