ਡਾਕੂ ਮਾਨ ਸਿੰਘ ਉਰਫ ਮਾਹਣਾ
ਡਾਕੂ ਮਾਨ ਸਿੰਘ ਮਹਾਰਾਜਾ ਰਣਜੀਤ ਸਿੰਘ ਕਾਲ ਵਿੱਚ (1815-16 ਦੇ ਲਾਗੇ ) ਹੋਇਆ ਇੱਕ ਡਾਕੂ ਸੀ ਜਿਸਨੇ ਲਹੌਰ ਦੇ ਆਲੇ ਦੁਆਲੇ ਡਾਕਿਆਂ ਦੀ ਅੱਤ ਕਰ ਛੱਡੀ ਸੀ । ਉਹ ਆਪਣੇ 60 ਕੁ ਸਾਥੀਆਂ ਦੇ ਜਥੇ ਨਾਲ ਇਸ ਇਲਾਕੇ ਵਿੱਚ ਸਰਗਰਮ ਰਹਿੰਦਾ ਸੀ । ਉਸਦੀ ਇਸ ਇਲਾਕੇ ਵਿੱਚ ਏਨੀ ਦਹਿਸ਼ਤ ਸੀ ਕੀ ਕਿ ਲੋਕਾਂ ਵਿੱਚ ਇਹ ਕਹਾਵਤ ਪ੍ਰਚਲੱਤ ਹੋ ਗਈ ਸੀ ਕਿ , 'ਦਿਨੇ ਰਾਜ ਕਾਣੇ ਦਾ ਰਾਤੀਂ ਰਾਜ ਮਾਹਣੇ ਦਾ' । ਰਣਜੀਤ ਸਿੰਘ ਨੇ ਉਸ ਤੋਂ ਤੰਗ ਆ ਕੇ ਹੁਕਮ ਕੀਤਾ ਕੇ ਉਸ ਨੂੰ ਜਿਉਂਦਾ ਫੜਿਆ ਜਾਵੇ । ਰਣਜੀਤ ਸਿੰਘ ਨੇ ਢੰਡੋਰਾ ਫੇਰਿਆ, ਇੱਕ ਇਸ਼ਤਿਹਾਰ ਕੱਢਿਆ- ਕਿ ਜਿਹੜਾ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ 'ਚ ਦਿੱਤੇ ਜਾਣਗੇ ਥੋੜੇ ਕੁ ਦਿਨਾਂ ਬਾਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਵਲੋਂ ਲਾਹੌਰ ਦੀਆਂ ਕੰਧਾਂ ਤੇ ਲੱਗਾ, ਲੋਕਾਂ ਨੇ ਦੇਖਿਆ ਕਿ ਜਿਹੜਾ ਮੈਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਮੈ ਉਸ ਨੂੰ ਲਾਹੌਰ ਦਾ ਰਾਜ ਦੇ ਦਿਆਂਗਾ। ਰਣਜੀਤ ਸਿੰਘ ਨੂੰ ਬੜਾ ਗੁੱਸਾ ਲੱਗਾ, ਇੱਕ ਡਾਕੂ ਦੀ ਏਨੀ ਹਿੰਮਤ । ਇੱਕ ਰਾਤ ਚੰਨ ਦੀ ਚਾਨਣੀ, ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਤਾਕ ਵਿਚ ਫਿਰ ਰਿਹਾ ਕੋਈ ਕਾਰਾ ਕਰੇਗਾ ਸ਼ੇਰੇ ਪੰਜਾਬ ਨੇ ਆਪਣੇ ਨਾਲ 12 ਕੁ ਘੋੜਸਵਾਰ ਜਵਾਨ ਚੋਟੀ ਦੇ ਲਏ, ਲਾਹੌਰੋਂ ਬਾਹਰ ਜੰਗਲ ਵਲ ਨਿੱਕਲ ਗਿਆ ਕੁਝ ਦੇਰ ਬਾਦ 60 ਕੁ ਘੋੜਸਵਾਰਾਂ ਦਾ ਜਥਾ ਚੰਨ ਦੀ ਚਾਨਣੀ ਚ ਨਜਰੀ ਪਿਆ । ਇਥੇ ਦੋਹਾਂ ਦਰਮਿਆਨ ਲੜਾਈ ਹੋਈ ਅਤੇ ਅੰਤ ਰਣਜੀਤ ਸਿੰਘ ਜਿੱਤ ਗਿਆ । ਮਾਂ ਸਿੰਘ ਡਾਕੂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਕਰ ਲਈ ਅਤੇ ਖਾਲਸਾ ਰਾਜ ਦਾ ਸੁਹਿਰਦ ਅਤੇ ਜਾਂਬਾਜ਼ ਸਿਪਾਹੀ ਬਣ ਗਿਆ । [1]
ਹਵਾਲੇ
ਸੋਧੋ- ↑ http://www.toppunjab.in/%E0%A8%A4%E0%A8%BE%E0%A8%9C%E0%A8%BE-%E0%A8%9C%E0%A8%BE%E0%A8%A3%E0%A8%95%E0%A8%BE%E0%A8%B0%E0%A9%80/%E0%A8%A1%E0%A8%BE%E0%A8%95%E0%A9%82-%E0%A8%AE%E0%A8%BE%E0%A8%A8-%E0%A8%B8%E0%A8%BF%E0%A9%B0%E0%A8%98-%E0%A8%A8%E0%A9%82%E0%A9%B0-%E0%A8%9C%E0%A8%BF%E0%A8%89%E0%A8%82%E0%A8%A6%E0%A8%BE-%E0%A8%AB/[permanent dead link]