ਡਾਇਜੀਸਿਸ (/ˌdəˈdʒsɪs/; ਯੂਨਾਨੀ διήγησις διηγεῖσθαι "ਬਿਆਨ ਕਰਨਾ" ਤੋਂ), ਗਲਪ ਕਥਾ ਦੀ ਇੱਕ ਸ਼ੈਲੀ ਹੈ ਜੋ ਸੰਸਾਰ ਦਾ ਇੱਕ ਅੰਦਰੂਨੀ ਨਜ਼ਰੀਆ ਪੇਸ਼ ਕਰਦੀ ਹੈ, ਜਿਸ ਵਿੱਚ:

  1. ਇਸ ਸੰਸਾਰ ਬਾਰੇ ਵੇਰਵੇ ਅਤੇ ਇਸ ਦੇ ਪਾਤਰਾਂ ਦੇ ਆਪਣੇ ਤਜਰਬੇ ਸਪਸ਼ਟ ਵਾਰਤਾ ਦੁਆਰਾ ਪ੍ਰਗਟ ਕੀਤੇ ਹੁੰਦੇ ਹਨ।
  2. ਕਹਾਣੀ ਦੱਸੀ ਜਾਂਦੀ ਹੈ, ਮੰਚ ਤੇ ਦਿਖਾਈ ਨਹੀਂ ਜਾਂਦੀ।[1]

ਡਾਇਜੀਸਿਸ ਵਿੱਚ ਵਾਰਤਾਕਾਰ ਕਹਾਣੀ ਦੱਸਦਾ ਹੈ। ਵਾਰਤਾਕਾਰ ਪਾਠਕਾਂ ਨੂੰ ਜਾਂ ਹਾਜ਼ਰੀਨ ਨੂੰ ਪਾਤਰਾਂ ਦੇ ਕਾਰਜ (ਅਤੇ ਕਈ ਵਾਰ ਵਿਚਾਰ)ਪੇਸ਼ ਕਰਦਾ ਹੈ।

ਹਵਾਲੇ

ਸੋਧੋ
  1. Gerald Prince, A Dictionary of Narratology, 2003, University of Nebraska Press, ISBN 0-8032-8776-3