ਟਿੱਕੋਡੀਅਨ
ਪੀ. ਕੁੰਜਨੰਦਨ ਨਾਇਰ (15 ਫਰਵਰੀ, 1916 – 28 ਜਨਵਰੀ, 2001), ਜਿਸਦਾ ਉਸਦਾ ਉਪਨਾਮ ਟਿੱਕੋਡੀਅਨ ਵਧੇਰੇ ਜਾਣਿਆ ਜਾਂਦਾ ਸੀ, ਇੱਕ ਭਾਰਤੀ ਨਾਟਕਕਾਰ, ਨਾਵਲਕਾਰ, ਗੀਤਕਾਰ ਅਤੇ ਮਲਿਆਲਮ ਦੇ ਸਕਰੀਨਰਾਈਟਰ ਸੀ। ਉਹ ਰੇਡੀਓ ਨਾਟਕਾਂ ਦੀ ਆਪਣੀ ਸ਼ੈਲੀ ਅਤੇ ਆਪਣੀ ਸਵੈ-ਜੀਵਨੀ, ਅਰੰਗੂ ਕਾਨਾਤ ਨਾਦਨ (ਅਦਾਕਾਰ ਜੋ ਕਦੇ ਸਟੇਜ 'ਤੇ ਨਹੀਂ ਸੀ ਆਇਆ) ਦੇ ਲਈ ਜਾਣਿਆ ਜਾਂਦਾ ਸੀ, ਜਿਸ ਨੇ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਮਲਾਬਾਰ ਦੇ ਸਮਾਜਕ-ਸਭਿਆਚਾਰਕ ਵਿਕਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਸਦਕਾ ਉਸਨੂੰ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ। ਇਨ੍ਹਾਂ ਵਿੱਚ ਕੇਂਦਰੀ ਸਾਹਿਤ ਅਕੈਡਮੀ ਅਵਾਰਡ, ਜੀਵਨੀ ਅਤੇ ਆਤਮਕਥਾ ਲਈ ਕੇਰਲ ਸਾਹਿਤ ਅਕਾਦਮੀ ਪੁਰਸਕਾਰ, ਵਯਲਾਰ ਅਵਾਰਡ ਅਤੇ ਓਡੱਕੂਜ਼ਲ ਅਵਾਰਡ ਸ਼ਾਮਲ ਹਨ।
ਜੀਵਨੀ
ਸੋਧੋਟਿੱਕੋਡੀਅਨ ਦਾ ਜਨਮ ਪੀ ਕੁੰਜਨੰਦਨ ਨਾਇਰ ਵਜੋਂ 15 ਫਰਵਰੀ, 1916 ਨੂੰ ਟਿੱਕੋਡੀ ਨਾਮ ਦੇ [2] ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ, ਜੋ ਦੱਖਣੀ ਭਾਰਤੀ ਰਾਜ ਕੇਰਲ ਦੇ ਕੋਜ਼ੀਕੋਡੇ ਜ਼ਿਲ੍ਹੇ ਵਿੱਚ ਪੈਂਦਾ ਹੈ। ਪੀ ਕੁੰਜੱਪ ਨਾਇਰ ਅਤੇ ਪੀ ਨਰਾਇਣੀ ਅੰਮਾ ਕਰਮਵਾਰ ਉਸਦੇ ਪਿਤਾ ਅਤੇ ਮਾਂ ਸਨ।[3] ਉਹ ਲੜਕੇ ਹੁੰਦਿਆਂ ਹੀ ਆਪਣੇ ਮਾਪਿਆਂ ਨੂੰ ਗੁਆ ਬੈਠਾ ਅਤੇ ਉਸਦਾ ਪਾਲਣ ਪੋਸ਼ਣ ਉਸਦੇ ਦਾਦਾ ਜੀ ਨੇ ਕੀਤਾ ਸੀ, ਜੋ ਥੀਏਟਰ ਦਾ ਬਹੁਤ ਸ਼ੌਕੀਨ ਸੀ।[1] ਬੇਸਲ ਮਿਸ਼ਨ ਮਿਡਲ ਸਕੂਲ, ਕੋਇਲਾਂਡੀ ਵਿਖੇ ਪੜ੍ਹਾਈ ਕਰਨ ਤੋਂ ਬਾਅਦ, ਉਸਨੇ ਇੱਕ ਅਧਿਆਪਨ ਕੋਰਸ ਪੂਰਾ ਕੀਤਾ ਅਤੇ 1936 ਵਿੱਚ ਆਪਣੇ ਅਲਮਾ ਮਾਤਰ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉੱਥੇ ਉਹ ਟਰੇਡ ਯੂਨੀਅਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਅਤੇ 1938 ਵਿੱਚ ਜਦੋਂ ਉਸ ਨੇ ਇੱਕ ਹੜਤਾਲ ਵਿੱਚ ਹਿੱਸਾ ਲਿਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਬਾਅਦ ਵਿਚ, ਉਹ ਭਾਰਤ ਸੇਵਾ ਸੰਗਮ ਅਤੇ ਦੇਵਧਰ ਮਲਾਬਾਰ ਪੁਨਰ ਨਿਰਮਾਣ ਟਰੱਸਟ ਨਾਲ ਜੁੜੇ ਗਿਆ ਜਿਥੇ ਉਸਨੇ ਕੇ ਕੇਲੱਪਨ ਅਤੇ ਵੀ ਆਰ ਨਯਨਾਰ[4] ਨਾਲ ਕੰਮ ਕੀਤਾ ਅਤੇ ਨਯਨਾਰ ਬਾਲਿਕਾ ਸਦਨਮ, ਨਯਾਨਰ ਦੁਆਰਾ 1942 ਵਿੱਚ ਸਥਾਪਿਤ ਇੱਕ ਅਨਾਥ ਆਸ਼ਰਮ ਵਿੱਚ ਵੀ ਸ਼ਾਮਲ ਹੋਇਆ।