ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
Scientific classification
Domain:
Eukaryota (ਯੁਕਾਰੀਓਟਾ)
(Unranked) ਓਪਿਸਥੋਕੋਨਟਾ
(Unranked) ਹੋਲੋਜੋਆ
(Unranked) ਫਿਲੋਜੋਆ
Kingdom:
ਐਨੀਮੇਲੀਆ

Phyla

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਸੋਧੋ
ਲੜੀ ਨੰ ਜੰਤੁ ਦਾ ਨਾਮ ਅਵਾਜ
1 ਆਦਮੀ ਭਾਸ਼ਾ ਬੋਲਣ
2 ਊਠ ਅੜਾਉਂਣਾ
3 ਸਾਨ੍ਹ ਬੜ੍ਹਕਦੇ
4 ਹਾਥੀ ਚੰਘਾੜਦੇ
5 ਕੁੱਤੇ ਭੌਂਕਦੇ
6 ਖੋਤੇ ਹੀਂਗਦੇ
7 ਗਊਆਂ ਰੰਭਦੀਆਂ
8 ਗਿੱਦੜ ਹੁਆਂਕਦੇ
9 ਘੋੜੇ ਹਿਣਕਣਾ
10 ਬਾਂਦਰ ਚੀਕਣਾ
11. ਬਿੱਲੀਆਂ ਮਿਆਊਂ-ਮਿਆਊਂ
12 ਬੱਕਰੀਆਂ ਮੈਂ ਮੈਂ
13 ਮੱਝਾਂ ਅੜਿੰਗਦੀਆਂ
14 ਸ਼ੇਰ ਗੱਜਦੇ
15 ਕਬੂਤਰ ਗੁਟਕਦੇ
16 ਕਾਂ ਕਾਂ-ਕਾਂ
17 ਕੋਇਲਾਂ ਕੂਕਦੀਆਂ
18 ਕੁੱਕੜ ਬਾਂਗ
19 ਕੁੱਕੜੀਆਂ ਕੁੜ-ਕੁੜ
20 ਘੁੱਗੀਆਂ ਘੁੂੰ-ਘੂੰ
21 ਚਿੜੀਆਂ ਚੀਂ-ਚੀਂ
22 ਟਟੀਹਰੀ ਟਿਰਟਿਰਾਉਂਦੀ
23 ਤਿੱਤਰ ਤਿੱਤਆਉਂਦੇ
24 ਬਟੇਰੇ ਚਿਣਕਦੇ
25 ਬੱਤਖਾਂ ਪਟਾਕਦੀਆਂ
26 ਪਪੀਹਾ ਪੀਹੂ-ਪੀਹੂ
27 ਬਿੰਡੇ ਗੂੰਜਦੇ
28 ਮੋਰ ਕਿਆਕੋ-ਕਿਆਕੋ
29 ਮੱਖੀਆਂ ਭਿਣਕਦੀਆਂ
30 ਮੱਛਰ ਭੀਂ-ਭੀਂ
31 ਸੱਪ ਸ਼ੂਕਦੇ ਜਾਂ ਫੁੰਕਾਰਦੇ
32 ਭੇਡਾਂ ਮੈਂ ਮੈਂ

ਫੋਟੋ ਗੈਲਰੀ

ਸੋਧੋ