ਜੰਡੋਲੀ ਰਾਜਪੁਰਾ ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਟੋਭੇ (ਛੱਪੜ) ਦੇ ਕੰਢੇ ਕਾਫ਼ੀ ਜੰਡ ਹੁੰਦੇ ਸਨ ਜਿਸ ਕਰਕੇ ਇਸ ਦਾ ਨਾਂ ਜੰਡੋਲੀ ਪੈ ਗਿਆ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ‘ਜੰਦੋਲੀ’ ਦਰਜ ਹੈ, ਜਦੋਂਕਿ ਜ਼ਿਆਦਾ ਪ੍ਰਚੱਲਿਤ ‘ਜੰਡੋਲੀ’ ਹੈ।

ਪਿੰਡ ਬਾਰੇ ਸੋਧੋ

ਪਿੰਡ ਦੇ ਵਸਣ ਵੇਲੇ ਥੋੜੇ ਜਿਹੇ ਕੱਚੇ ਘਰ ਹੁੰਦੇ ਸਨ ਜਿਹਨਾਂ ਵਿੱਚ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੋਂ ਚਲੇ ਗਏ। ਉਦੋਂ ਪਾਕਿਸਤਾਨ ਤੋਂ ਕੁਝ ਸਿੱਖ ਅਤੇ ਹਿੰਦੂ ਪਰਿਵਾਰ ਇੱਥੇ ਆ ਕੇ ਵਸ ਗਏ। ਪਿੰਡ ਜੰਡੋਲੀ ਦੀ ਆਬਾਦੀ 2 ਹਜ਼ਾਰ ਤੋਂ ਵੱਧ ਹੈ ਅਤੇ ਵੋਟਰ ਲਗਪਗ 1500 ਹਨ। ਪਿੰਡ ਦਾ ਰਕਬਾ 1500 ਏਕੜ ਹੈ।

ਹਵਾਲੇ ਸੋਧੋ