ਡਰਾਮਾ ਅਤੇ ਫਾਈਨ ਆਰਟਸ ਸਕੂਲ

ਸਕੂਲ ਆਫ਼ ਡਰਾਮਾ ਐਂਡ ਫਾਈਨ ਆਰਟਸ ਇੱਕ ਥੀਏਟਰ ਸਿਖਲਾਈ ਇੰਸਟੀਚਿਊਟ ਹੈ, ਜੋ ਕੇਰਲ ਦੇ  ਥਰਿਸੂਰ ਸ਼ਹਿਰ ਦੇ ਇੱਕ ਨਗਰ ਵਿੱਚ ਸਥਿਤ ਹੈ। ਇਹ ਇੰਸਟੀਚਿਊਟ ਕਾਲੀਕਟ ਯੂਨੀਵਰਸਿਟੀ ਦਾ ਇੱਕ ਵਿਭਾਗ ਹੈ। ਇਹ ਕੇਰਲ ਦੀ ਇੱਕੋ ਇੱਕ ਸੰਸਥਾ ਹੈ ਜੋ ਡਰਾਮਾ ਅਤੇ ਥੀਏਟਰ ਦੀ ਰਸਮੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ। ਨੈਸ਼ਨਲ ਸਕੂਲ ਆਫ ਡਰਾਮਾ ਨਾਲ ਸਬੰਧਤ ਹੈ।[1]

ਇਤਿਹਾਸ

ਸੋਧੋ

ਇਹ ਇੰਸਟੀਚਿਊਟ ਕੇਰਲ ਦੇ ਨਾਟਕਕਰਮੀਆਂ ਲਈ ਇੱਕ ਸੈਂਟਰ ਦੇ ਰੂਪ ਵਿੱਚ 1977 ਵਿੱਚ ਸਥਾਪਤ ਕੀਤਾ ਗਿਆ ਸੀ। ਪ੍ਰੋਫੈਸਰ ਜੀ. ਸੰਕਰ ਪਿੱਲੇ ਦੀ ਯੋਗ ਲੀਡਰਸ਼ਿਪ ਦੀ ਤਹਿਤ ਇਸ ਸਕੂਲ ਨੇ ਜਲਦ ਹੀ ਥੀਏਟਰ ਦੇ ਵੱਖ-ਵੱਖ ਖੇਤਰਾਂ ਦੀ ਪੜ੍ਹਾਈ ਲਈ ਅਤੇ ਕੇਰਲਾ ਵਿੱਚ ਥੀਏਟਰ ਲਹਿਰ ਦੇ ਥੰਮ ਵਜੋਂ ਇੱਕ ਮੋਹਰੀ ਦੇ ਤੌਰ ਹੈ ਵੱਡਾ ਨਾਮਣਾ ਖੱਟਿਆ। 2000 ਵਿੱਚ ਇਸ ਸੰਸਥਾ ਨੇ ਸੰਗੀਤ ਵਿਭਾਗ ਸ਼ੁਰੂ ਕੀਤਾ ਅਤੇ ਇਸ ਵਿੱਚ ਪੋਸਟ ਗਰੈਜੂਏਟ ਅਤੇ ਪੀ.ਐਚ.ਡੀ. ਕੋਰਸ ਪੇਸ਼ ਕੀਤੇ।[2][3]

ਫ਼ਿਲਮ ਸ਼ਖਸੀਅਤਾਂ

ਸੋਧੋ

ਡਰਾਮਾ ਸਕੂਲ ਤੋਂ ਸਿਖਲਾਈ ਹਾਸਲ ਕਰਨ ਵਾਲੀਆਂ ਮੋਹਰੀ ਫ਼ਿਲਮ ਸ਼ਖਸੀਅਤਾਂ ਹਨ:

  • ਸ਼ਿਆਮਾਪ੍ਰਸਾਦ, ਫਿਲਮ ਮੇਕਰ
  • ਰੰਜੀਤ, ਪਟਕਥਾ ਅਤੇ ਫਿਲਮ ਮੇਕਰ
  • ਰਾਜੇਸ਼ ਟਚਰਿਵਰ, ਪਟਕਥਾ ਅਤੇ ਫਿਲਮ ਮੇਕਰ
  • ਕੇ. ਵੀ. ਪ੍ਰਕਾਸ਼, ਫਿਲਮ ਮੇਕਰ
  • ਨੀਰਜ ਮਾਧਵ, ਫਿਲਮ ਅਭਿਨੇਤਾ

ਹਵਾਲੇ

ਸੋਧੋ