ਡਾਕਟਰ ਆਫ਼ ਫਿਲਾਸਫੀ
ਡਾਕਟਰ ਆਫ ਫਲਾਸਫੀ ਜਾਂ ਪੀਐਚ. ਡੀ. ਯੂਨੀਵਰਸਿਟੀ ਵੱਲੋਂ ਦਿੱਤੀ ਜਾਣ ਵਾਲੀ ਸਵਉਤਮ ਡਿਗਰੀ ਹੈ। ਇਸ ਡਿਗਰੀ ਪ੍ਰਾਪਤ ਕਰਨ ਵਾਲੇ ਮਨੁੱਖ ਨੂੰ ਕਾਲਜ ਜਾਂ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ, ਰੀਡਰ ਜਾਂ ਵਿਗਿਆਨੀ ਦੇ ਅਹੁਦੇ ਤੇ ਨਿਯੁਕਤ ਕੀਤਾ ਜਾ ਸਕਦਾ ਹੈ। 1150 ਵਿੱਚ ਪਹਿਲੀ ਡਿਗਰੀ ਦਿਤੀ ਗਈ। ਜਿਸ ਵਿਸ਼ੇ ਵਿੱਚ ਪੀਐਚ.ਡੀ ਦੀ ਡਿਗਰੀ ਨੂੰ ਪ੍ਰਾਪਤ ਕਰਨ ਲਈ ਉਸੇ ਵਿਸ਼ੇ ਦੀ ਮਾਸਟਰ ਡਿਗਰੀ (ਐਮ. ਏ.) ਹੋਣੀ ਚਾਹੀਦੀ ਹੈ। ਇਹ ਡਿਗਰੀ ਯੂਨੀਵਰਸਿਟੀ, ਆਈ. ਆਈ. ਟੀ. ਜਾਂ ਐਨ. ਆਈ. ਟੀ. ਜਾਂ ਹੋਣ ਖੋਜ ਸੰਸਥਾਵਾਂ ਦੁਆਰਾ ਦਿਤੀ ਜਾਂਦੀ ਹੈ। ਕਈ ਯੂਨੀਵਰਸਿਟੀ ਐਮ. ਫਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਐਚ. ਡੀ. 'ਚ ਦਾਖਲਾ ਦਿਤਾ ਜਾਂਦਾ ਹੈ।