ਟੋਟੇਮ ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ

ਟੋਟਮ ਕਿਸੇ ਕਬੀਲਾ ਸਮਾਜ ਸਭਿਆਚਾਰ ਵਿੱਚ ਲੋਕ ਧਰਮ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਤੋਂ ਇਲਾਵਾ ਟੋਟਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਟੋਟਮ ਕਿਸੇ ਮਨੁੱਖੀ ਕਬੀਲੇ ਦਾ ਇੱਕ ਸਾਂਝਾ ਚਿੰਨ੍ਹ ਹੁੰਦਾ ਹੈ ਜਿਸ ਨੂੰ ਸਮੂਹਿਕ ਤੌਰ ਉੱਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਕਿਸੇ ਕਬੀਲੇ ਦੁਆਰਾ ਚੁਣਿਆ ਗਿਆ ਕੋਈ ਰੁੱਖ, ਜਾਨਵਰ ਜਾਂ ਪੰਛੀ ਹੁੰਦਾ ਹੈ।ਟੋਟਮ ਵਿੱਚ ਜਾਨਵਰ ਜਾਂ ਪੰਛੀ ਨੂੰ ਮਰਿਆ ਨਹੀਂ ਜਾਂਦਾ ਭਾਵੇਂ ਕਿ ਉਹ ਜ਼ਹਿਰੀਲਾ ਹੀ ਕਿਓਂ ਨਾ ਹੋਵੇ।ਟੋਟਮ ਪ੍ਰਤੀ ਕੋਈ ਕਬੀਲੇ ਦਾ ਵਿਅਕਤੀ ਨਾਹ ਪੱਖੀ ਵਤੀਰਾ ਵੀ ਨਹੀਂ ਅਪਣਾ ਸਕਦਾ।ਜੇਕਰ ਕੋਈ ਇੰਜ ਕਰੇ ਤਾਂ ਉਸ ਵਿਅਕਤੀ ਨੂੰ ਕਬੀਲੇ ਵਿਚੋਂ ਬੇਦਖ਼ਲ ਜਾਂ ਵਿਛੁੰਨ ਦਿੱਤਾ ਜਾਂਦਾ ਹੈ।ਮਾਨਵ ਵਿਗਿਆਨੀਆਂ ਨੇ ਟੋਟਮ ਦੇ ਸਾਰੇ ਢਾਂਚੇ ਦੇ ਨਾਲ ਜੁੜੇ ਪਰਸੰਗਾਂ ਦੇ ਅਧਿਐਨ ਨੂੰ ਟੋਟਮਵਾਦ ਆਖਿਆ ਹੈ। ਪਰਸਿੱਧ ਚਿੰਤਕ. ਏ. ਆਰ. ਰੈਡੱਕਲਿਫ਼ ਬਰਾਊਨ ਅਨੁਸਾਰ ਹੈ ਕਿ ਗੋਤ ਵੀ ਇੱਕ ਤਰਾਂ ਟੋਟਮਵਾਦ ਦਾ ਸਮਾਜਿਕ ਪੱਖ ਹੈ।[1]

ਜੇਕਰ ਕਬੀਲਿਆਂ ਤੇ ਉਹਨਾਂ ਨਾਲ ਜੁੜੇ ਟੋਟਮਾਂ ਦਾ ਅਧਿਐਨ ਕਾਰੀਏ ਤਾਂ ਇਹ ਕਾਫ਼ੀ ਰੋਚਕ ਸੰਕੇਤ ਦਿੰਦੇ ਹਨ। ਜਿਵੇ ਅੰਡੇਮਾਨ ਦੇ ਕਬੀਲਿਆਂ ਦਾ ਟੋਟਮ ਕੱਛੂ ਹੈ। ਕੈਲੇਫੋਰਨੀਆਂ ਦੇ ਕੁੱਝ ਇਲਾਕਿਆ ਤੇ ਇੰਡੀਅਨ ਦਾ ਮੱਛੀ ਹੈ। ਭਾਰਤ ਦੇ ਕੁੱਝ ਕਬੀਲਿਆ ਦਾ ਟੋਟਮ ਸੂਰਜ ਤੇ ਚੰਦਰਮਾ ਹੈ।

