ਟਾਵਾਂ ਟਾਵਾਂ ਤਾਰਾ ਪਾਕਿਸਤਾਨੀ ਲੇਖਕ ਮੁਹੰਮਦ ਮਨਸ਼ਾ ਯਾਦ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ ਜੋ 1997 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਰਾਹੀਂ ਪਾਕਿਸਤਾਨ ਦੀ ਸਮਾਜਿਕ ਸੱਭਿਆਚਾਰਕ ਸਥਿਤੀ ਨੂੰ ਬਿਆਨ ਕਰਦਾ ਹੈ ਜੋ ਹਨੇਰੇ ਵਿੱਚ ਹੈ ਅਤੇ ਕਿਤੇ ਕਿਤੇ ਖ਼ਾਲਿਦ ਦੇ ਪਾਤਰ ਵਰਗੇ ਤਾਰੇ ਚਮਕਦੇ ਹਨ ਪਰ ਜਲਦੀ ਹੀ ਹਨੇਰੇ ਦੀ ਗਰਿਫਤ ਵਿੱਚ ਆ ਜਾਂਦੇ ਹਨ। ਇਸ ਨਾਵਲ ਨੂੰ ਗੁਰਮੁਖੀ ਵਿੱਚ ਲਿਪੀਆਂਤਰ ਜਤਿੰਦਰਪਾਲ ਸਿੰਘ ਜੌਲੀ ਅਤੇ ਜਗਜੀਤ ਕੌਰ ਜੌਲੀ ਨੇ ਕੀਤਾ।

ਟਾਵਾਂ ਟਾਵਾਂ ਤਾਰਾ
ਲੇਖਕਮੁਹੰਮਦ ਮਨਸ਼ਾ ਯਾਦ
ਦੇਸ਼ਪਾਕਿਸਤਾਨ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ1997

ਪਾਤਰ ਸੋਧੋ

ਖ਼ਾਲਿਦ, ਜ਼ੀਨਤ ਆਪਾ, ਫ਼ਰਹਾਨਾ, ਫ਼ਰਗਾਨਾ, ਰਿਜ਼ਵਾਨਾ, ਬਾਸੂ, ਨੂਰਾ, ਗਫ਼ੂਰਾ, ਸਰਵਰ, ਸਲਮਾ, ਚਾਂਦਾ, ਨੱਜੀ, ਪ੍ਰਵੀਨ ੳਰਫ਼ ਨੈਨਤਾਰਾ, ਰੂਬੀ, ਮਲਿਕ ਮੁਰਾਦ ਅਲੀ, ਸਲੀਮ, ਸ਼ਹਿਨਾਜ਼, ਮਲਿਕ ਅੱਲਾ ਯਾਰ, ਸਕੀਨਾ, ਬਸ਼ੀਰਾ ਚੰਦੜ, ਸ਼ੀਸ਼ਮ ਸਿੰਘ, ਕੁੱਬਾ ਜੁਲਾਹਾ, ਮਲਿਕ ਖ਼ੁਸ਼ੀ ਮੁਹੰਮਦ, ਤੀਫ਼ਾ, ਆਦਿ

ਆਲੋਚਨਾ ਸੋਧੋ

ਜਤਿੰਦਰਪਾਲ ਸਿੰਘ ਜੌਲੀ ਇਸ ਨਾਵਲ ਬਾਰੇ ਕਹਿੰਦੇ ਹਨ ਕਿ "'ਪਾਕਿਸਤਾਨੀ ਪੰਜਾਬੀ ਨਾਵਲ' ਕਹਿ ਕੇ ਇਸ ਰਚਨਾ ਨੂੰ ਸੀਮਾਬੱਧ ਕਰਨਾ ਵੀ ਇਸ ਨਾਲ ਬੇਇਨਸਾਫ਼ੀ ਹੋਵੇਗੀ। ਸਮੁੱਚੇ ਪੰਜਾਬੀ ਨਾਵਲ ਵਿੱਚ ਇਹ ਇਤਿਹਾਸਿਕ ਵਾਧਾ ਹੈ।"[2]

ਹਵਾਲੇ ਸੋਧੋ

  1. "NUML Main Library". Retrieved 17 ਦਸੰਬਰ 2014.[permanent dead link]
  2. ਮੁਹੰਮਦ ਮਨਸ਼ਾ ਯਾਦ; ਲਿਪੀਆਂਤਰ: ਜਤਿੰਦਰਪਾਲ ਸਿੰਘ ਜੌਲੀ ਅਤੇ ਜਗਜੀਤ ਕੌਰ ਜੌਲੀ (2013). ਟਾਵਾਂ ਟਾਵਾਂ ਤਾਰਾ. ਲੋਕਗੀਤ ਪ੍ਰਕਾਸ਼ਨ. p. 16. ISBN 978-93-5068-408-5.{{cite book}}: CS1 maint: multiple names: authors list (link)