ਡਾ.ਕੁੁੁੁਲਵੀਰ ਗੋੋੋੋਜਰਾ (ਜਨਮ 1 ਅਪ੍ਰੈਲ 1973) ਪੰਜਾਬੀ ਗਲਪਕਾਰ ਅਤੇ ਸਾਹਿਤ ਆਲੋਚਕ ਹੈ।ਉਹ ਪੰਜਾਬੀ ਵਿੱਚ ਉੱਤਰ ਆਧੁਨਿਕਤਾ ਉੱਪਰ ਉੱਘਾ ਵਿਦਵਾਨ ਹੈ।ਅੱਜ-ਕੱਲ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵਿਖੇ ਪ੍ਰੋਫ਼ੈਸਰ ਵਜੋਂ ਨੌਕਰੀ ਨਿਭਾ ਰਹੇ ਹਨ।

ਡਾ.ਕੁਲਵੀਰ ਗੋਜਰਾ

ਜਿੰਦਗੀ ਸੋਧੋ

ਡਾ. ਕੁਲਵੀਰ ਦਾ ਜਨਮ 1 ਅਪ੍ਰੈਲ 1973 ਨੂੰ ਸ੍ਰੀ ਕਰਮ ਚੰਦ ਅਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੇ ਘਰ ਪਿੰਡ ਸੋਤਲਾ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਖੇ ਹੋਇਆ। ਅੱਜਕੱਲ੍ਹ ਉਹ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਵਿਖੇ ਬਤੌਰ ਐਸੋਸੀਏਟ ਪ੍ਰੋਫ਼ੈਸਰ ਸੇਵਾ ਨਿਭਾ ਰਿਹਾ ਹੈ। ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. ਆਨਰਜ਼ ਦੀ ਡਿਗਰੀ ਫ਼ਸਟ ਪੋਜ਼ੀਸ਼ਨ ਲੈ ਕੇ ਹਾਸਲ ਕਰਨ ਮਗਰੋਂ ਉਸਨੇ ਆਧੁਨਿਕ ਪੰਜਾਬੀ ਕਵਿਤਾ ਦਾ ਉੱਤਰ-ਆਧੁਨਿਕ ਪਰਿਪੇਖ ਵਿਸ਼ੇ ਉੱਪਰ ਪੀਐਚ. ਡੀ. ਦੀ ਡਿਗਰੀ ਹਾਸਲ ਕੀਤੀ। ਉਸਨੇ ਆਪਣੇ ਅਧਿਆਪਨ ਦਾ ਕਾਰਜ 2004 ਵਿੱਚ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਤੋਂ ਸਹਾਇਕ ਪ੍ਰੋਫ਼ੈਸਰ ਵਜੋਂ ਸ਼ੁਰੂ ਕੀਤਾ। ਉਸਨੇ ਗ਼ਜ਼ਲਾਂ ਲਿਖੀਆਂ ਤਾਂ ਗਿਣਤੀ ਦੀਆਂ ਹੀ ਹਨ ਪਰ ਉਸਦੀ ਗ਼ਜ਼ਲ ਦੀ

ਅਰਬੰਦੀ ਦੀ ਮੁਹਾਰਤ, ਟੁੰਬਵਾਂ ਕਾਫ਼ੀਆ ਚੁਣ ਤੇ ਨਿਭਾਉਣ ਦਾ ਹੁਨਰ, ਅਜੋਕੇ ਬੰਦੇ ਦੀ ਪਾਰੇ ਵਰਗੀ ਡੋਲਵੀਂ ਫ਼ਿਤਰਤ ਦੀ ਨਕਾਸ਼ੀ ਤੇ ਮਾਹੌਲ ਦੀ ਅਜਨਬੀਅਤ ਇਸਨੂੰ ਚੇਤਿਆਂ ਵਿੱਚ ਵਸਾਉਣ ਪੱਖੋਂ ਕਾਰਗਰ ਹਨ।

ਡਾ. ਕੁਲਵੀਰ ਨੇ ਨਿੱਠ ਕੇ ਆਧੁਨਿਕ ਸਾਹਿਤ ਸਿੱਧਾਂਤਕਾਰੀ ਦਾ ਅਧਿਐਨ ਕੀਤਾ ਹੈ। ਉੱਤਰ-ਆਧੁਨਿਕਤਾ ਦੀ ਸਿੱਧਾਂਤਕ ਤੇ ਵਿਹਾਰਕ ਸੂਝ ਨੂੰ ਉਸਨੇ ਬਾਖੂਬੀ ਪੰਜਾਬੀ ਸਾਹਿਤ ਚਿੰਤਨ ਵਿੱਚ ਪੇਸ਼ ਕਰਕੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਖ਼ਾਸ ਕਰ