ਆਦਿ ਕਲੀਨ ਮਨੁੱਖ ਆਪਣੇ ਕਬੀਲੇ ਦੀ ਵਖਰਤਾ ਲਈ ਢੁੱਕਮਾਂ ਪ੍ਰਤੀਕ ਚੁਣਦਾ ਹੈ। ਜੋ ਉਹਨਾਂ ਲੋਕਾਂ ਦੇ ਸਮੂਹਿਕ ਤਜ਼ਰਬੇ ਦੀ ਪ੍ਰਤੀਨਿਧਤਾ ਕਰਦਾ ਹੈ। ਜਿਸ ਨਾਲ ਉਹ ਨੇੜਿਓ ਜੁੜੇ ਹੁੰਦੇ ਹਨ। ਜਿਸ ਨਾਲ ਹਰ- ਰੋਜ ਵਾਹ-da ਵਾਸਤਾ ਪੈਂਦਾ ਹੈ। ਉਸ ਨਾਲ ਹੀ ਭਾਵੁਕ ਲਗਾਉ ਜੁੜ ਜਾਂਦਾ ਹੈ। ਉਸ ਸਮੂੰਹ ਨੂੰ ਉਹ ਖੁਸ਼ਕਿਸਮਤੀ ਦਾ ਚਿੰਨ੍ਹ ਲੱਗਣ ਲੱਗ ਜਾਂਦਾ ਹੈ। ਅਜਿਹੀ ਵਸਤੂ ਪ੍ਰਤੀ ਉਹ ਖ਼ਾਸ ਨਜ਼ਰੀਆ ਅਪਣਾਉਂਦੇ ਹਨ। ਇਹ ਖ਼ਾਸ ਨਜ਼ਰੀਆ ਹੀ ਉਸ ਵਸਤੂ ਨੂੰ ਪਵਿਤਰ ਅਤੇ ਸੰਸਕਾਰਕ ਦਰਜ਼ਾ ਦਿਵਾਉਂਦਾ ਹੈ ਤੇ ਏਹੀ ਇੱਕ ਪ੍ਰਤੀਨਿੱਧ ਪ੍ਰਤੀਕ ਵਜੋਂ ਉਸ ਸਮੂੰਹ ਦਾ ਟੋਟਮ ਅਖਵਾਉਂਦਾ ਹੈ।

ਟੋਟਮ ਸ਼ਬਦ ਦੀ ਉਤਪਤੀਸੋਧੋ

ਟੋਟਮ ਸ਼ਬਦ ਦੀ ਉਤਪਤੀ ਆਦੀ ਵਾਸੀਆਂ ਦੇ ਕਬੀਲੇ "ਔਜਿਨਦਾ" ਦੇ ਸ਼ਬਦ 'ਔਡਮ' ਜਾਂ 'ਡੋਡਮ' ਤੋਂ ਹੋਈ ਹੈ।ਜਿਸ ਤੋਂ ਭਾਵ ਹੈ ਕਿ "ਇਹ ਮੇਰਾ ਸੰਬਧੀ ਹੈ"।ਅਰਥਾਤ ਇਹ ਮੇਰੇ ਬਹੁਵਿਆਹੀ ਗੋਤ ਦਾ ਪ੍ਰਾਣੀ ਹੈ।[2]

ਸ਼ਬਦ ਦੀ ਵਰਤੋਂਸੋਧੋ

ਟੋਟਮ ਸ਼ਬਦ ਦੀ ਪਹਿਲੀ ਵਾਰ ਵਰਤੋਂ 'ਜੇ ਲੇਂਗ' ਨੇ ਆਪਣੀ ਪੁਸਤਕ 'ਵੋਜੇਜ਼ੇਜ ਐਡ ਟੂਵੇਲਸ' ਵਿੱਚ 1791ਈ: ਕੀਤੀ ਸੀ।[3]

ਪ੍ਰਕਾਰ ਜਾਂ ਕਿਸਮਾਂਸੋਧੋ

ਟੋਟਮ ਸ਼ਬਦ ਦੀ ਪਹਿਲੀ ਸਮੇਂ ਵਿੱਚ ਮੁੱਖ ਰੂਪ ਵਿੱਚ ਚਾਦਰ ਦੇ ਰੂਪ ਵਿੱਚ ਦੋ ਰੂਪਾਂ ਵਿੱਚ ਪਾਇਆ ਜਾਂਦਾ ਸੀ।

