ਜੰਗਲ ਅਮਰੀਕੀ ਨਾਵਲਕਾਰ, ਪੱਤਰਕਾਰ ਅਤੇ ਸਿਆਸਤਦਾਨ ਅਪਟਨ ਸਿੰਕਲੇਅਰ (1878–1968) ਦਾ 1906 ਵਿੱਚ ਲਿਖਿਆ ਨਾਵਲ ਹੈ।[1] ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਦੀਆਂ ਮਾੜੀਆਂ ਹਾਲਤਾਂ ਦੀ ਬੇਨਕਾਬੀ ਨੇ ਉਸ ਸਮੇਂ ਦੀ ਸਰਕਾਰ ਨੂੰ ‘ਪਿਉਰ ਫੂਡ ਐਂਡ ਡਰੱਗ ਐਕਟ’ ਅਤੇ ‘ਮੀਟ ਇੰਪੈਕਸ਼ਨ ਐਕਟ’ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ।

ਜੰਗਲ
First edition
ਲੇਖਕਅਪਟਨ ਸਿੰਕਲੇਅਰ
ਮੂਲ ਸਿਰਲੇਖThe Jungle
ਦੇਸ਼ਯੂਨਾਈਟਿਡ
ਭਾਸ਼ਾਅੰਗਰੇਜ਼ੀ
ਵਿਧਾਰਾਜਨੀਤਕ ਗਲਪ
ਪ੍ਰਕਾਸ਼ਕਡਬਲਡੇ (ਪ੍ਰਕਾਸ਼ਕ), ਜੈਬਰ ਐਂਡ ਕੰਪਨੀ
ਪ੍ਰਕਾਸ਼ਨ ਦੀ ਮਿਤੀ
26 ਫਰਵਰੀ 1906
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਸਫ਼ੇ475
ਓ.ਸੀ.ਐਲ.ਸੀ.149214

ਖੁਲਾਸਾ ਸੋਧੋ

‘ਜੰਗਲ਼’ ਨਾਵਲ ਦਾ ਮੁੱਖ ਪਾਤਰ ਇੱਕ ਲਿਥੂਆਨੀਆਈ ਪਰਵਾਸੀ ਮਜ਼ਦੂਰ ਯੂਰਗਿਸ ਰੂਦਕਸ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਅਮੀਰ ਬਣਨ ਦੇ ਸੁਪਨੇ ਲੈ ਕੇ ਆਉਂਦਾ ਹੈ। ਕਿਤਾਬ ਨੂੰ ਉਸ ਦੇ ਅਤੇ ਓਨਾ ਨਾਲ ਵਿਆਹ ਦੀ ਦਾਵਤ ਦੇ ਨਾਲ ਸ਼ੁਰੂ ਹੁੰਦਾ ਹੈ। ਉਹ ਅਤੇ ਉਸ ਦਾ ਪਰਿਵਾਰ ਸਟਾਕਯਾਰਡ ਅਤੇ ਮੀਟਪੈਕਿੰਗ ਜ਼ਿਲ੍ਹੇ ਦੇ ਨੇੜੇ ਰਹਿੰਦੇ ਹਨ। ਉਥੇ ਬਹੁਤ ਪਰਵਾਸੀ ਮਜ਼ਦੂਰ ਰਹਿੰਦੇ ਹਨ। ਉਹ ਬਹੁਤੀ ਅੰਗਰੇਜ਼ੀ ਨਹੀਂ ਜਾਣਦੇ। ਯੂਰਗਿਸ ਰੂਦਕਸ ਨੂੰ ਜਲਦੀ ਹੀ ਸਟਾਕਯਾਰਡ ਦੇ ਬ੍ਰਾਊਨ ਸਲਾਟਰਹਾਊਸ ਵਿੱਚ ਕੰਮ ਮਿਲ ਜਾਂਦਾ ਹੈ। ਉਹ ਸੋਚਦਾ ਸੀ ਅਮਰੀਕਾ ਉਸਨੂੰ ਜ਼ਿਆਦਾ ਆਜ਼ਾਦੀ ਦੇਵੇਗਾ, ਪਰ ਉਸ ਦਾ ਵਾਹ ਕੰਮ ਕਰਨ ਦੀਆਂ ਅਤਿ ਕਠੋਰ ਹਾਲਤਾਂ ਨਾਲ ਪੈਂਦਾ ਹੈ। ਉਹ ਅਤੇ ਉਸ ਦੀ ਨੌਜਵਾਨ ਪਤਨੀ ਜਿਉਣ ਲਈ ਸੰਘਰਸ਼ ਕਰਦੇ ਹਨ।

ਹਵਾਲੇ ਸੋਧੋ

  1. Brinkley, Alan (2010). "17: Industrial Supremacy". The Unfinished Nation. McGrawHill. ISBN 978-0-07-338552-5. Retrieved 2011-04-13.