ਗੁਰਦੁਆਰਾ ਟਾਹਲੀਆਣਾ ਸਾਹਿਬ

(ਟਾਹਲੀਆਣਾ ਸਾਹਿਬ ਤੋਂ ਮੋੜਿਆ ਗਿਆ)

ਗੁਰਦੁਆਰਾ ਟਾਹਲੀਆਣਾ ਸਾਹਿਬ ਭਾਰਤ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿੱਚ ਸਥਿਤ ਹੈ। ਇਹ ਗੁਰੂਦੁਆਰਾ ਸਾਹਿਬ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਪਾਤ ਹੈ।[1]

ਇਤਿਹਾਸ

ਸੋਧੋ

ਗੁਰਦੁਆਰਾ ਟਾਹਲੀਆਣਾ ਸਾਹਿਬ, ਵਿੱਚ ਇੱਕ ਟਾਹਲੀ ਮੌਜੂਦ ਹੈ, ਜਿਸ ਕਾਰਨ ਇਸ ਗੁਰੂ ਘਰ ਦਾ ਨਾਮ ਟਾਹਲੀਆਣਾ ਸਾਹਿਬ ਪਿਆ ਹੈ। ਦੇਸੀ ਮਹੀਨਿਆ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ 6 ਪੋਹ 1705 ਨੂੰ ਆਨੰਦਪੁਰ ਸਾਹਿਬ ਤੋਂ ਆਪਣੇ ਪਰਿਵਾਰ ਸਮੇਤ ਚੱਲੇ ਸਨ। 7 ਪੋਹ ਨੂੰ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਤੋਂ ਵਿਛੜ ਗਏ ਸਨ। 19 ਪੋਹ ਨੂੰ ਗੁਰੂ ਜੀ ਰਾਇਕੋਟ ਆ ਕੇ ਇਸ ਟਾਹਲੀ ਆਸਨ ਲਾ ਕੇ ਬੈਠੇ ਸਨ। ਉਸ ਸਵੇਰ ਨੂੰ ਰਾਇਕੋਟ ਦੇ ਰਾਜੇ ਦਾ ਚਰਵਾਹਾ ਇਸ ਜਗ੍ਹਾ ਉੱਪਰ ਮਝਾ ਚਰਾਉਣ ਆਇਆ ਜਦੋਂ ਉਸ ਨੇ ਦੇਖਿਆ ਕੇ ਗੁਰੂ ਜੀ ਟਾਹਲੀ ਹੇਠ ਬੈਠੇ ਹਨ। ਇਆ ਚਰਵਾਹੇ ਦਾ ਨਾਮ ਨੂਰਾ ਮਾਹੀ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ ਕਿ ਉਹ ਉਨ੍ਹਾਂ ਦੀ ਕੀ ਸੇਵਾ ਕਰ ਸਕਦਾ ਹੈ। ਉਸ ਸਮੇਂ ਗੁਰੂ ਜੀ ਨੇ ਨੂਰੇ ਨੂੰ ਮਝਾ ਦਾ ਦੁੱਧ ਪਿਆਉਣ ਲਈ ਕਿਹਾ। ਨੂਰੇ ਨੇ ਦਾ ਕਹਿਣਾ ਸੀ ਕਿ ਉਹ ਕੁਝ ਸਮਾਂ ਪਹਿਲਾ ਹੀ ਮਝਾ ਚੋ ਕਿ ਆਇਆ ਹੈ। ਉਸ ਦੇ ਇਹ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਦੂਰ ਖੜੀ ਇੱਕ ਅਉਸਰ ਝੋਟੀ ਦਾ ਦੁੱਧ ਚੋਣ ਲਈ ਕਿਹਾ। ਉਸ ਨੇ ਕਿਹਾ ਉਸ ਕੋਲ ਕੋਈ ਭਾਂਡਾ ਨਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇ ਨੂੰ 288 ਛੇਕਾਂ ਵਾਲੀ ਇੱਕ ਗਾਗਰ ਫੜਾਈ ਅਤੇ ਕਿਹਾ ਕਿ ਇਸ ਵਿੱਚ ਦੁੱਧ ਚੋ ਲਿਆ ਜਾਵੇ। ਜਦੋਂ ਨੂਰੇ ਨੇ ਇਸ ਗਾਗਰ ਵਿੱਚ ਦੁੱਧ ਚੋਇਆ ਤਾਂ ਇਸ ਦੇ ਛੇਕਾਂ ਵਿੱਚੋਂ ਦੁੱਧ ਨਾ ਡੁੱਲਿਆ। ਨੂਰਾ ਹੈਰਾਨ ਹੋ ਗਿਆ। ਉਸ ਨੇ ਇਹ ਸਾਰੀ ਕਹਾਣੀ ਜਾ ਕੇ ਆਪਣੇ ਮਾਲਕ ਰਾਏ ਕੱਲ੍ਹੇ ਨੂੰ ਦੱਸੀ। ਇਹ ਸੁਣ ਕੇ ਰਾਇ ਕੱਲ੍ਹਾ ਵੀ ਗੁਰੂ ਜੀ ਦੇ ਦਰਸ਼ਨਾ ਲਈ ਆਇਆ।[2]

ਹਵਾਲੇ

ਸੋਧੋ
  1. "ਟਾਹਲੀਆਣਾ ਸਾਹਿਬ".
  2. "ਗੁਰੂ ਘਰ".