ਝੁੱਗੀ ਝੌਂਪੜੀ ਸ਼ਹਿਰ ਦੀ ਸੰਘਣੀ ਅਬਾਦੀ ਵਾਲੀ ਬਹੁਤ ਹੀ ਨੀਵੇਂ ਪੱਧਰ ਦੀ ਰਿਹਾਇਸ਼ ਅਤੇ ਸਿਰ ਛਿਪਾਣ ਵਾਲੀ ਥਾਂ ਜਾਂ ਬਸਤੀ ਨੂੰ ਕਹਿੰਦੇ ਹਨ। ਇਸ ਬਸਤੀਆ ਦਾ ਅਕਾਰ ਦੇਸ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਹੈ। ਇਨ੍ਹਾਂ ਝੁੱਗੀ ਝੌਂਪੜੀ[1] ਵਿੱਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਜ਼ਿੰਦਗੀ ਜਿਉਣ ਲਈ ਬਿਜਲੀ, ਪੀਣ ਲਈ ਸਾਫ਼-ਸੁਥਰਾ ਪਾਣੀ ਅਤੇ ਰਹਿਣ ਦੀਆਂ ਹੋਰ ਜ਼ਰੂਰੀ ਮੁਢਲੀਆਂ ਲੋੜਾਂ, ਬੱਚਿਆਂ ਦੇ ਪੜ੍ਹਨ ਲਈ ਸਕੂਲ ਅਤੇ ਸਿਹਤ ਸਹੂਲਤਾਂ ਵੀ ਨਸੀਬ ਨਹੀਂ ਹੁੰਦੀਆਂ। ਭਾਰਤ ਵਿੱਚ 93 ਮਿਲੀਅਨ ਲੋਕ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਹਨ। ਹਰ ਸ਼ਹਿਰ ਦੀ 25 ਫ਼ੀਸਦੀ ਵਸੋਂ ਸਲੱਮ ਬਸਤੀਆਂ ਵਿੱਚ ਵਸਦੀ ਹੈ ਜਦੋਂਕਿ ਮੁੰਬਈ ਵਰਗੇ ਮਹਾਂਨਗਰਾਂ ਵਿੱਚ ਤਾਂ ਅੱਧੇ ਤੋਂ ਬਹੁਤੀ ਵਸੋਂ ਸਲੱਮ ਬਸਤੀਆਂ ਵਿੱਚ ਰਹਿੰਦੀ ਹੈ। ਗੰਦੀਆਂ ਬਸਤੀਆਂ ਦੇ 80-90 ਲੱਖ ਬੱਚੇ ਸਕੂਲ ਜਾਣ ਦੀ ਥਾਂ ਮਿਹਨਤ-ਮਜ਼ਦੂਰੀ ਅਤੇ ਭੀਖ ਮੰਗਣ ਲਈ ਮਜਬੂਰ ਹਨ। ਭਾਰਤ ਵਿੱਚ ਬਾਲ ਮਜ਼ਦੂਰੀ ਦੀ ਦਰ ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਸ਼ਹਿਰਾਂ ਵਿੱਚ ਸਲੱਮ ਖੇਤਰਾਂ ਦੇ ਵਧਣ ਦਾ ਕਾਰਨ ਪਿੰਡਾਂ ਦੇ ਗ਼ਰੀਬ ਲੋਕਾਂ ਦਾ ਸ਼ਹਿਰਾਂ ਵੱਲ ਨੂੰ ਪਰਵਾਸ ਕਰਨਾ ਹੈ ਜਿਸ ਦਾ ਮੁੱਖ ਕਾਰਨ ਪਿੰਡਾਂ ਵਿੱਚ ਰੋਜ਼ੀ ਤੇ ਰੁਜ਼ਗਾਰ ਦੇ ਮੌਕੇ ਦਿਨ-ਬ-ਦਿਨ ਘਟਣਾ ਹੈ।[2]

ਝੁੱਗੀ ਝੌਂਪੜੀ ਦਾ ਇਲਾਕਾ ਮੁੰਬਈ

ਭਾਰਤ ਸਰਕਾਰ ਨੇ ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਵਸਣ ਵਾਲੇ ਝੁੱਗੀ-ਝੌਂਪੜੀ ਵਾਲਿਆਂ ਨੂੰ ਘਰ ਪ੍ਰਦਾਨ ਕਰ ਕੇ ਸਲੱਮ ਮੁਕਤ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਯੋਜਨਾ ਅਨੁਸਾਰ ਦੇਸ਼ ਦੇ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ 250 ਸ਼ਹਿਰਾਂ ਨੂੰ ਸਲੱਮ ਮੁਕਤ ਕਰਨ ਦਾ ਕਾਰਜ 12ਵੀਂ ਪੰਜ-ਸਾਲਾ ਯੋਜਨਾ ਵਿੱਚ ਸ਼ੁਰੂ ਹੋ ਜਾਵੇਗਾ। Manjot Bhullar.

ਹਵਾਲੇ

ਸੋਧੋ
  1. Pacione, Michael (2006), Mumbai, Cities, 23(3), pages 229-238
  2. Sharma, K. (2000). Rediscovering Dharavi: stories from Asia's largest slum. Penguin, ISBN 978-0141000237, pages 3-11