ਜੰਗਲ਼ ਲਗਾਉਣ ਦੀ ਮੀਆਵਾਕੀ ਵਿਧੀ

ਰਵਾਇਤੀ ਰੁੱਖਾਂ ਦੇ ਮੀਆਂਵਾਕੀ ਵਿਧੀ ਨਾਲ ਰਵਾਇਤੀ ਜੰਗਲ਼ ਲਗਾਉਣ ਨਾਲ 20-30 ਸਾਲਾਂ ਵਿੱਚ ਸੰਘਣੇ ਜੰਗਲ਼ ਪੈਦਾ ਕੀਤੇ ਜਾ ਸਕਦੇ ਹਨ।ਜਪਾਨ ਦੇ ਇੱਕ ਅਕੀਰਾ ਮੀਆਵਾਕੀ ਨਾਂ ਦੇ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਐਮਰਟੀਅਸ ਦੁਆਰਾ ਵਿਕਸਿਤ ਇਹ ਵਿਧੀ ਵੱਖ ਵੱਖ ਮੁਲਕਾਂ ਵਿੱਚ ਵਾਤਾਵਰਣ ਸੰਭਾਲ਼ ਲਈ ਵਰਤੀ ਜਾ ਰਹੀ ਹੈ ਤੇ ਕਾਮਯਾਬ ਸਿੱਧ ਹੋ ਰਹੀ ਹੈ।

ਇਸ ਵਿਧੀ ਦੀ ਕਾਮਯਾਬੀ ਦੇ ਮੁੱਖ ਨੁਕਤੇ ਹਨ:[1]

  • ਜਗ੍ਹਾ ਦਾ ਕਰੜਾ ਮੁਢਲਾ ਸਰਵੇਖਣ ਤੇ ਕੁਦਰਤੀ ਅਗਾਂਹਵਧੂ ਪੌਧਿਆਂ ਦੀ ਖੋਜ
  • ਵੱਡੀ ਗਿਣਤੀ ਵਿੱਚ ਰਵਾਇਤੀ ਪ੍ਰਜਾਤੀ ਦੇ ਬੀਜਾਂ ਦੀ ਸਥਾਨਕ ਪਹਿਚਾਣ ਤੇ ਉਨ੍ਹਾਂ ਦਾ ਸੰਰਖਸ਼ਣ
  • ਨਰਸਰੀ ਰਾਹੀਂ ਬੀਜਾਂ ਦਾ ਪੁੰਗਾਰਿਆ ਜਾਣਾ (ਕੁੱਝ ਪ੍ਰਜਾਤੀਆਂ ਲਈ ਖ਼ਾਸ ਵਿਧੀ ਰਾਹੀਂ ਪੁੰਗਾਰਿਆ ਜਾਣਾ ਜ਼ਰੂਰੀ ਹੈ ਮਿਸਾਲ ਲਈ ਜਿਵੇਂ ਕੁੱਝ ਬੀਜ ਕਿਸੇ ਖ਼ਾਸ ਜਾਨਵਰ ਦੇ ਪਾਚਨ ਤੰਤਰ ਵਿੱਚ ਗੁਜ਼ਰਦੇ ਹੋਏ ਪੁੰਗਰਦੇ ਹਨ ਜਾਂ ਕਈ ਬੀਜਾਂ ਨੂੰ ਖ਼ਾਸ ਤਰਾਂ ਦੇ ਖ਼ਮੀਰ ਜਾਂ ਉੱਲੀ ਦੀ ਜ਼ਰੂਰਤ ਹੁੰਦੀ ਹੈ ਇਤਿਆਦ
  • ਜੇ ਧਰਤੀ ਦੀ ਕੁਆਲਿਟੀ ਦਾ ਮਿਆਰ ਡਿੱਗਿਆ ਹੋਵੇ ਤਾਂ ਧਰਾਤਲ ਦੀ ਤਿਆਰੀ (ਜੇ ਸਤਹ ਤੇ ਪੱਤਿਆਂ ਦੇ ਕੁਦਰਤੀ ਹਿਊਮਸ ਦੀ ਘਾਟ ਹੋਵੇ ਤਾਂ ਕੁਦਰਤੀ ਖਾਦਾਂ / ਮਲਸ਼ ਦੀ ਵਰਤੋਂ (ਉਦਾਹਰਨ ਲਈ 3-4 ਕਿੱਲੋ ਚੌਲਾਂ ਦੀ ਭੂਸੀ ਪ੍ਰਤੀ ਵਰਗ ਮੀਟਰ ਜ਼ਮੀਨ ਤੇ)
  • ਮੀਆਂਵਾਕੀ ਨੌਜੁਆਨ ਪੋਧਿਆਂ (ਮਿਸਾਲ ਦੇ ਤੌਰ ਤੇ 30 cm ਲੰਬਾਈ ਵਾਲੇ ਬਲੂਤ ਦਾਪੋਧਾ (ਓਕ) ਜਿਸ ਨੂੰ ਘੱਟੋ ਘੱਟ ਦੋ ਸਾਲ ਨਰਸਰੀ ਵਿੱਚ ਪੁੰਗਾਰਿਆਂ ਗਿਆ ਹੈ) ਪਰ ਮਜ਼ਬੂਤ ਜੜਾਂ ਜਿਨ੍ਹਾਂ ਅੰਦਰ ਬੈਕਟੀਰੀਆ ਆਦਿ ਵਿਕਸਿਤ ਹੋ ਚੁੱਕੇ ਹੋਣ ਵਾਲੇ, ਦੀ ਗ਼ੈਰ-ਰਸਮੀ ਸੰਘਣੀ ਖੇਤੀ ਦੀ ਪ੍ਰੋੜ੍ਹਤਾ ਕਰਦੇ ਹਨ। ਗ਼ੈਰ ਰਸਮੀ ਸੰਘਣੀ ਭਾਵ ਮੁਹਤਦਿਲ ਪੌਣ-ਪਾਣੀ ਵਾਲੇ ਖੇਤਰਾਂ ਵਿੱਚ 1 ਵਰਗ ਮੀਟਰ ਖੇਤਰ ਵਿੱਚ 2-3ਪੌਦੇ।[2]
  • ਪੌਧਿਆਂ ਦੀ ਵੰਡ ਕਿਸੇ ਖ਼ਾਸ ਤਰਤੀਬ ਨਾਲ ਨਾਂ ਹੋ ਕੇ ਅਟਕਲ ਪੱਚੂ ਹੋਵੇ ਜਿਵੇੰ ਕਿ ਕਿਸੇ ਰਵਾਇਤੀ ਜੰਗਲ਼ ਦੇ ਸਿਰੇ ਵਿੱਚ ਹੁੰਦੀ ਹੈ।

