ਠੁਮਰੀ
ਠੁਮਰੀ (ਦੇਵਨਾਗਰੀ: ठुमरी, Nastaliq: ٹھمری) .ਭਾਰਤੀ ਸੰਗੀਤ ਦੇ ਉਪ-ਹਿੰਦੁਸਤਾਨੀ ਸ਼ਾਸਤਰੀ ਦੀ ਇੱਕ ਗਾਇਨ ਸ਼ੈਲੀ ਹੈ, ਜਿਸ ਵਿੱਚ ਭਾਵ ਦੀ ਪ੍ਰਧਾਨਤਾ ਹੁੰਦੀ ਹੈ। ਖਿਆਲ ਸ਼ੈਲੀ ਦੇ ਦਰੁਤ (ਛੋਟਾ ਖਿਆਲ) ਦੀ ਰਚਨਾ ਅਤੇ ਠੁਮਰੀ ਵਿੱਚ ਮੁੱਢਲਾ ਫਰਕ ਇਹੀ ਹੁੰਦਾ ਹੈ ਕਿ ਛੋਟਾ ਖਿਆਲ ਵਿੱਚ ਸ਼ਬਦਾਂ ਦੀ ਆਸ਼ਾ ਰਾਗ ਦੇ ਸਵਰਾਂ ਅਤੇ ਆਵਾਜ਼ ਸੰਗਤੀਆਂ ਉੱਤੇ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ, ਜਦੋਂ ਕਿ ਠੁਮਰੀ ਵਿੱਚ ਰਸ ਦੇ ਅਨੁਕੂਲ ਭਾਵਾਂ ਦੀ ਪੇਸ਼ਕਾਰੀ ਉੱਤੇ ਧਿਆਨ ਰੱਖਣਾ ਪੈਂਦਾ ਹੈ। ਅਕਸਰ ਠੁਮਰੀ ਗਾਇਕ ਜਾਂ ਗਾਇਕਾ ਨੂੰ ਇੱਕ ਹੀ ਸ਼ਬਦ ਅਤੇ ਸ਼ਬਦ ਸਮੂਹ ਨੂੰ ਵੱਖ-ਵੱਖ ਭਾਵਾਂ ਵਿੱਚ ਪੇਸ਼ ਕਰਨਾ ਹੁੰਦਾ ਹੈ। ਇਸ ਅਮਲ ਦੌਰਾਨ ਰਾਗ ਦੇ ਨਿਰਧਾਰਤ ਸਵਰਾਂ ਵਿੱਚ ਕਿਤੇ ਕਿਤੇ ਤਬਦੀਲੀ ਕਰਨੀ ਪੈਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |