ਟਿੱਕਾ ਭਾਈ ਦੂਜ
ਪੰਜਾਬੀ ਤਿੳੁਹਾਰ
ਟਿੱਕਾ ਭਾਈ ਦੂਜ ਭੈਣ ਭਰਾ ਦੇ ਆਪਸੀ ਪਿਆਰ ਦਾ ਤਿਉਹਾਰ ਹੈ। ਇਹ ਤਿਉਹਾਰ ਦੀਵਾਲੀ ਤੋਂ ਦੋ ਦਿਨ ਪਿੱਛੋਂ ਕੱਤੇ ਮਹੀਨੇ ਦੇ ਚਾਨਣੇ ਪੱਖ ਦੀ ਦੂਜ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਰਾ ਨੂੰ ਟਿੱਕਾ ਲਗਾ ਕੇ ਉਸਦੀ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ।
ਵਿਧੀ
ਸੋਧੋਇਸ ਦਿਨ ਭੈਣ ਆਪਣੇ ਭਰਾ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹੈ। ਭਰਾ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਉਂਦੀ ਹੈ, ਮਠਿਆਈ ਨਾਲ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ। ਭਰਾ ਵੀ ਆਪਣੀ ਭੈਣ ਨੂੰ ਸ਼ਗਨ ਦਿੰੰਦਾ ਹੈ। ਜੇਕਰ ਵਿਆਹੀ ਹੋਣ ਕਰਕੇ ਭੈਣ ਭਰਾ ਕੋਲ ਪਹੁੰਚ ਨਾ ਸਕੇ ਤਾਂ ਉਹ ਕੰਧ ਤੇ ਭਰਾ ਭਰਜਾਈ ਦੀ ਮਿੱਟੀ ਦੀ ਮੂਰਤੀ ਬਣਾ ਲੈਂਦੀ ਹੈ ਤੇ ਉਹਨਾਂ ਦੀ ਪੂਜਾ ਕਰਦੀ ਹੈ।
ਹਵਾਲੇ
ਸੋਧੋਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 488