ਝਗੜਾ ਇਹ ਪੰਜਾਬੀ ਕਵੀਸ਼ਰੀ ਦਾ ਇੱਕ ਮਸ਼ਹੂਰ ਕਾਵਿ-ਰੂਪ ਹੈ। ਇਸ ਨੂੰ ਮਲਵਈ ਕਵੀਸ਼ਰਾਂ ਨੇ ਹੀ ਵਾਲਾ ਗਾਇਆ ਹੈ। ਝਗੜੇ ਹਾਸ-ਰਸ ਅਤੇ ਵਿਅੰਗ ਪੂਰਨ ਹੁੰਦੇ ਹਨ। ਇਨ੍ਹਾਂ ਦਾ ਵਿਸਾ ਆਮ ਤੌਰ 'ਤੇ ਸਮਾਜਿਕ ਹੀ ਹੁੰਦਾ ਹੈ। ਇਸ ਵਿੱਚ ਕਵੀ ਕਿਸੇ ਸਮਾਜਿਕ ਬੁਰਾਈ ਬਾਰੇ ਦੋ ਧਿਰਾਂ ਦੇ ਤੁਕਾਂਤ ਰਾਹੀਂ ਕਾਵਿ-ਭਾਸਾ ਰਾਹੀਂ ਸਵਾਲ-ਜਵਾਬ ਕਰਵਾ ਕੇ ਬੁਰਾਈ ਦੇ ਪੱਖ ਨੂੰ ਹਾਰਦਾ ਦਰਸਾਉਂਦਾ ਹੈ। ਝਗੜਿਆਂ ਦੇ ਛੰਦ ਜਾਂ ਤੁਕ-ਵਿਧਾਨ ਦਾ ਕੋਈ ਪੱਕਾ ਰੂਪ ਨਹੀਂ। ਇਹ ਬੈਂਤ, ਕਬਿਤ, ਦੋਹਰੇ, ਕੋਰੜੇ, ਜਾਂ ਸੋਰਠੇ ਆਦਿ ਕਿਸੇ ਵੀ ਛੰਦ ਵਿੱਚ ਲਿਖਿਆ ਜਾ ਸਕਦਾ ਹੈ। ਪੰਜਾਬੀ ਦੇ ਕੁਝ ਮਸ਼ਹੂਰ ਝਗੜੇ -'ਝਗੜਾ ਦਿਉਰ ਭਾਬੀ ਦਾ','ਝਗੜਾ ਜੱਟੀ ਤੇ ਖਤਰਾਣੀ ਦਾ', 'ਝਗੜਾ ਅਕਲ ਪਿਆਰ ਦਾ', 'ਝਗੜਾ ਦਰਾਣੀਆਂ ਜਠਾਣੀਆਂ ਦਾ', ਅਤੇ 'ਝਗੜਾ ਸੋਨੇ ਚਾਂਦੀ ਦਾ' ਆਦਿ ਹਨ।

ਹਵਾਲੇ

ਸੋਧੋ