ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ

ਟੱਬਰ, ਨਿਜੀ ਜਾਇਦਾਦ ਅਤੇ ਰਾਜ ਦੀ ਉਤਪਤੀ: ਲਿਊਸ ਐਚ ਮਾਰਗਨ ਦੀਆਂ ਖੋਜਾਂ ਦੀ ਰੋਸ਼ਨੀ ਵਿੱਚ (Der Ursprung der Familie, des Privateigenthums und des Staats) ਫਰੈਡਰਿਕ ਏਂਗਲਜ਼ ਦੀ ਲਿਖੀ ਅਤੇ 1884 ਵਿੱਚ ਪ੍ਰਕਾਸ਼ਿਤ ਇਤਹਾਸਕ ਪਦਾਰਥਵਾਦ ਦੀ ਕਿਤਾਬ ਹੈ। ਫਰੈਡਰਿਕ ਏਗਲਜ਼ ਨੇ ਆਪਣੀ ਇਸ ਪੁਸਤਕ ਵਿੱਚ ਮਨੁੱਖ ਅਤੇ ਸਮਾਜ ਦੇ ਵਿਕਾਸ ਦੀ ਦਵੰਦਵਾਦੀ ਦ੍ਰਿਸ਼ਟੀਕੋਣ ਤੋਂ ਵਿਆਖਿਆ ਕੀਤੀ ਹੈ। ਅੰਸ਼ਕ ਤੌਰ 'ਤੇ ਇਹ ਲਿਊਸ ਐਚ ਮਾਰਗਨ ਦੀ ਪੁਸਤਕ ਪ੍ਰਾਚੀਨ ਸਮਾਜ ਦੇ ਮਾਰਕਸ ਦੁਆਰਾ ਲਏ ਨੋਟਾਂ ਉੱਤੇ ਆਧਾਰਿਤ ਹੈ।

ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ
miniatur
Front cover of the 1983 Pathfinder Press edition
ਲੇਖਕਫਰੈਡਰਿਕ ਏਂਗਲਜ
ਮੂਲ ਸਿਰਲੇਖDer Ursprung der Familie, des Privateigenthums und des Staats
ਦੇਸ਼ਜਰਮਨੀ
ਭਾਸ਼ਾਜਰਮਨ
ਪ੍ਰਕਾਸ਼ਨ ਦੀ ਮਿਤੀ
1884

ਮਨੁੱਖੀ ਸਮਾਜ ਅਤੇ ਪਰਿਵਾਰ ਦੀ ਵਿਕਾਸ

ਸੋਧੋ

ਇਸ ਪੁਸਤਕ ਦੀ ਦਲੀਲ ਹੈ ਕਿ ਮਨੁੱਖੀ ਇਤਿਹਾਸ ਵਿੱਚ ਪਹਿਲੀ ਘਰੇਲੂ ਸੰਸਥਾ ਪਰਿਵਾਰ ਨਹੀਂ ਸੀ, ਸਗੋਂ ਇੱਕ ਮਾਤਰੀਸੱਤਾ ਆਧਾਰਿਤ ਕਬੀਲਾ ਸੀ। ਇੱਥੇ ਉਹ ਲਿਊਸ ਐਚ ਮਾਰਗਨ ਦੀ ਮੁੱਖ ਕਿਤਾਬ ਪ੍ਰਾਚੀਨ ਸੁਸਾਇਟੀ ਵਿੱਚ ਦਿੱਤੇ ਮੱਤ ਤੇ ਚੱਲਦਾ ਹੈ।

ਬਾਹਰੀ ਲਿੰਕ

ਸੋਧੋ