ਜੰਗਲਨਾਮਾ
ਜੰਗਲਨਾਮਾ ਭਾਰਤੀ ਪੰਜਾਬ ਦੀ ਨਕਸਲੀ ਲਹਿਰ ਨਾਲ ਜੁੜੇ ਕਾਰਕੁਨ ਸਤਨਾਮ ਦੀ ਬਸਤਰ ਦੇ ਜੰਗਲਾਂ ਵਿੱਚ ਵਿਚਰਦੇ ਹੋਏ ਆਪਣੇ ਅਨੁਭਵਾਂ ਦਾ ਵੇਰਵਾ ਦਰਜ਼ ਕਰਦੀ ਪੁਸਤਕ ਹੈ। ਇਸਦਾ ਉਪ-ਸਿਰਲੇਖ "ਮਾਓਵਾਦੀ ਗੁਰੀਲਾ ਜ਼ੋਨ ਅੰਦਰ", ਹੈ ਅਤੇ ਇਸਦੇ ਪਹਿਲੇ ਅਡੀਸ਼ਨ ਦਾ ਪ੍ਰਕਾਸ਼ਨ, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ 2004 ਵਿੱਚ ਕੀਤਾ ਸੀ। ਜੰਗਲਨਾਮਾ ਦਾ ਅੰਗਰੇਜ਼ੀ ਅਨੁਵਾਦ ਸੰਸਾਰ ਪ੍ਰਸਿਧ ਪ੍ਰਕਾਸ਼ਨ ਪੈਂਗੁਇਨ ਨੇ ਪ੍ਰਕਾਸ਼ਿਤ ਕੀਤਾ ਸੀ।[1]
ਲੇਖਕ | ਸਤਨਾਮ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਬਸਤਰ ਦੇ ਜੰਗਲਾਂ ਵਿੱਚ ਵਿਚਰਦੇ ਮਾਓਵਾਦੀ ਗੁਰੀਲਿਆਂ ਦਾ ਬਿਰਤਾਂਤ |
ਵਿਧਾ | ਡਾਇਰੀਨੁਮਾ |
ਪ੍ਰਕਾਸ਼ਕ | ਤਰਕਭਾਰਤੀ ਪ੍ਰਕਾਸ਼ਨ |
ਪ੍ਰਕਾਸ਼ਨ ਦੀ ਮਿਤੀ | 2004 |
ਸਫ਼ੇ | 191 |
ਆਈ.ਐਸ.ਬੀ.ਐਨ. | 9788179821053 |
ਲੇਖਕ ਨੇ 2001 ਵਿੱਚ ਗੁਰੀਲਿਆਂ ਦੀ ਸੰਗਤ ਵਿੱਚ ਪੂਰਬੀ ਭਾਰਤ ਦੀ 'ਲਾਲ' ਕਬਾਇਲੀ ਪੱਟੀ ਦੇ ਅੰਦਰ 2 ਮਹੀਨੇ ਦਾ ਦੌਰਾ ਕੀਤਾ ਸੀ। ਇਸ ਯਾਤਰਾ ਦੇ ਵੇਲੇ ਉਸ ਦੀ ਉਮਰ ਪੰਜਾਹ ਦੇ ਨੇੜੇ ਸੀ। ਸਤਨਾਮ ਦੇ ਬਿਰਤਾਂਤ ਦਾ ਫ਼ੋਕਸ ਹੈ ਕਿ ਗੁਰੀਲੇ ਕਿਵੇਂ ਰਹਿੰਦੇ ਅਤੇ ਕੰਮ ਕਰਦੇ ਹਨ। ਉਸ ਨੇ ਬਸਤਰ ਭਰ ਵਿੱਚ ਵੱਖ-ਵੱਖ ਦਸਤਿਆਂ ਸੰਗ ਕਬਾਇਲੀ ਪਿੰਡਾਂ ਦਾ ਦੌਰਾ ਕਰਦਿਆਂ ਗੁਰੀਲਿਆਂ ਅਤੇ ਕਬਾਇਲੀਆਂ ਦੇ ਜੀਵਨ ਦਾ ਨੇੜਿਓਂ ਦੇਖੇ ਵਾਚੇ ਜੀਵਨ ਦਾ ਬਾਰੀਕੀ ਨਾਲ ਵਰਣਨ ਕੀਤਾ ਹੈ।
ਲੇਖਕ ਨੇ ਇਸ ਕਿਤਾਬ ਨੂੰ ਚਾਰ ਹਿਸਿਆਂ ਵਿੱਚ ਵੰਡਿਆ ਹੈ।[2] -
- ਜੰਗਲ ਤੱਕ ਦਾ ਸਫਰ
- ਗੁਰੀਲਾ ਕੈਂਪ ਅੰਦਰ
- ਜੰਗਲ ਉਦਾਸੀ
- ਅਲਵਿਦਾਈ
ਵਿਧਾ
ਸੋਧੋਇਹ ਕੋਈ ਖੋਜ ਪੁਸਤਕ ਨਹੀਂ, ਨਾ ਹੀ ਨਾਵਲ ਜਾਂ ਗਲਪ ਰਚਨਾ ਹੈ। ਇਹ ਸਥਾਪਤ ਵਿਧਾਵਾਂ ਨੂੰ ਰੱਦ ਕਰਦੀ ਡਾਇਰੀ ਜਾਂ ਸਫਰਨਾਮਾ ਦੇ ਤੱਤਾਂ ਨਾਲ ਭਰਪੂਰ ਹੱਡਬੀਤੀ ਹੈ।[3]
ਹਵਾਲੇ
ਸੋਧੋ- ↑ http://jsks.biz/Jungalnama
- ↑ https://lookaside.fbsbx.com/file/jangalnama.pdf?token=AWx-6mH7O_wkdrhlSFzOpj8jjaCWEvmUJN7b7DXxe5D_8EYqSHnw8XM--_IHMlY80A-9WqCty4Rr4vHLV6o89vZVmIXl_kQNof20_RH3sQwdp_I6wZ0D_vOdcHiiwqlCFrAD2iwpr8RCyvDn_onKtiB1
- ↑ "Book Review: Jangalnama: An honest, compelling tale of travel in Maoist land". International Strategic and Security Studies Programme | NIAS | India (in ਅੰਗਰੇਜ਼ੀ (ਅਮਰੀਕੀ)). 2015-04-13. Archived from the original on 2019-07-26. Retrieved 2020-04-28.