ਥਾਮਸ ਸਟੈਨਲੀ ਹਾਲੈਂਡ (ਜਨਮ: 1 ਜੂਨ 1996) ਇੱਕ ਅੰਗਰੇਜ਼ੀ ਅਦਾਕਾਰ ਅਤੇ ਨਚਾਰ ਹੈ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਫਿਲਮਾਂ ਕੈਪਟਨ ਅਮੈਰਿਕਾ: ਸਿਵਲ ਵਾਰ (2016), ਸਪਾਇਡਰ-ਮੈਨ: ਹੋਮਕਮਿੰਗ (2017), ਅਵੈਂਜਰਸ: ਇਨਫਨਿਟੀ ਵਾਰ (2018) ਵਿੱਚ ਸਪਾਈਡਰ-ਮੈਨ ਦੀ ਭੂਮਿਕਾ ਨਿਭਾਉਣ ਨਾਲ ਸਫਲਤਾ ਮਿਲੀ।

ਟੌਮ ਹਾਲੈਂਡ
2016 ਵਿੱਚ ਟੌਮ ਹਾਲੈਂਡ
ਜਨਮ
ਥਾਮਸ ਸਟੈਨਲੀ ਹਾਲੈਂਡ[1]

(1996-06-01) 1 ਜੂਨ 1996 (ਉਮਰ 28)[1]
ਕਿੰਗਸਟਨ ਅਪੌਨ ਥੇਮਸ, ਲੰਡਨ, ਇੰਗਲੈਂਡ
ਸਿੱਖਿਆਡੌਨਹੈੱਡ ਪਰੈਪ ਸਕੂਲ
ਵਿੰਬਲਡਨ ਕਾਲਜ
ਬਰਿਟ ਸਕੂਲ ਆਫ ਪਰਫਾਰਮਿੰਗ ਆਰਟਸ ਐਂਡ ਟੈਕਨੋਲੋਜੀ
ਪੇਸ਼ਾ
  • ਅਦਾਕਾਰ
  • ਨਚਾਰ
ਸਰਗਰਮੀ ਦੇ ਸਾਲ2008–ਹੁਣ ਤੱਕ
Parent(s)ਡੋਮਿਨਿਕ ਹਾਲੈਂਡ
ਨਿਕੋਲਾ ਫ਼ਰੌਸਟ

ਹਾਲੈਂਡ ਲੰਡਨ ਦੇ ਸਟੇਜ ਸ਼ੋਅ ਬਿਲੀ ਐਲੀਅਟ ਦਿ ਸੰਗੀਤ ਵਿੱਚ ਨਜ਼ਰ ਆਇਆ ਸੀ। ਉਸਨੇ ਮਿਸ਼ਨ ਇੰਪੌਸੀਬਲ (2012), ਇਨ ਦਿ ਹਾਰਟ ਆਫ ਸੀ (2015) ਅਤੇ ਦਿ ਲੌਸਟ ਸਿਟੀ ਆਫ ਜ਼ੀ (2016) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। 2017 ਵਿੱਚ ਹਾਲੈਂਡ ਨੂੰ ਬਾੱਫਟਾ ਰਾਇਜ਼ਿੰਗ ਸਟਾਰ ਅਵਾਰਡ ਮਿਲਿਆ ਸੀ।

ਮੁੱਢਲਾ ਜੀਵਨ ਅਤੇ ਪੜ੍ਹਾਈ

ਸੋਧੋ

ਹਾਲੈਂਡ ਦਾ ਜਨਮ ਕਿੰਗਸਟਨ ਅਪੌਨ ਥੇਮਸ, ਲੰਡਨ ਵਿਖੇ ਹੋਇਆ ਸੀ।[2] ਉਸਦੀ ਮਾਂ ਨਿਕੋਲਾ ਫ਼ਰੌਸਟ ਇੱਕ ਫੋਟੋਗ੍ਰਾਫਰ ਅਤੇ ਪਿਤਾ ਡੋਮਿਨਿਕ ਹਾਲੈਂਡ ਇੱਕ ਕਾਮੇਡੀਅਨ ਅਤੇ ਲੇਖਕ ਹੈ।[3][4] ਉਸਦੇ ਤਿੰਨ ਭਰਾ ਹਨ।

ਹਾਲੈਂਡ, ਡੌਨਹੈੱਡ ਪਰੈਪ ਸਕੂਲ, ਵਿੰਬਲਡਨ ਵਿੱਚ ਪੜ੍ਹਿਆ ਹੈ। ਡੌਨਹੈੱਡ ਪਰੈਪ ਸਕੂਲ ਤੋਂ ਬਾਅਦ ਉਸਨੇ ਬਰਿਟ ਸਕੂਲ ਆਫ ਪਰਫਾਰਮਿੰਗ ਆਰਟਸ ਐਂਡ ਟੈਕਨੋਲੋਜੀ ਵਿੱਚ ਦਾਖਲ ਹੋ ਗਿਆ।

ਹਵਾਲੇ

ਸੋਧੋ
  1. 1.0 1.1 Profile, tribute.ca; accessed 24 June 2015.
  2. "Person Details for Thomas Stanley Holland, "England and Wales Birth Registration Index, 1837-2008" — FamilySearch.org". familysearch.org.
  3. "Meet Tom Holland... the 16-year-old star of The Impossible", standard.co.uk, 20 December 2012.
  4. "Schoolboy actor Tom Holland finds himself in Oscar contention for role in tsunami drama", The Scotsman, 21 December 2012.