ਟੱਲੇਵਾਲ
ਪੰਜਾਬ, ਭਾਰਤ ਦਾ ਇੱਕ ਪਿੰਡ
ਟੱਲੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਮੋਗਾ ਸੜਕ ਤੇ ਬਰਨਾਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਵਿੱਚ ਨਹਿਰ ਕਿਨਾਰੇ ਸੰਤ ਸੁੰਦਰ ਸਿੰਘ ਦਾ ਇੱੱਕ ਗੁਰਦੁਆਰਾ ਹੈ|
ਟੱਲੇਵਾਲ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | barnala |
ਇਤਿਹਾਸਕ ਪਿਛੋਕੜ
ਸੋਧੋਮੰਨਿਆ ਜਾਂਦਾ ਹੈ ਕਿ ਪਿੰਡ ਦਾ ਮੁੱਢ ਸਵਾ ਤਿੰਂਨ ਸੌ ਸਾਲ ਪਹਿਲਾਂ ਬੱਝਾ। ਇੱਕ ਵਾਰ ਇੱਕ ਸਾਧ ਜਿਸਦਾ ਨਾਮ ਦੁੰਬਾ ਸੀ ਉਸਨੇ ਇੱਥੇ ਛੱਪੜ ਕੋਲ ਡੇਰਾ ਲਾ ਲਿਆ। ਹੌਲੀ ਹੌਲੀ ਇੱਥੇ ਪਿੰਡ ਵਸ ਗਿਆ। ਉਹ ਸਾਧ ਛੱਪੜ ਨੇੜਲੇ ਟਿੱਲੇ ਤੇ ਰਹਿੰਦਾ ਸੀ ਜਿਸ ਕਰਕੇ ਪਹਿਲਾਂ ਉਸ ਨੂੰ ਟਿੱਲੇਵਾਲ ਕਿਹਾ ਜਾਣ ਲੱਗ ਪਿਆ। ਜਦੋਂ ਸਾਧ ਭੰਡਾਰੇ ਵੇਲੇ ਟੱਲ ਵਜਾਉਣ ਲੱਗ ਪਿਆ ਤਾਂ ਫੇਰ ਉਸਨੂੰ ਟੱਲਵਾਲ ਕਿਹਾ ਜਾਣ ਲੱਗਾ ਅਤੇ ਇਸੇ ਤਰਾਂ ਹੀ ਹੌਲੀ ਹੌਲੀ ਪਿੰਡ ਦਾ ਨਾਮ ਟੱਲੇਵਾਲ ਨਾਮ ਪੈ ਗਿਆ।
ਹਵਾਲੇ
ਸੋਧੋਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 429