ਇਸ ਚਿੰਤਨ ਨੂੰ ਆਧੁਨਿਕ ਪੰਜਾਬੀ ਸਾਹਿਤ ਨੂੰ ਸਮਝਣ ਮੌਕੇ ਆਸਾਧਾਰਨ ਪ੍ਰਤਿਭਾ ਦਾ ਪ੍ਰਮਾਣ ਪੇਸ਼ ਕੀਤਾ ਹੈ। ਉਸਨੇ ਨੈਸ਼ਨਲ ਬੁੱਕ ਟਰੱਸਟ ਦਿੱਲੀ ਲਈ ਦੋ ਪੁਸਤਕਾਂ ਤਿਪੁਰਾ ਜਨਜਾਤੀਆਂ ਦੀਆਂ ਲੋਕ ਕਥਾਵਾਂ ਅਤੇ ਪਟਾਕੇ (ਬਾਲ ਸਾਹਿਤ ਕਹਾਣੀਆਂ) ਦਾ ਹਿੰਦੀ ਤੋਂ ਪੰਜਾਬੀ ਅਨੁਵਾਦ ਕੀਤਾ ਹੈ।ਉਸਨੇ 30 ਤੋਂ ਵੱਧ ਖੋਜ-ਪੱਤਰ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਖ-ਵੱਖ ਸੈਮੀਨਾਰਾਂ/ਕਾਨਫ਼ਰੰਸਾਂ ਵਿੱਚ ਪੇਸ਼ ਕੀਤੇ ਹਨ। ਉਸਦੀ ਬੌਧਿਕ ਲਿਆਕਤ, ਲਗਨ ਤੇ ਮਿਹਨਤੀ ਸੁਭਾਅ ਤੋਂ ਪੰਜਾਬੀ ਸਾਹਿਤ ਨੂੰ ਵੱਡੀਆਂ ਆਸਾਂ-ਇੱਛਾਵਾਂ ਹਨ।[1]

ਪੰਜਾਬੀ ਸਾਹਿਤ ਨੂੰ ਨਵੇਕਲੀ ਦੇਣ ਸੋਧੋ

ਪੁਸਤਕਾ ਸੋਧੋ

1. ਸਮਕਾਲੀ ਚਿੰਤਨ ਤੇ ਪੰਜਾਬੀ ਕਵਿਤਾ, 21 ਵੀਂ ਸਦੀ ਦੇ ਪ੍ਰਕਾਸ਼ਨ, ਪਟਿਆਲਾ,

2004. (ਦੂਜਾ ਸੰਸਕਰਣ 2013)

2. ਡਾ. ਮਨਜੀਤ ਸਿੰਘ, ਅਰਸੀ ਨਾਲ ਸੰਪਾਦਿਤ ਚੋਨਵਿਨ ਪੰਜਾਬੀ ਇਕਾਂਗੀ

ਪਬਲੀਕੇਸ਼ਨਜ਼, ਦਿੱਲੀ, 2011.

3. ਦੁਨੀਆ ਰੰਗ-ਬਿਰੰਗੀ, (ਸੰਪਾਦਿਤ), ਅਰਸੀ ਪਬਲੀਕੇਸ਼ਨਜ਼, ਦਿੱਲੀ, 2012.

4. ਪਟਾਕੇ (ਅਨੁਵਾਦ), ਐਨਬੀਟੀ, ਇੰਡੀਆ, 2012

5. ਤ੍ਰਿਪੁਰਾ ਜੰਤਾਈਅਨ ਦੀਅਨ ਲੋਕ ਕਥਯੇਨ, ਐਨ ਬੀ ਟੀ, ਭਾਰਤ, 2013.

6. ਉੱਤਰ ਅਧੁਨਿਕਤਵਾਦ ਤੇ ਪੰਜਾਬੀ ਕਵਿਤਾ, ਲੋਕਗੀਤ ਪ੍ਰਕਾਸ਼, ਚੰਡੀਗੜ੍ਹ, 2013.