  1. ਪਹਿਲੇ ਰੂਪ ਵਿੱਚ ਟੋਟਮ ਚਾਦਰ ਦੇ ਰੂਪ ਵਿੱਚ ਹੁੰਦਾ ਹੈ,ਜਿਸ ਤੇ ਟੋਟਮ ਪਸੂ ਜਾਂ ਪੰਛੀ ਦੇ ਚਿੱਤਰ ਹੁੰਦੇ ਹਨ।[4]
  2. ਦੂਸਰੇ ਰੂਪ ਵਿੱਚ ਚਾਦਰ ਤੇ ਚਿੱਤਰ ਨਹੀਂ ਹੁੰਦੇ ਸਿਰਫ ਚਾਦਰ ਲਾਲ,ਭੱਗਦੇ,ਕਾਲੇ ਜਾਂ ਮਠੇ ਰੰਗ ਦੀ ਹੁੰਦੀ ਹੈ।[5]

ਆਰੰਭ ਬਾਰੇ ਵਿਚਾਰਸੋਧੋ

ਟੋਟਮ ਪ੍ਰਾਚੀਨ ਸਭਿਆਚਾਰਾਂ ਦੀ ਸਿਰਜਣਾਂ ਹੈ। ਟੋਟਮ ਦੀ ਸਿਰਜਣਾਂ ਸੁਰੂ ਵਿੱਚ ਮਨੁੱਖ ਤੇ ਪ੍ਰਕਿਰਤਕ ਸੰਸ਼ਾਰ ਦੇ ਆਪਸੀ ਸਬੰਧਾਂ ਨਾਲ ਜੁੜੀ ਹੋਈ ਹੈ। ਮਨੁੱਖ ਜਦੋਂ ਸਮਾਜਿਕ ਸਭਿਆਚਾਰ ਢਾਂਚਾ ਸਿਰਜ ਰਿਹਾ ਸੀ, ਉਸ ਸਮੇ ਮਨੁੱਖ ਪਰਕਿਰਤੀ ਉੱਪਰ ਕਾਫ਼ੀ ਨਿਰਭਰ ਸੀ, ਨਾਲ ਹੀ ਆਪਣਾ ਪ੍ਰਕਿਰਤੀ ਤੋਂ ਵੱਖਰਾ ਸਭਿਆਚਾਰ ਸਿਸਟਮ ਵੀ ਉਸਾਰ ਰਿਹਾ ਸੀ। ਟੋਟਮ ਮਨੁੱਖ ਦੇ ਪ੍ਰਕਿਰਤੀ ਨਾਲ ਅਜਿਹੇ ਦੋਹਰੇ ਸਬੰਧਾਂ ਵਿਚੋਂ ਹੀ ਆਪਣੀ ਹੋਂਦ ਸਥਾਪਿਤ ਕਰਦਾ ਹੈ।[6]

ਹਵਾਲੇਸੋਧੋ

  1. ਡਾ. ਜਸਵਿੰਦਰ ਸਿੰਘ. ਪੰਜਾਬੀ ਸਭਿਆਚਾਰ ਪਚਾਣ ਚਿੰਨ੍ਹ. p. 68. 
  2. ਪੰਜਾਬ ਦੇ ਬੋਰੀਆ ਕਬੀਲੇ ਦਾ ਸਭਿਆਚਾਰ,ਡਾ ਹਰਿੰਦਰ ਸਿੰਘ,ਪੰਨਾ ਨੰਬਰ:34
  3. ਪੰਜਾਬ ਦੇ ਬੋਰੀਆ ਕਬੀਲੇ ਦਾ ਸਭਿਆਚਾਰ,ਡਾ ਹਰਿੰਦਰ ਸਿੰਘ,ਪੰਨਾ ਨੰਬਰ:34
  4. ਸਭਿਆਚਾਰ ਸਿਧਾਂਤ ਤੇ ਵਿਹਾਰ,ਪ੍ਰੋ ਜੀਤ ਸਿੰਘ ਜੋਸ਼ੀ,ਪੰਨਾ ਨੰਬਰ 68
  5. ਸਭਿਆਚਾਰ ਸਿਧਾਂਤ ਤੇ ਵਿਹਾਰ,ਪ੍ਰੋ ਜੀਤ ਸਿੰਘ ਜੋਸ਼ੀ,ਪੰਨਾ ਨੰਬਰ 68
  6. ਡਾ. ਜਸਵਿੰਦਰ ਸਿੰਘ. ਪੰਜਾਬੀ ਸਭਿਆਚਾਰ ਪਚਾਣ ਚਿੰਨ੍ਹ. p. 69.