ਥਾਮਸ ਕਰੂਜ਼ ਮੈਪੋਥ ਚੌਥਾ (ਜਨਮ 3 ਜੁਲਾਈ, 1962) ਇੱਕ ਅਮਰੀਕੀ ਅਦਾਕਾਰ ਅਤੇ ਨਿਰਮਾਤਾ ਹੈ। ਉਸ ਨੂੰ ਤਿੰਨ ਅਕਾਦਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੇ ਤਿੰਨ ਗੋਲਡਨ ਗਲੋਬ ਅਵਾਰਡ ਜਿੱਤੇ ਹਨ। ਉਸ ਨੇ 19 ਸਾਲ ਦੀ ਉਮਰ ਵਿੱਚ ਇੰਡਲੈੱਸ ਲਵ ਫਿਲਮ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਮਿਸ਼ਨ ਇੰਪਾਸੀਬਲ ਫਿਲਮ ਸੀਰੀਜ਼ ਵਿੱਚ ਈਥਨ ਹੰਟ ਦੀ ਭੂਮਿਕਾ ਲਈ ਸਭ ਤੋਂ ਵਧੇਰੇ ਜਾਣਿਆ ਜਾਂਦਾ ਹੈ।

ਟਾਮ ਕਰੂਜ਼
Tom Cruise (34797273596).jpg
2017 ਵਿੱਚ ਟਾਮ ਕਰੂਜ਼
ਜਨਮਥਾਮਸ ਕਰੂਜ਼ ਮੈਪੋਥ ਚੌਥਾ
(1962-07-03) ਜੁਲਾਈ 3, 1962 (ਉਮਰ 59)
ਸੈਰਕੁਜ, ਨਿਊ ਯਾਰਕ, ਅਮਰੀਕਾ
ਰਿਹਾਇਸ਼ਲਾਸ ਐਂਜਲਸ, ਕੈਲੀਫ਼ੋਰਨੀਆ, ਅਮਰੀਕਾ
ਪੇਸ਼ਾਅਦਾਕਾਰ, ਨਿਰਮਾਤਾ
ਸਰਗਰਮੀ ਦੇ ਸਾਲ1981–ਹੁਣ ਤੱਕ
ਸਾਥੀ
ਬੱਚੇ3
ਵੈੱਬਸਾਈਟtomcruise.com
ਦਸਤਖ਼ਤ
Tom Cruise signature.png

2012 ਵਿੱਚ, ਕਰੂਜ਼ ਹਾਲੀਵੁੱਡ ਦਾ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲਾ ਅਦਾਕਾਰ ਸੀ।[1] ਉਨ੍ਹਾਂ ਦੀਆਂ 16 ਫਿਲਮਾਂ ਨੇ ਅਮਰੀਕਾ ਵਿੱਚ 100 ਮਿਲੀਅਨ ਡਾਲਰ ਦੀ ਕਮਾਈ ਕੀਤੀ, ਅਤੇ 23 ਨੇ ਦੁਨੀਆ ਭਰ ਵਿੱਚ 200 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ।[2] ਸਤੰਬਰ 2017 ਤੱਕ, ਕਰੂਜ਼ ਦੀਆਂ ਫਿਲਮਾਂ ਨੇ ਅਮਰੀਕਾ ਅਤੇ ਕੈਨੇਡੀਅਨ ਬਾਕਸ ਆਫਿਸ 'ਤੇ 3.7 ਬਿਲੀਅਨ ਡਾਲਰ ਤੋਂ ਵੱਧ ਅਤੇ ਵਿਸ਼ਵ ਭਰ ਵਿੱਚ $ 9.0 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ[3] ਇਸ ਤਰਾਂ ਉਹ ਉੱਤਰੀ ਅਮਰੀਕਾ ਦਾ ਅੱਠਵਾਂ ਸਭ ਤੋਂ ਅਮੀਰ ਅਦਾਕਾਰ ਅਤੇ ਸੰਸਾਰ ਭਰ ਵਿੱਚ ਚੋਟੀ ਦੇ ਅਮੀਰ ਕਲਾਕਾਰਾਂ ਵਿਚੋਂ ਇੱਕ ਬਣ ਗਿਆ।

ਹਵਾਲੇਸੋਧੋ

  1. Pomerantz, Dorothy (April 18, 2012). "Tom Cruise Tops Our List Of Hollywood's Highest-Paid Actors". Forbes. Retrieved July 23, 2012. 
  2. "Tom Cruise". Boxofficemojo.com. Retrieved June 3, 2013. 
  3. "Tom Cruise Movie Box Office Results". Boxofficemojo.com. Retrieved October 7, 2017.