ਦੇਖਣ ਵਿੱਚ ਆਇਆ ਹੈ ਕਿ ਇਸ ਵਿਧੀ ਨਾਲ ਲਗਾਏ ਪੌਧੇ ਬਹੁਤ ਹੀ ਜਲਦੀ ਇੱਕ ਬਹੁਤ ਤਹਿਆਂ ਵਾਲੇ ਜੰਗਲ਼ ਨੂੰ ਜਨਮ ਦੇਂਦੇ ਹਨ।

ਇਸ ਵਿਧੀ ਦੇ ਨਤੀਜੇ

ਸੋਧੋ

ਪ੍ਰੋਫੈਸਰ ਮੀਆਵਾਕੀ ਨੇ ਇਸ ਵਿਧੀ ਨਾਲ ਅਨੇਕਾਂ ਜੰਗਲ਼ ਲਗਾਏ ਜਾਂ ਪੁਨਰ ਸਥਾਪਿਤ ਕਰਨ ਲਈ ਇਸ ਵਿਧੀ ਦੇ ਤਜਰਬੇ ਲਈ ਅਪਨਾਇਆ।ਉਦਾਹਰਨ ਲਈ:

  • ਸਿਆਮ (ਥਾਈਲੈਂਡ) ਦੇ ਸੁੱਕੇ ਤਪਤਖੰਡੀ ਇਲਾਕਿਆਂ ਦੇ ਸੁੱਕ ਚੁੱਕੇ ਜੰਗਲ਼ਾਂ ਦੀ ਮੁੜ ਬਹਾਲੀ[3]
  • ਬਰਾਜੀਲ ਵਿੱਚ ਲੂਣੇ ਤਪਤਖੰਡੀ ਜੰਗਲ਼ਾਂ ਦੇ ਖੇਤਰ ਵਿੱਚ
  • ਚਿੱਲੀ ਦੇ ਦੱਖਣੀ ਬੀਚਾਂ ਵਿੱਚ

1990-91 ਵਿੱਚ ਤਪਤਖੰਡੀ ਖੇਤਰਾਂ ਵਿੱਚ ਲਗਾਏ ਪੌਧਿਆਂ ਦੀ 2005 ਤੱਕ 20 ਮੀਟਰ ਉਚਾਈ ਹੋ ਗਈ ਸੀ।[3][4]

