ਡਾਕਟਰ ਜ਼ਿਵਾਗੋ (ਰੂਸੀ: Доктор Живаго ) ਬੋਰਿਸ ਲਿਓਲਿਦਵਿਕ ਪਾਸਤਰਨਾਕ ਦੁਆਰਾ ਲਿਖਿਆ ਇੱਕ ਨਾਵਲ ਹੈ। ਨਾਵਲ ਦਾ ਨਾਮ ਇਸ ਦੇ ਮੁੱਖ ਪਾਤਰ ਇੱਕ ਚਿਕਿਤਸਕ ਅਤੇ ਕਵੀ 'ਯੂਰੀ ਜ਼ਿਵਾਗੋ' ਦੇ ਨਾਮ ਉੱਤੇ ਰੱਖਿਆ ਗਿਆ ਹੈ।

ਡਾਕਟਰ ਜਿਵਾਗੋ  
Doctor Zhivago-1st edition.jpg
ਡਾਕਟਰ ਜ਼ਿਵਾਗੋ ਦੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਬੋਰਿਸ ਲਿਓਲਿਦਵਿਕ ਪਾਸਤਰਨਾਕ
ਮੂਲ ਸਿਰਲੇਖДоктор Живаго
ਦੇਸ਼ਇਟਲੀ
ਭਾਸ਼ਾਰੂਸੀ
ਵਿਧਾਤਾਰੀਖ਼, ਰੋਮਾਂਸ

ਪਾਸਤਰਨਾਕ ਨੇ ਨਾਵਲ ਨੂੰ 1956 ਵਿੱਚ ਪੂਰਾ ਕਰ ਲਿਆ ਸੀ, ਪਰ ਮਾਸਕੋ ਪਬਲਿਸ਼ਰਜ਼ ਦੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਇਹ ਪਹਿਲੀ ਵਾਰ 1957 ਵਿੱਚ ਇਟਲੀ ਵਿੱਚ ਮਿਲਾਨ ਏਦੀਤੋਰ ਜੀਆਨਜੀਆਕੋਮੋ ਫੇਲਤ੍ਰੀਨੇਲੀ (Milan Editor Giangiacomo Feltrinelli) ਵਲੋਂ ਪ੍ਰਕਾਸ਼ਿਤ ਕੀਤਾ ਕੀਤਾ ਗਿਆ ਸੀ। ਨਾਵਲ ਇੱਕ ਹਿਟ ਸਾਬਤ ਹੋਇਆ ਜਿਸ ਨੇ ਪਾਸਤਰਨਾਕ ਤੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ।[1]

ਨਾਵਲ ਦੇ ਸਾਹਮਣੇ ਆਉਣ ਤੋਂ ਅਗਲੇ ਸਾਲ, 1958, ਹੀ ਸਟਾਕ ਹੋਮ ਵਿੱਚ ਸਵੀਡਿਸ਼ ਅਕਾਦਮੀ ਨੇ ਪਸਤਰਨਾਕ ਨੂੰ ਅਦਬ ਨੇ ਨਾਬਲ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਇਹ ਫ਼ੈਸਲਾ ਵਾਦਗ੍ਰਸਤ ਸਾਬਤ ਹੋਇਆ ਕਿਉਂਕਿ ਕ਼ਿਆਸ ਲਗਾਏ ਜਾ ਰਹੇ ਸਨ ਕੀ ਅਮਰੀਕਾ ਦੀ ਖ਼ੂਫ਼ੀਆ ਏਜੰਸੀ CIA ਨੇ ਕਿਤਾਬ ਨੂੰ ਇਨਾਮ ਜਿਤਾਉਣ ਵਿੱਚ ਮਦਦ ਕੀਤੀ ਸੀ ਕਿਉਂ ਕਿ ਇਹ ਪੁਸਤਕ ਸੋਵਿਅਤ ਯੂਨਿਅਨ ਅਤੇ ਕਮਿਊਨਿਜ਼ਮ ਦੀ ਤਕਨੀਦੀ ਸੀ।[1]

ਪੰਜਾਬੀ ਤਰਜੁਮਾਸੋਧੋ

ਡਾਕਟਰ ਜ਼ਿਵਾਗੋ ਦਾ ਪੰਜਾਬੀ ਅਨੁਵਾਦ ਰਿਪੁਦਮਨ ਰਿੱਪੀ ਨੇ ਕੀਤਾ ਹੈ। ਉੱਲਥੇ ਨੂੰ ਪੰਜਾਬੀ ਯੂਨਿਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ।

ਹਵਾਲੇਸੋਧੋ

ਹੋਰ ਜਾਣਕਾਰੀ ਲਈਸੋਧੋ

  • ਡਾਕਟਰ ਜ਼ਿਵਾਗੋ, ਪੰਜਾਬੀ ਯੂਨਿਵਰਸਿਟੀ, ISBN 81 302 0042 2