ਟੀਪੂ ਸੁਲਤਾਨ
ਟੀਪੂ ਸੁਲਤਾਨ (20 ਨਵੰਬਰ 1750 – 4 ਮਈ 1799), ਨੂੰ ਮੈਸੂਰ ਦਾ ਚੀਤਾ ਵੀ ਕਿਹਾ ਜਾਂਦਾ ਹੈ, ਨੇ ਮੈਸੂਰ ਸਲਤਨਤ ਤੇ 1782 ਤੋਂ 1799 ਤੱਕ ਰਾਜ ਕੀਤਾ। ਉਹਨਾਂ ਦੇ ਪਿਤਾ ਦਾ ਨਾਮ ਹੈਦਰ ਅਲੀ ਅਤ ਮਾਤਾ ਦਾ ਨਾਮ ਫਖਰ-ਅਲ-ਨਿਸ਼ਾ ਸੀ। ਭਾਰਤੀ ਲੋਕਾਂ ਦੀ ਆਪਸੀ ਫੁੱਟ ਅਤੇ ਦੇਸ਼ ਧ੍ਰੋਹੀਆਂ ਸਦਕਾ ਬਹਾਦਰ ਟੀਪੂ ਸੁਲਤਾਨ ਮੈਸੂਰ ਯੁੱਧ ਅੰਗਰੇਜ਼ਾਂ ਕੋਲੋਂ ਬੁਰੀ ਤਰ੍ਹਾਂ ਹਾਰ ਗਿਆ। ਅੰਗਰੇਜ਼ਾਂ ਦੇ ਗਵਰਨਰ ਕਾਰਨ ਵਾਲਿਸ ਨੇ ਉਸ ਕੋਲ ਸੰਧੀ ਦੀਆਂ ਸ਼ਰਤਾਂ ਦੇ ਕੇ ਆਪਣਾ ਦੂਤ ਭੇਜਿਆ। ਸੰਧੀ ਦੀਆਂ ਸ਼ਰਤਾਂ ਪੜ੍ਹੀਆਂ ਗਈਆਂ। ਚਾਲਾਕ ਤੇ ਸਵਾਰਥੀ ਕਾਰਨ ਵਾਲਿਸ ਦੀਆਂ ਸ਼ਰਤਾਂ ਵੀ ਬੜੀ ਨਵੀਂ ਤੇ ਅਜੀਬ ਕਿਸਮ ਦੀਆਂ ਸਨ। ਸ਼ਰਤਾਂ ਮੁਤਾਬਿਕ ਯੁੱਧ ਦੇ ਖਰਚ ਹੋਏ ਤਿੰਨ ਕਰੋੜ ਰੁਪਏ ਤੁੰਰਤ ਕੰਪਨੀ ਨੂੰ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਿਨਾਂ ਇਹ ਵੀ ਸ਼ਰਤ ਸੀ ਕਿ ਯੁੱਧ ’ਚ ਹੋਏ ਨੁਕਸਾਨ ਦਾ ਜਦੋਂ ਤੱਕ ਧਨ ਨਹੀਂ ਵਾਪਿਸ ਕੀਤਾ ਜਾ ਸਕਦਾ ਤਾਂ ਦੋਵੇਂ ਸ਼ਹਿਜ਼ਾਦੇ ਕੰਪਨੀ ਕੋਲ ਬੰਦੀ ਰਹਿਣਗੇ। ਟੀਪੂ ਸੁਲਤਾਨ ਦਾ ਖਜ਼ਾਨਾ ਬਿਲਕੁੱਲ ਖਾਲੀ ਸੀ। ਇਹ ਸ਼ਰਤਾਂ ਪੜ੍ਹ ਕੇ ਉਸ ਦਾ ਮਨ ਭਰ ਆਇਆ।
ਟੀਪੂ ਸੁਲਤਾਨ ٹیپو سلطان ಟಿಪ್ಪು ಸುಲ್ತಾನ್ | |||||
---|---|---|---|---|---|
ਬਾਦਸ਼ਾਹ ਨਸੀਬ ਅਦ-ਦੌਲਾਹ ਫ਼ਤੇਹ ਅਲੀ ਖ਼ਾਨ ਬਹਾਦੁਰ | |||||
Sultan of Mysore | |||||
ਸ਼ਾਸਨ ਕਾਲ | 29 ਦਸੰਬਰ 1782 – 4 ਮਈ 1799 | ||||
ਤਾਜਪੋਸ਼ੀ | 29 ਦਸੰਬਰ 1782 | ||||
ਪੂਰਵ-ਅਧਿਕਾਰੀ | ਹੈਦਰ ਅਲੀ | ||||
ਵਾਰਸ | Krishnaraja Wodeyar III | ||||
ਜਨਮ | [1] Devanahalli, ਅੱਜ-ਕੱਲ੍ਹ ਬੰਗਲੌਰ, ਕਰਨਾਟਕ | 20 ਨਵੰਬਰ 1750||||
ਮੌਤ | 4 ਮਈ 1799 ਸ਼੍ਰੀਰੰਗਾਪਟਨਮ, ਅੱਜ-ਕੱਲ੍ਹ ਕਰਨਾਟਕ | (ਉਮਰ 48)||||
ਦਫ਼ਨ | ਸ਼੍ਰੀਰੰਗਾਪਟਨਮ, ਅੱਜ-ਕੱਲ੍ਹ ਕਰਨਾਟਕ 12°24′36″N 76°42′50″E / 12.41000°N 76.71389°E | ||||
| |||||
ਸ਼ਾਹੀ ਘਰਾਣਾ | ਮੈਸੂਰ | ||||