7. ਸਾਹਿਤ ਸਮਿੱਖੀਆ ਤੇ ਸੰਵਾਦ, 21 ਵਾਂ ਸੈਂਟੀਰੀ ਪਬਲੀਕੇਸ਼ਨਜ਼, ਪਤਿਤਲਾ, 2013

ਲੇਖ ਸੋਧੋ

1. “ਕੁਹਰਮ” ਦੀ ਪੁਸਤਕ ਸਮੀਖਿਆ (ਡਾ. ਗੁਰਮੇਲ ਦੀਆਂ ਕਵਿਤਾਵਾਂ ਦਾ ਸੰਗ੍ਰਹਿ)

ਸਾਹਿਤਕ ਰਸਾਲੇ ਸਿਰਜਣਾ ਵਿੱਚ ਪ੍ਰਕਾਸ਼ਤ

2.  ਇੱਕ ਰਸਾਲੇ ਵਿੱਚ ਪ੍ਰਕਾਸ਼ਤ “ਵਿਰਚਨਾ ਵਿਧਾਨ” ਨਾਮ ਦਾ ਖੋਜ ਪੱਤਰ

ਸਮਦਰਸ਼ੀ, 2006, ਦਿੱਲੀ.

3.“ਉੱਤਰ-ਅਧੁਨਿਕਤਾ ਤੇ ਉੱਤਰ-ਅਧੁਨਿਕਤਵਾਦ” ਸਿਰਲੇਖ ਵਾਲਾ ਖੋਜ ਪੱਤਰ

ਹਾਲੀਆ ਸਾਹਿਤ (ਐਡੀ. ਕੁਮਕੁਮ) ਵਿੱਚ ਉਭਰ ਰਹੇ ਰੁਝਾਨਾਂ ਦੀ ਕਿਤਾਬ ਵਿੱਚ ਪ੍ਰਕਾਸ਼ਤ

, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2008.

4.  “ਖਰਾਵਾਂ ਦਾ ਕਾਵ-ਰੂਪਕਰ ਤਲਾਸ਼ਦੀਅਨ,” ਸਿਰਲੇਖ ਵਾਲਾ ਖੋਜ ਪੱਤਰ

ਇੱਕ ਮੈਗਜ਼ੀਨ, ਤਿਰਸੰਕੂ, ਜਨਵਰੀ-ਮਾਰਚ, ਲੁਧਿਆਣਾ, 2008 ਵਿੱਚ ਪ੍ਰਕਾਸ਼ਤ ਹੋਇਆ।

5. ਰਿਸਰਚ ਪੇਪਰ, ਜਿਸਦਾ ਸਿਰਲੇਖ ਹੈ “ਨੀਲਕੰਠ: ਮੂਲ ਟਨ ਟੱਟਨ ਡੀ ਦੁਖੰਤਕ- ਦੋਵੇਂ

ਸਿਰ ਕਾਜ, ਅਕਤੂਬਰ-ਦਸੰਬਰ, 2002 ਵਿੱਚ ਇੱਕ ਰਸਾਲੇ ਸਿਰਜਣਾ ਵਿੱਚ ਪ੍ਰਕਾਸ਼ਤ ਦਾ ਕਾਵ-ਪ੍ਰਵਚਨ।

6.  ਖੋਜ ਲੇਖ "ਸੁਧਰ ਘਰ: ਜੇਲ ਤੇ ਕਨੂਨ-ਪ੍ਰਬੰਦ ਦੇ."

ਸਮਦਰਸ਼ੀ, ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਤ ਐਂਡਰਲੇ ਵਿਗਾਹਰਣ ਦਾ ਬਰੈਂਟੈਂਟ,

ਮਾਰਚ-ਅਪ੍ਰੈਲ, 2009.

