ਜੰਤਰ ਮੰਤਰ, ਜੈਪੁਰ ਵਿੱਚ ਪੁਰਾਣੇ ਰਾਜ ਮਹਿਲ ਚੰਦਰਮਹਲ ਨਾਲ ਜੁੜੀ ਇੱਕ ਹੈਰਾਨੀਜਨਕ ਮੱਧਕਾਲੀਨ ਪ੍ਰਾਪਤੀ ਹੈ। ਪ੍ਰਾਚੀਨ ਖਗੋਲੀ ਯੰਤਰਾਂ ਅਤੇ ਜਟਿਲ ਗਣਿਤੀ ਸੰਰਚਨਾਵਾਂ ਦੇ ਮਾਧਿਅਮ ਨਾਲ ਜੋਤੀਸ਼ੀ ਅਤੇ ਖਗੋਲੀ ਘਟਨਾਵਾਂ ਦਾ ਵਿਸ਼ਲੇਸ਼ਣ ਅਤੇ ਸਟੀਕ ਭਵਿੱਖਵਾਣੀ ਕਰਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਇਸ ਵੇਧਸ਼ਾਲਾ ਦਾ ਨਿਰਮਾਣ ਜੈਪੁਰ ਨਗਰ ਦੇ ਸੰਸਥਾਪਕ ਆਮੇਰ ਦੇ ਰਾਜੇ ਸਵਾਈ ਜੈ ਸਿੰਘ (ਦੂਸਰਾ) ਨੇ 1728 ਵਿੱਚ ਆਪਣੀ ਨਿਜੀ ਦੇਖਭਾਲ ਵਿੱਚ ਸ਼ੁਰੂ ਕਰਵਾਇਆ, ਜੋ 1734 ਵਿੱਚ ਪੂਰਾ ਹੋਇਆ ਸੀ। ਸਵਾਈ ਜੈ ਸਿੰਘ ਇੱਕ ਖਗੋਲ ਵਿਗਿਆਨੀ ਵੀ ਸਨ, ਜਿਹਨਾਂ ਦੇ ਯੋਗਦਾਨ ਅਤੇ ਸ਼ਖਸੀਅਤ ਦੀ ਪ੍ਰਸ਼ੰਸਾ ਜਵਾਹਰ ਲਾਲ ਨਹਿਰੂ ਨੇ ਆਪਣੀ ਪ੍ਰਸਿੱਧ ਕਿਤਾਬ ਡਿਸਕਵਰੀ ਆਫ ਇੰਡੀਆ (ਭਾਰਤ: ਇੱਕ ਖੋਜ) ਵਿੱਚ ਕੀਤੀ ਹੈ।

ਜੰਤਰ ਮੰਤਰ, ਜੈਪੁਰ
UNESCO World Heritage Site
Criteriaਸੱਭਿਆਚਾਰਕ: iii, iv
Reference1338
Inscription2010 (34ਵਾਂ Session)

ਹਵਾਲੇ

ਸੋਧੋ