ਠੱਟਾ (ਪਾਕਿਸਤਾਨ)
ਠੱਟਾ (ਸਿੰਧੀ: ٺٽو) ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਸ਼ਹਿਰ ਹੈ। ਇਹ ਬਨਭੋਰ ਡਵੀਜ਼ਨ ਦਾ ਸਦਰ-ਮੁਕਾਮ ਹੈ। ਇਸ ਇਤਿਹਾਸਕ ਸ਼ਹਿਰ ਦੀ ਅਬਾਦੀ 220,000 ਹੈ ਅਤੇ ਇਹ ਕੀਂਝਰ ਝੀਲ ਦੇ ਨੇੜੇ ਸਥਿਤ ਹੈ।
ਠੱਟਾ
ننگر ٺٽو | |
---|---|
ਸ਼ਹਿਰ | |
ਦੇਸ਼ | ਪਾਕਿਸਤਾਨ |
ਸੂਬਾ | ਸਿੰਧ |
ਆਬਾਦੀ | |
• ਕੁੱਲ | 2,20,000 |
ਇੱਥੇ ਇੱਕ ਮਕਲੀ ਕਬਰਿਸਤਾਨ ਨਾਮੀ ਮਸ਼ਹੂਰ ਸਮਾਧੀ-ਖੇਤਰ ਹੈ ਜਿੱਥੇ ਬਹੁਤ ਸਾਰੇ ਸ਼ਾਨਦਾਰ ਮਕਬਰੇ ਹਨ ਅਤੇ ਜੋ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ। ਇੱਥੋਂ ਦੀ ਸ਼ਾਹ ਜਹਾਨ ਮਸੀਤ ਵੀ ਵਿਸ਼ਵ-ਪ੍ਰਸਿੱਧ ਹੈ। ਠੱਟਾ ਪੁਰਾਣੇ ਜ਼ਮਾਨੇ ਵਿੱਚ ਸਿੰਧੀ ਰਾਜਪੂਤਾਂ ਦਾ ਗੜ੍ਹ ਰਿਹਾ ਹੈ ਅਤੇ ਇਹ 95 ਸਾਲਾਂ ਤੱਕ ਸੰਮਾਂ ਰਾਜਵੰਸ਼ ਦੇ ਸਮੇਂ ਸਿੰਧ ਦੀ ਰਾਜਧਾਨੀ ਵੀ ਰਿਹਾ।