ਖੋਜ਼ ਦਿਸ਼ਾ ਨਿਰਦੇਸ਼ਕ ਸੋਧੋ

ਡਾ.ਗੋਜਰਾ ਨੇ ਹੁਣ ਤੱਕ 4 ਖੋਜਾਰਥੀਆਂ ਨੂੰ ਪੀ - ਐੱਚਡੀ ਕਰਵਾ ਚੁੱਕੇ ਹਨ ਅਤੇ 6 ਕਰ ਰਹੇ ਹਨ।

21 ਵਿਦਿਆਰਥੀਆਂ ਨੇ ਐਮ . ਫਿਲ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ 3 ਕਰ ਰਹੇ ਹਨ।

ਸੁਖ਼ਨਲੋਕ ਸੋਧੋ

ਇਹ ਇੱਕ ਡਾ.ਗੋਜਰਾ ਦੁਆਰਾ ਚਲਾਈਆਂ ਯੂਟਿਊਬ ਚੈਨਲ ਹੈ। ਇਸ ਵਿੱਚ ਸਹਿਤ ਸੰਬੰਧਿਤ ਭਰਭੂਰ ਜਾਣਕਾਰੀ ਹੈ।[2] https://www.youtube.com/channel/UCZahYmAiLaUmdaYxNI4sjSg

ਪੇਸ਼ੇਵਰ ਸੁਸਾਇਟੀਆਂ ਦੇ ਮੈਂਬਰਸ਼ਿਪ ਸੋਧੋ

1. ਮੈਂਬਰ ਰਿਸਰਚ ਸਟੱਡੀਜ਼ ਬੋਰਡ, ਆਰਟਸ ਫੈਕਲਟੀ, ਦਿੱਲੀ ਯੂਨੀਵਰਸਿਟੀ. 

2. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਲਾਈਫ ਮੈਂਬਰਸ਼ਿਪ.

ਪ੍ਰਾਜੈਕਟ ਸੋਧੋ

ਖੋਜ ਅਤੇ ਵਿਕਾਸ ਦੀ ਪ੍ਰਕਿਰਿਆ ਦੇ ਅਧੀਨ ਕਾਰਜ

 1.“ਅਧੁਨਿਕ ਪੰਜਾਬੀ ਕਵਿਤਾ ਦੀ ਵਿਰਾਚਨਤਮਕ ਪੜਾਤ” ਤੇ ਦਿੱਲੀ ਯੂਨੀਵਰਸਿਟੀ

  (ਵਿੱਤੀ ਸਾਲ 2008-09)

  2. ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ.

ਇਕ ਮੋਨੋਗ੍ਰਾਫ ਹਰਭਜਨ ਹਲਵਾਰਵੀ 'ਤੇ: ਜੀਵਨ ਤੇ ਰਚਨਾ, ਇੱਕ ਪ੍ਰੋਜੈਕਟ ਪੇਸ਼ ਕੀਤਾ ਗਿਆ।

ਹੋਰ ਵੇਰਵੇ ਸੋਧੋ

1. ਵਿਭਾਗ ਦੁਆਰਾ ਆਯੋਜਿਤ ਪੰਜਾਬੀ ਭਾਸ਼ਾ-ਸਿਖਲਾਈ ਰਿਫਰੈਸ਼ਰ ਕੋਰਸ ਵਿੱਚ ਸ਼ਾਮਲ:

  ਪੰਜਾਬੀ ਵਿਭਾਗ,ਦਿੱਲੀ ਯੂਨੀਵਰਸਿਟੀ 5-07-2005 ਤੋਂ 14-07-2005 ਤੱਕ.

2. ਅਕਾਦਮਿਕ ਦੁਆਰਾ ਆਯੋਜਿਤ ਚਾਰ ਹਫਤੇ ਦੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ:

ਕਾਲਜ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ 03-04-2006 ਤੋਂ 29-04-2006 ਤੱਕ.

ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ 03-04-2006 ਤੋਂ 29-04-2006 ਤੱਕ.

3. ਏ, ਅਕਾਦਮਿਕ ਦੁਆਰਾ ਆਯੋਜਿਤ ਕੀਤੇ ਗਏ ਚਾਰ ਹਫ਼ਤੇ ਦੇ ਰਿਫਰੈਸ਼ਰ ਕੋਰਸ ਵਿੱਚ ਸ਼ਾਮਲ ਹੋਏ

ਸਟਾਫ ਕਾਲਜ, ਪੰਜਾਬੀ ਯੂਨੀਵਰਸਿਟੀ ਪਟਿਆਲਾ 20-09-10 ਤੋਂ 09-10-2010 ਤੱਕ.

4. 30 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿੱਚ ਭਾਗ ਲਿਆ ਅਤੇ ਭਾਗ ਲਿਆ।

  1. ਸੈਣੀ, ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. ISBN 9788130204710.
  2. "ਸੁਖ਼ਨਲੋਕ".