ਡਾਸ (ਅੰਗਰੇਜ਼ੀ:DOS) ਡਿਸਕ ਓਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਅਤੇ ਇੱਕ ਸਿਸਟਮ ਸਾਫਟਵੇਅਰ ਦੀ ਕਿਸਮ ਹੈ।ਇਹ ਇੱਕ ਤਰਾਂ ਦਾ ਯੂਟੀਲਿਟੀ ਪ੍ਰੋਗਰਾਮ ਹੈ ਕਿਓਂਕਿ ਇੱਕ ਸਿਸਟਮ ਦੀ ਦੇਖਭਾਲ ਰਖਦਾ ਹੈ।ਇਹ ਸਾਡੇ ਦੁਆਰਾ ਕੀ-ਬੋਰਡ ਦੇ ਜਰਿਏ ਦਿੱਤੇ ਹੋਏ ਨਿਰਦੇਸ਼ਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲਦਾ ਹੈ।ਇਹਨਾਂ ਬਿਜਲਈ ਸੰਕੇਤਾਂ ਨੂੰ ਕੰਪਿਊਟਰ ਬਹੁਤ ਹੀ ਜਲਦੀ ਤੇ ਚੰਗੀ ਤਰਾਂ ਸਮਾਜ ਸਕਦਾ ਹੈ।ਇਹ ਦਿੱਤੇ ਗਏ ਨਿਰਦੇਸ਼ਾਂ ਦੀ ਸੀਪੀਯੂ ਵਿੱਚ ਪਰੋਸੈਸਸਿੰਗ ਕਰਨ ਦਾ ਉਦੇਸ਼ ਦਿੰਦਾ ਹੈ ਤੇ ਪਰੋਸੈਸਸਿੰਗ ਆਊਟਪੁਟ ਨੂੰ ਮੋਨੀਟਰ ਜਾ ਫਿਰ ਕਿਸੇ ਹੋਰ ਆਊਟਪੁਟ ਯੰਤਰ ਪਹੰਚਾਉਣ ਵਿੱਚ ਮਦਦ ਦਿੰਦਾ ਹੈ।ਇਹ ਮੈਮਰੀ ਡਿਸਕ ਉੱਤੇ ਸੰਭਾਲੀਆਂ ਹੋਈਆਂ ਫਾਈਲਾਂ ਅਤੇ ਡਾਇਰੈਕਟਰੀਆਂ ਦੀ ਸੂਚੀ ਤਿਆਰ ਕਰਦਾ ਹੈ ਤੇ ਮੈਮਰੀ ਦੇ ਵਰਤੋਂ ਯੋਗ ਅਤੇ ਖਾਲੀ ਪਈ ਮੈਮਰੀ ਦੀ ਵੀ ਸੂਚੀ ਤਿਆਰ ਕਰਦਾ ਹੈ।ਡਾਸ ਨੂੰ ਸਭ ਤੋ ਪਿਹਲਾਂ ਸੰਨ 1979 ਵਿੱਚ ਇੰਟਲ-8086 ਪਰੋਸੈਸਰ ਲਈ ਬਣਾਇਆ ਗਿਆ ਸੀ ਜਿਸ ਦਾ ਨਾਮ 86 ਡਾਸ ਸੀ।ਹੁਣ ਤੱਕ ਡਾਸ ਦੇ ਲਗਭਗ 6 ਸੰਸਕਰਨ ਆ ਚੁੱਕੇ ਹਨ।

ਡਾਸ ਉੱਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਦਾ ਇੱਕ ਸਕਰੀਨਸ਼ਾਟ

ਡਾਸ ਦੇ ਨਿਰਦੇਸ਼ ਸੋਧੋ

ਡਾਸ ਤੋ ਕੰਮ ਲੈਣ ਲਈ ਨਿੱਕੇ-ਨਿੱਕੇ ਪ੍ਰੋਗਰਾਮਾਂ ਦੀ ਵਰਤੋ ਕੀਤੀ ਜਾਂਦੀ ਹੈ।ਜਿਨਾਂ ਨੂੰ ਕਮਾਂਡਜ਼ ਕਿਹਾ ਜਾਂਦਾ ਹੈ।ਅਜਿਹੀਆਂ ਕਮਾਂਡਜ਼ ਕੰਪਿਊਟਰ ਤੋ ਕੁੱਝ ਖਾਸ ਕੰਮ ਕੰਮ ਨੂੰ ਕਰਵਾਉਣ ਲਈ ਵਰਤਿਆ ਜਾਂਦਾ ਹੈ।ਇਹਨਾਂ ਕਮਾਂਡਜ਼ ਦੇ ਜਰਿਏ ਕੰਪਿਊਟਰ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿੰਨਾ ਨੂੰ ਪੈਰਾਮੀਟਰ ਕਿਹਾ ਜਾਂਦਾ ਹੈ।

ਡਾਸ ਪਰਾਮਟ ਸੋਧੋ

ਕੰਪਿਊਟਰ ਬੂਟ ਹੋ ਜਾਣ ਤੋ ਮਗਰੋ ਸਕਰੀਨ ਉੱਤੇ ਇੱਕ ਚਿੰਨ੍ਹ ਦਿਖਾਈ ਦਿੰਦਾ ਹੈ ਜਿਸ ਨੂੰ ਕਮਾਂਡ ਪਰਾਮਟ ਕਿਹਾ ਜਾਂਦਾ ਹੈ।ਕਮਾਂਡ ਪਰਾਮਟ ਦਾ ਚਿੰਨ੍ਹ 'C:\>' ਹੁੰਦਾ ਹੈ।ਇਥੇ 'C' ਇਸ ਲਈ ਦਰਸ਼ਾਇਆ ਗਿਆ ਹੈ ਕਿਓਂਕਿ ਡਾਸ 'C' ਨਾਮਕ ਡਰਾਇਵ ਵਿੱਚ ਲੋਡ ਕੀਤਾ ਹੋਇਆ ਹੈ।ਡਰਾਇਵ ਦਾ ਨਾਮ ਬਦਲਣ ਤੇ ਕਮਾਂਡ ਪਰਾਮਟ ਦੇ ਚਿੰਨ੍ਹ ਦੇ ਅਸਰ ਪੈਂਦਾ ਹੈ।