ਟਾਟਾ ਮੋਟਰਜ਼
ਟਾਟਾ ਮੋਟਰਜ਼ ਲਿਮਿਟਡ (ਸਾਬਕਾ TELCO, Tata Engineering and Locomotive Company ਦਾ ਛੋਟਾ ਰੂਪ) ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ। ਇਹ ਦੁਨੀਆ ਦੀ 17ਵੀਂ ਸਭ ਤੋਂ ਵੱਡੀ ਮੋਟਰ ਵਹੀਕਲ ਬਣਾਉਣ ਵਾਲ਼ੀ, ਚੌਥੀ ਸਭ ਤੋਂ ਵੱਡੀ ਟਰੱਕ ਬਣਾਉਣ ਵਾਲ਼ੀ ਅਤੇ ਦੂਜੀ ਸਭ ਤੋਂ ਵੱਡੀ ਬੱਸਾਂ ਬਣਾਉਣ ਵਾਲ਼ੀ ਕੰਪਨੀ ਹੈ।[3]
![]() | |
ਕਿਸਮ | ਪਬਲਿਕ |
---|---|
ਮੁੱਖ ਦਫ਼ਤਰ | ਮੁੰਬਈ, ਮਹਾਂਰਾਸ਼ਟਰ, ਭਾਰਤ[1] |
ਸੇਵਾ ਖੇਤਰ | ਆਲਮੀ |
ਮੁੱਖ ਲੋਕ | ਕਾਇਰਸ ਪਲੌਨਜੀ ਮਿਸਤਰੀ (ਚੇਅਰਮੈਨ) |
ਉਦਯੋਗ | ਆਟੋਮੋਟਿਵ |
ਉਤਪਾਦ | ਆਟੋਮੋਬਾਇਲ Commercial vehicles ਕੋਚ ਬੱਸਾਂ ਇਮਾਰਤਸਾਜ਼ੀ ਦਾ ਸਮਾਨ ਮਿਲਟਰੀ ਵਹੀਕਲ ਆਟੋਮੋਟਿਵ ਪੁਰਜ਼ੇ |
ਸੇਵਾਵਾਂ | ਆਟੋਮੋਟਿਵ ਡਿਜ਼ਾਇਨ, ਇੰਜੀਨੀਆਰਿੰਗ ਅਤੇ outsourcing ਸੇਵਾਵਾਂ ਕਿਰਾਏ ਦੇ ਵਹੀਕਲ ਵਹੀਕਲ ਸਰਵਿਸ |
ਰੈਵੇਨਿਊ | ![]() |
ਆਪਰੇਟਿੰਗ ਆਮਦਨ | ![]() |
ਮੁਨਾਫ਼ਾ | ![]() |
ਕੁੱਲ ਜਾਇਦਾਦ | ![]() |
Total equity | ![]() |
ਮੁਲਾਜ਼ਮ | 66,593 (2014)[2] |
ਹੋਲਡਿੰਗ ਕੰਪਨੀ | ਟਾਟਾ ਗਰੁੱਕ |
ਡਿਵੀਜ਼ਨਾਂ | ਟਾਟਾ ਮੋਟਰਜ਼ ਕਾਰਾਂ |
ਉਪਸੰਗੀ | ਜੈਗਿਊਅਰ ਲੈਂਡ ਰੋਵਰ ਟਾਟਾ ਡੇਵੂ ਟਾਟਾ ਹਿਸਪਾਨੋ |
ਭਾਰਤ ਵਿੱਚ ਇਸ ਦੇ ਨਿਰਮਾਣ ਪਲਾਂਟ ਜ਼ਮਦੇਸ਼ਪੁਰ, ਪੰਤਨਗਰ, ਲਖਨਊ, Sanand, Dharwad ਅਤੇ ਪੂਨੇ ਵਿੱਚ ਹਨ। ਇਸ ਦੇ ਨਾਲ਼ ਹੀ ਅਰਜਨਟੀਨਾ, ਸਾਊਥ ਅਫ਼ਰੀਕਾ, ਥਾਈਲੈਂਡ ਅਤੇ ਸੰਯੁਕਤ ਰਾਜਸ਼ਾਹੀ ਵਿੱਚ ਵੀ ਹੈ।
