ਜੱਗੀ ਸਿੰਘ ਇੱਕ ਪੰਜਾਬੀ ਗਾਇਕ-ਗੀਤਕਾਰ ਅਤੇ ਸੰਗੀਤਕਾਰ ਹਨ। 1999 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਤੇਰੇ ਵੱਸਦਾ ਨਹੀਂ ਨਾਲ਼ ਇਹਨਾਂ ਸੰਗੀਤਕ ਸਫ਼ਰ ਸ਼ੁਰੂ ਕੀਤਾ। ਸਿੰਘ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਅਤੇ ਸੰਗੀਤ ਵੀ ਦਿੱਤਾ।

ਜੱਗੀ ਸਿੰਘ
ਜੱਗੀ ਸਿੰਘ
ਜਨਮ1 ਅਪਰੈਲ ????
ਗੁਡਾਨੀ, ਕਪੂਰਥਲਾ ਜ਼ਿਲ੍ਹਾ, ਭਾਰਤੀ ਪੰਜਾਬ
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ
ਸਾਲ ਸਰਗਰਮ1999–ਜਾਰੀ
ਲੇਬਲਗੋਇਲ ਮਿਊਜ਼ਿਕ

ਮੁੱਢਲੀ ਜ਼ਿੰਦਗੀ ਸੋਧੋ

ਸਿੰਘ ਦਾ ਜਨਮ 1 ਅਪਰੈਲ ਨੂੰ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਪਿੰਡ ਗੁਡਾਨੀ ਵਿੱਚ ਹੋਇਆ। ਇਹਨਾਂ ਤੋਂ ਬਿਨਾਂ ਇਹਨਾਂ ਦੇ ਪਰਵਾਰ ਵਿੱਚ ਇਹਨਾਂ ਦੇ ਮਾਤਾ-ਪਿਤਾ, ਦੋ ਭੈਣਾਂ ਅਤੇ ਇੱਕ ਭਰਾ ਹਨ। ਡੀ.ਏ.ਵੀ. ਕਾਲਜ ਤੋਂ ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ।

ਸੰਗਤਕ ਸਫ਼ਰ ਸੋਧੋ

1999 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਤੇਰੇ ਵੱਸਦਾ ਨਹੀਂ ਨਾਲ਼ ਇਹਨਾਂ ਨੇ ਗਾਇਕੀ ਵਿੱਚ ਕਦਮ ਰੱਖਿਆ ਅਤੇ ਉਸ ਤੋਂ ਬਾਅਦ ਪਹਿਲਾ ਪਿਆਰ, ਸੁਪਨਾ ਅਤੇ ਸੱਜਣਾ ਵੇ ਸੱਜਣਾ ਐਲਬਮਾਂ ਜਾਰੀ ਕੀਤੀਆਂ। ਇਹਨਾਂ ਨੇ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਜਿੰਨ੍ਹਾ ਵਿੱਚ ਤੇਰਾ ਮੇਰਾ ਕੀ ਰਿਸ਼ਤਾ, ਮਿੰਨੀ ਪੰਜਾਬ, ਧਰਤੀ, ਜੀਹਨੇ ਮੇਰਾ ਦਿਲ ਲੁੱਟਿਆ, ਖ਼ੁਸ਼ੀਆਂ, ਮੇਲ ਕਰਾ ਦੇ ਰੱਬਾ ਫ਼ਿਲਮਾਂ ਸ਼ਾਮਲ ਹਨ। ਇਹਨਾਂ ਨੇ ਨੌਟੀ ਜੱਟਸ, ਫੇਰ ਮਾਮਲਾ ਗੜਬੜ ਗੜਬੜ ਫ਼ਿਲਮਾਂ ਲਈ ਸੰਗੀਤ ਵੀ ਦਿੱਤਾ। ਇਸ ਤੋਂ ਬਿਨਾਂ ਇਹਨਾਂ ਨੇ ਗਾਇਕ ਇੰਦਜੀਤ ਨਿੱਕੂ ਦੀ ਐਲਬਮ ਦੇਸੀ ਬੰਦੇ, ਦਿਲਜੀਤ ਦੀ ਸਿੱਖ ਅਤੇ ਗਾਇਕਾ ਗੁਲਰੇਜ਼ ਅਖ਼ਤਰ ਦੀ ਖ਼ਵਾਬ ਐਲਬਮ ਦਾ ਸੰਗੀਤ ਵੀ ਦਿੱਤਾ।

ਹੋਰ ਵੇਖੋ ਸੋਧੋ