ਟੂ ਹੈਵ ਐਂਡ ਹੈਵ ਨਾਟ

ਟੂ ਹੈਵ ਐਂਡ ਹੈਵ ਨਾਟ ਅਰਨਸਟ ਹੈਮਿੰਗਵੇ ਦਾ ਲਿਖਿਆ (1937 ਵਿੱਚ ਪ੍ਰਕਾਸ਼ਿਤ) ਨਾਵਲ ਹੈ। ਇਹ "ਏ ਫੇਅਰਵੈੱਲ ਟੂ ਆਰਮਜ਼" ਤੋਂ ਅੱਠ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਉਸਦਾ ਪਹਿਲਾ ਨਾਵਲ ਸੀ।[1] ਇਹ ਹੈਰੀ ਮੌਰਗਨ ਨਾਮ ਦੇ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਕਹਾਣੀ ਹੈ। ਨਾਵਲ ਵਿੱਚ ਹੈਰੀ ਅਸਲ ਵਿੱਚ ਚੰਗਾ ਮਨੁੱਖ ਪੇਸ਼ ਕੀਤਾ ਗਿਆ ਹੈ, ਜੋ ਆਪਣੀਆਂ ਆਰਥਿਕ ਮਜਬੂਰੀਆਂ ਕਾਰਨ ਇੱਕ ਕਿਸ਼ਤੀ ਦੁਆਰਾ ਫਲੋਰੀਡਾ ਅਤੇ ਹਵਾਨਾ ਦੇ ਵਿੱਚ ਤਸਕਰੀ ਕਰਨ ਲੱਗਦਾ ਹੈ। ਉਹ ਆਪਣੀ ਕਿਸ਼ਤੀ ਨੂੰ ਅਮਰੀਕੀ ਧਨਪਤੀਆਂ ਦੇ ਮਨੋਰੰਜਨ ਲਈ ਵੀ ਕਿਰਾਏ ਉੱਤੇ ਦਿੰਦਾ ਹੈ ਅਤੇ ਉਹਨਾਂ ਨੂੰ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਲੈ ਜਾਂਦਾ ਹੈ। ਇੱਕ ਦਿਨ ਉਹਨਾਂ ਵਿਚੋਂ ਇੱਕ ਸਾਰਾ ਦਿਨ ਉਸ ਦੀ ਕਿਸਤੀ ਤੇ ਮੱਛੀਆਂ ਫੜਨ ਦੇ ਬਾਅਦ ਉਸਨੂੰ ਕਿਰਾਇਆ ਅਦਾ ਕੀਤੇ ਬਿਨਾਂ ਚੱਲਦਾ ਬਣਦਾ ਹੈ। ਹੈਰੀ ਫਿਰ ਟੱਬਰ ਦੇ ਗੁਜਾਰੇ ਲਈ ਕਿਊਬਾ ਤੋਂ ਫਲੋਰਿਡਾ ਵਿੱਚ ਚੀਨੀ ਆਪਰਵਾਸੀਆਂ ਦੀ ਸਮਗਲਿੰਗ ਕਰਨ ਦਾ ਮੰਦਭਾਗਾ ਫੈਸਲਾ ਕਰਦਾ ਹੈ। ਵੱਖ ਵੱਖ ਗੈਰ ਕਾਨੂੰਨੀ ਕੰਮ ਕਰਨ ਲੱਗਦਾ ਹੈ ਜਿਸ ਵਿੱਚ ਸ਼ਰਾਬ ਅਤੇ ਕਿਊਬਨ ਇਨਕਲਾਬੀਆਂ ਨੂੰ ਸਮਗਲ ਕਰਨਾ ਵੀ ਸ਼ਾਮਲ ਹੈ।

ਟੂ ਹੈਵ ਐਂਡ ਹੈਵ ਨਾਟ
ਤਸਵੀਰ:To Have and Have Not (Hemmingway novel) 1st edition cover.jpg
ਪਹਿਲੀ ਐਡੀਸ਼ਨ ਦਾ ਕਵਰ
ਲੇਖਕਅਰਨਸਟ ਹੈਮਿੰਗਵੇ
ਮੂਲ ਸਿਰਲੇਖTo Have and Have Not
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਗਲਪ
ਪ੍ਰਕਾਸ਼ਕCharles Scribner's Sons
ਪ੍ਰਕਾਸ਼ਨ ਦੀ ਮਿਤੀ
1937

ਹਵਾਲੇ

ਸੋਧੋ