[5] ਇਹ ਉਸ ਸਮੇਂ ਸੀ, ਉਹ ਰੋਜ਼ਾਨਾ ਦੀਨਪ੍ਰਭਾ ਵਿੱਚ ਕੰਮ ਕਰਨ ਲੱਗ ਪਿਆ ਅਤੇ 1948 ਤਕ ਉਥੇ ਕੰਮ ਕੰਮ ਕਰਦਾ ਰਿਹਾ।1950 ਵਿਚ, ਉਹ ਇੱਕ ਸਕ੍ਰਿਪਟ ਲੇਖਕ ਦੇ ਤੌਰ 'ਤੇ ਆਲ ਇੰਡੀਆ ਰੇਡੀਓ ਵਿਚ ਚਲੇ ਗਿਆ, ਅਤੇ ਆਪਣਾ ਬਾਕੀ ਕੈਰੀਅਰ ਉਥੇ ਡਰਾਮਾ ਨਿਰਮਾਤਾ ਦੇ ਤੌਰ' ਤੇ 1979 ਵਿੱਚ ਨੌਕਰੀ ਤੋਂ ਸੇਵਾ ਮੁਕਤ ਹੋਣ ਤੱਕ ਬਿਤਾਇਆ।
ਟਿੱਕੋਡੀਅਨ ਨੇ 1942 ਵਿੱਚ ਪਾਰਵਤੀ ਨਾਲ ਵਿਆਹ ਕਰਵਾ ਲਿਆ [6] ਅਤੇ ਇਸ ਜੋੜੇ ਦੀ ਇੱਕ ਧੀ, ਪੁਸ਼ਪਾ ਹੈ।[7][8] ਉਹ 28 ਜਨਵਰੀ 2001 ਨੂੰ 84 ਸਾਲ ਦੀ ਉਮਰ ਵਿੱਚ ਕੋਜ਼ੀਕੋਡ ਸਥਿਤ ਆਪਣੇ ਨਿਵਾਸ ਸਥਾਨ ਤੇ ਅਕਾਲ ਚਲਾਣਾ ਕਰ ਗਿਆ।[3]
ਹਵਾਲੇ
ਸੋਧੋ- ↑ 1.0 1.1 1.2 "Thikkodiyan - Veethi profile". veethi.com. 2019-04-28. Retrieved 2019-04-28.
- ↑ His pseudonym is a variant of his birth place, as suggested by noted writer, Sanjayan[1]
- ↑ 3.0 3.1 "Biography on Kerala Sahitya Akademi portal". Kerala Sahitya Akademi portal. 2019-04-28. Retrieved 2019-04-28.
- ↑ "DMRT and its Mission" (PDF). Shodhganga. 2019-04-28. p. 209. Retrieved 2019-04-28.
- ↑ Reporter, Staff (2015-04-12). "District Collector visits Nayanar Balika Sadanam". The Hindu (in Indian English). Retrieved 2019-04-28.
- ↑ His wife died in 1949[1]
- ↑ MediaoneTV Live (2016-07-13). "Morning News - Guests - Pushpa (Daughter of Thikkodiyan) and Ratnakaran". YouTube. Retrieved 2019-04-28.
- ↑ "തിക്കോടിയന് വിശുദ്ധമായ മനസ്സിന്റെ ഉടമായിരുന്നുവെന്ന് എം.ടി". mediaone. Retrieved 2019-04-28.