2006 ਵਿੱਚ ਮੀਆਵਾਕੀ ਨੂੰ ਕੁਦਰਤ ਦੀ ਸੰਭਾਲ਼ ਵਿੱਚ ਸ਼ਾਮਲ ਹੋਣ ਦਾ ਨੀਲਾ ਤਾਰਾ ਇਨਾਮ (ਬਲੂ ਪਲੈਨੇਟ ਅਵਾਰਾ) ਮਿਲਿਆ[4]

ਵਿਧੀ ਦੀ ਅੰਤਰਰਾਸ਼ਟਰੀ ਵਰਤੋਂ

ਸੋਧੋ
  • 2000 ਵਿੱਚ ਮੈਡੀਟਰੇਨੀਅਨ ਈਕੋ ਪ੍ਰਣਾਲੀ ਦੇ ਸਾਰਦੀਆਂ (ਇਟਲੀ) ਵਿੱਚ ਇਸ ਵਿਧੀ ਨਾਲ ਤਜਰਬਾ ਕੀਤਾ ਗਿਆ।11 ਸਾਲ ਦੇ ਵਕਫ਼ੇ ਬਾਦ ਜੰਗਲ਼ ਬਹਾਲੀ ਜਿੱਥੇ ਰਵਾਇਤੀ ਵਿਧੀਆਂ ਨਾਕਾਮਯਾਬੀ ਹੋਈਆਂ ਇਸ ਵਿਧੀ ਰਾਹੀਂ ਸਾਰਥਕ ਨਤੀਜੇ ਨਿਕਲੇ।[5]
  • 2013 ਵਿੱਚ ਦੱਖਣ ਪੂਰਬੀ ਭਾਰਤ ਦੇ ਉਮੀਆਮ ਇਲਾਕੇ ਦੇ ਬੜਾਪਾਣੀ ਦੇ ਇੰਡਸਟਰੀਅਲ ਖੇਤਰ ਵਿੱਚ ਇਸ ਵਿਧੀ ਦੀ ਵਰਤੋਂ ਕੀਤੀ ਗਈ।[6][7]
  • 2014 ਤੋਂ ਬੰਗਲੋਰ ਦੀ ਸੇਟਰੀਜ਼ (saytrees) ਸੰਸਥਾ ਇਸ ਵਿਧੀ ਦੀ ਵਰਤੋਂ ਕਰ ਰਹੀ ਹੈ।
  • 2018 ਵਿੱਚ ਪੈਰਸ ਫਰਾਂਸ ਵਿੱਚ ਮੰਟਰਾਇਲ ਬੰਦਰਗਾਹ ਨੇੜੇ ਬੋਲੇਵਾਰਡ ਪੈਰੀ ਫ਼ਰੀਕ ਵਿੱਚ 400 ਵਰਗਮੀਟਰ ਖੇਤਰ ਵਿੱਚ ਬੂਮਫੋਰੈਸਟ.ਆਰਗ (boomforest.org) ਦੁਬਾਰਾ ਇਸ ਵਿਧੀ ਦੀ ਵਰਤੋਂ ਕੀਤੀ ਗਈ।[8]
  • 2019 ਵਿੱਚ ਭਾਰਤ ਦੇ ਮੁਬਈ ਸ਼ਹਿਰ ਵਿੱਚ ਗਰੀਨ ਯਾਤਰਾ ਨੇ ਜੋਗੇਸ਼ਵਰੀ ਵਿੱਚ ਸੀ ਆਰ ਡਬਲਯੂ ਸੀ ਰੇਲਵੇ ਦੀ ਜ਼ਮੀਨ ਤੇ 3000 ਪੌਧੇ ਲਗਾ ਕੇ ਸ਼ੁਰੂਆਤ ਕੀਤੀ। ਇਸ ਸੰਸਥਾ ਦਾ 1 ਸਾਲ ਵਿੱਚ ਪੂਰੇ ਭਾਰਤ ਵਿੱਚ 10 ਲੱਖ ਰੁੱਖ ਇਸ ਵਿਧੀ ਰਾਹੀਂ ਲਗਾਉਣ ਦਾ ਹੈ।
  • 2019 ਵਿੱਚ ਹੀ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਈਕੋ ਸਿੱਖ ਸੰਸਥਾ ਵੱਲੋਂ ਮਾਰਚ 2019 ਤੋਂ ‘ਗੁਰੂ ਨਾਨਕ ਪਵਿੱਤਰ ਜੰਗਲ਼ ‘ ਦੇ ਨਾਂ ਹੇਠ ਹਰੇਕ 550 ਰੁੱਖਾਂ ਦੇ ਝੁੰਡ ਦੇ ਜੰਗਲ਼ ਲਗਾਉਣ ਦੀ ਲਹਿਰ ਚਲਾਈ ਹੈ।ਈਕੋਸਿਖ ਦਸੰਬਰ 2019 ਤੱਕ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ 75 ਜੰਗਲ਼ ਸਥਾਪਿਤ ਕਰਚੁੱਕਾ ਹੈ।ਇਸ ਵਿਧੀ ਰਾਹੀਂ 76ਵਾਂ 550 ਰਵਾਇਤੀ ਰੁੱਖਾਂ ਦਾ ਜੰਗਲ਼ ਅੰਮ੍ਰਿਤਸਰ ਪੰਜਾਬ ਦੇ ਸਕੂਲ ਅਕਾਲ ਅਕੈਡਮੀ ਬਾਸਰਕੇ ਵਿਖੇ ਲਗਾਇਆ ਹੈ।ਸੰਸਥਾ ਦਾ ਟੀਚਾ ਪੂਰੇ ਵਿਸ਼ਵ ਵਿੱਚ 10 ਲੱਖ ਰੁੱਖ ਲਗਾਉਣ ਦਾ ਹੈ।[9][10]
  • 2008 ਤੋਂ ਭਾਰਤ ਵਿੱਚ ਈਕੋਸਿੱਖ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਜਿਵੇਂ ਐਫੋਰੈਸਟ (Afforestation),ਥੂਵੱਕਮ [Thuvakkam(Chennai)],ਸੇਅ ਟਰੀਜ਼ (Say Trees) ਆਦਿ ਮੀਆਵਾਕੀ ਵਿਧੀ ਰਾਹੀਂ ਜੰਗਲ਼ ਲਗਾਉਣ ਵਿੱਚ ਸਰਗਰਮ ਹਨ।ਐਫੋਰੈਸਟ ਨੇ 108 ਪ੍ਰੋਜੈਕਟਾਂ ਵਿੱਚ 4.5 ਲੱਖ ਦਰੱਖਤ ਲਗਾਏ ਹਨ (ਇਨ੍ਹਾਂ ਵਿੱਚੋਂ 90 ਸਾਈਟਾਂ ਭਾਰਤ ਵਿੱਚ ਹਨ).ਸੇਅ ਟਰੀਜ਼ ਨੇ 2008 ਤੋਂ ਬੰਗਲੋਰੂ ਭਾਰਤ ਵਿੱਚ 70,000 ਦਰੱਖਤ ਲਗਾਏ ਹਨ।[11]