ਇਸ ਦੇ ਰਿਸਰਚ ਅਤੇ ਵਿਕਾਸ ਸੈਂਟਰ ਭਾਰਤ ਵਿੱਚ ਪੂਨੇ, ਜਮਸ਼ੇਦਪੁਰ, ਲਖਨਊ ਅਤੇ ਧਰਵਾਦ ਵਿਖੇ ਅਤੇ ਦੱਖਣੀ ਕੋਰੀਆ, ਸਪੇਨ ਅਤੇ ਸੰਯੁਕਤ ਰਾਜਸ਼ਾਹੀ ਵਿਖੇ ਹਨ। ਟਾਟਾ ਮੋਟਰ ਦੀਆਂ ਮੁੱਖ ਸਹਾਇਕਾਂ ਵਿੱਚ ਬਰਤਾਨਵੀ ਜੈਗਿਊਰ ਲੈਂਡ ਰੋਵਰ ਅਤੇ ਦੱਖਣੀ ਕੋਰੀਆ ਦੀ ਵਹੀਕਲ ਬਣਾਉਣ ਵਾਲ਼ੀ ਟਾਟਾ ਡੇਵੂ ਸ਼ਾਮਲ ਹਨ। ਬੱਸਾਂ ਬਣਾਉਣ ਵਿੱਚ ਇਸ ਦੀ ਹਿੱਸੇਦਾਰੀ ਮਾਰਕੋਪੋਲੋ S.A. (ਟਾਟਾ ਮਾਰਕੋਪੋਲੋ) ਨਾਲ਼ ਹੈ।
ਬਜ਼ਾਰੀ ਸਥਿਤੀਸੋਧੋ
ਭਾਰਤ ਵਿੱਚਸੋਧੋ
ਵਾਹਨਸੋਧੋ
- ਟਾਟਾ ਸਿਐਰਾ
- ਟਾਟਾ ਸੂਮੋ
- ਸੂਮੋ ਗ੍ਰੈਂਡੇ
- ਸੂਮੋ ਮੂਵਜ਼
- ਟਾਟਾ ਇੰਡੀਕਾ – ਘਰੇਲੂ ਵਾਹਨ
- ਟਾਟਾ ਵਿਸਟਾ
- ਟਾਟਾ ਏਸ – ਭਾਰ ਢੋਣ ਵਾਲਾ ਛੋਟਾ ਟਰੱਕ; ਇਸਨੂੰ 'ਛੋਟਾ ਹਾਥੀ ਵੀ ਕਿਹਾ ਜਾਂਦਾ ਹੈ।
- ਟਾਟਾ ਇੰਡੀਗੋ
- ਟਾਟਾ ਮਾਨਜ਼ਾ
- ਟਾਟਾ ਵਿੰਗਰ
- ਟਾਟਾ ਮਰੀਨਾ
- ਟਾਟਾ ਸਫ਼ਾਰੀ
- ਸਫ਼ਾਰੀ ਸਟੋਰਮ
- ਟਾਟਾ ਨੈਨੋ – ਵਿਸ਼ਵ ਦੀ ਸਭ ਤੋਂ ਸਸਤੀ ਗੱਡੀ
- ਟਾਟਾ ਜ਼ੀਨੌਨ ਐਕਸ.ਟੀ
- ਟਾਟਾ ਆਰੀਆ
- ਟਾਟਾ ਵੈਂਚਰ
- ਟਾਟਾ ਆਇਰਿਸ
- ਟਾਟਾ ਜ਼ੈਸਟ
- ਟਾਟਾ ਬੋਲਟ
- ਟਾਟਾ ਜ਼ੀਕਾ
ਹਵਾਲੇਸੋਧੋ
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-08. Retrieved 2014-11-05.
- ↑ 2.0 2.1 2.2 2.3 2.4 2.5 "Tata Motors Financial Statements" (PDF). Archived from the original (PDF) on 2013-10-17. Retrieved 2014-11-05.
- ↑ "Financials of Tata Motors Limited". CNN.