ਪਿਤਾ | ਹੈਦਰ ਅਲੀ ਖ਼ਾਨ | ||||
ਮਾਤਾ | Fatima Fakhr-un-Nisa | ||||
ਧਰਮ | ਇਸਲਾਮ |
ਟੀਪੂ ਸੁਲਤਾਨ ਦੇ ਮੁਢਲੇ ਸਾਲ
ਸੋਧੋਬਚਪਨ
ਸੋਧੋਟੀਪੂ ਸੁਲਤਾਨ ਦਾ ਜਨਮ 20 ਨਵੰਬਰ 1750 (ਸ਼ੁਕਰਵਾਰ, 20 ਧੂ ਅਲ-ਹਿੱਜਾ, 1163 ਹਿਜਰੀ ਨੂੰ ਦੇਵਨਹਾਲੀ,[1] ਅੱਜ-ਕੱਲ੍ਹ ਬੰਗਲੌਰ, ਕਰਨਾਟਕ ਵਿਖੇ ਹੋਇਆ ਸੀ।
ਸ਼੍ਰੀਰੰਗਾਪਟਨਮ
ਸੋਧੋਟੀਪੂ ਸੁਲਤਾਨ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਰੰਗਾਪਟਨਮ ਇੱਥੋਂ 20 ਕੁ ਕਿਲੋਮੀਟਰ ਦੂਰ ਹੈ। ਇਹ ਬੰਗਲੌਰ ਤੋਂ ਮੈਸੂਰ ਨੂੰ ਜਾਂਦਿਆਂ ਰਸਤੇ ਤੋਂ ਥੋੜ੍ਹਾ ਹਟ ਕੇ ਕਾਵੇਰੀ ਨਦੀ ਦੇ ਕਿਨਾਰੇ ਸਥਿਤ ਹੈ। ਇੱਥੇ ਸੁੰਦਰ ਬਾਗ਼ ਵਿੱਚ ਬਣਿਆ ਉਸ ਦਾ ਸਮਰ ਪੈਲੇਸ, ਨੱਕਾਸ਼ੀ ਅਤੇ ਮੀਨਾਕਾਰੀ ਦਾ ਅਦਭੁੱਤ ਨਮੂਨਾ ਹੈ। ਮੁੱਖ ਭਵਨ ਤੋਂ ਕਾਫ਼ੀ ਉਰ੍ਹੇ ਡਿਉੜੀ ਹੈ ਜਿਸ ਦੀਆਂ ਪੌੜੀਆਂ ਉਤਰ ਕੇ ਬਾਗ਼ ਸ਼ੁਰੂ ਹੁੰਦਾ ਹੈ। ਪੈਲੇਸ ਦੀ ਦੁਮੰਜ਼ਿਲੀ ਇਮਾਰਤ ਨੂੰ ਚਾਰੇ ਪਾਸਿਓਂ ਚਟਾਈਆਂ ਨਾਲ ਢਕਿਆ ਹੋਇਆ ਹੈ ਤਾਂ ਕਿ ਗਰਮੀ ਅੰਦਰ ਨਾ ਜਾਵੇ। ਇਸ ਦੇ ਚਾਰੇ ਪਾਸੇ ਵਰਾਂਡਾ ਹੈ। ਮਹਿਲ ਅੰਦਰ ਹਰੇ ਰੰਗ ਦੀਆਂ ਦੀਵਾਰਾਂ ’ਤੇ ਮੀਨਾਕਾਰੀ ਦਾ ਕੰਮ ਬੜੀ ਬਾਰੀਕੀ ਅਤੇ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਟੀਪੂ ਸੁਲਤਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਇਸ ਮਹੱਲ ਵਿੱਚ ਲੱਗੀਆਂ ਹੋਈਆਂ ਹਨ। ਮਹੱਲ ਦੀਆਂ ਤਸਵੀਰਾਂ ਖਿੱਚਣ ਦੀ ਮਨਾਹੀ ਹੈ। ਮਹੱਲ ਦੇ ਆਸੇ-ਪਾਸੇ ਸੁੰਦਰ ਬਾਗ਼ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਦੋ ਪਾਸੇ ਰਸਤਾ ਹੈ ਅਤੇ ਵਿਚਕਾਰ ਪਾਣੀ ਦਾ ਪ੍ਰਬੰਧ ਤੇ ਪੌਦਿਆਂ ਦੀ ਸਜਾਵਟ ਤਾਜ ਮਹੱਲ ਦੀ ਤਰਜ਼ ’ਤੇ ਹੈ।
ਰਾਜ ਕਾਲ
ਸੋਧੋ== ਅੰਗਰੇਜਾਂ ਨਾਲ ਸੰਬੰਧ== like Tipu Sultan
ਅੰਗਰੇਜਾਂ ਨਾਲ ਯੁੱਧ
ਸੋਧੋਹਵਾਲੇ
ਸੋਧੋ- ↑ 1.0 1.1 Hasan, Mohibbul (2005). History of Tipu Sultan. Aakar Books. p. 6. ISBN 81-87879-57-2. Retrieved 19 January 2013.