ਹਵਾਲੇ

ਸੋਧੋ


  1. "Shubhendu clears misconceptions about Miyawaki methodology - Times of India". The Times of India. Retrieved 2019-12-09.
  2. Nargi, Lela (2019-07-24). "The Miyawaki Method: A Better Way to Build Forests?". JSTOR Daily (in ਅੰਗਰੇਜ਼ੀ (ਅਮਰੀਕੀ)). Retrieved 2019-12-09.
  3. Jump up to: 3.0 3.1 "Adress by Madam Dr Otti Wilmanns in 1995 during Award distribution of Reinhold-Tuexen Preis 1995" (PDF).
  4. Jump up to: 4.0 4.1 "The Laureates 2006 | Blue Planet Prize". The Asahi Glass Foundation (in ਅੰਗਰੇਜ਼ੀ). Retrieved 2019-12-08.
  5. Schirone, Bartolomeo; Salis, Antonello; Vessella, Federico (2010-06-17). "Effectiveness of the Miyawaki method in Mediterranean forest restoration programs". Landscape and Ecological Engineering. 7 (1): 81–92. doi:10.1007/s11355-010-0117-0. ISSN 1860-1871.
  6. Miyawaki, Akira (1999). "Creative Ecology: Restoration of Native Forests by Native Trees". Plant Biotechnology. 16 (1): 15–25. doi:10.5511/plantbiotechnology.16.15. ISSN 1347-6114.
  7. "RNB Cements adopt Akira Miyawaki model of plantation elaborates how to plant a 'dense forest' | SP News Agency" (in ਅੰਗਰੇਜ਼ੀ (ਅਮਰੀਕੀ)). Retrieved 2019-12-09.
  8. "Boomforest - Let's restore the native forests, together!". boomforest.org. Retrieved 2019-12-08.
  9. "ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ ਜਲੰਧਰ 20191207". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ 20191207. Retrieved 2019-12-08.
  10. "60+ Guru Nanak Sacred Forests till November 2019 | EcoSikh". www.ecosikh.org. Retrieved 2019-12-08.
  11. "How to make a mini forest with Miyawaki method |". Citizen Matters, Bengaluru (in ਅੰਗਰੇਜ਼ੀ (ਬਰਤਾਨਵੀ)). 2019-05-19. Retrieved 2019-12-09.