ਡਾ. ਅਮਰਨਾਥ ਸ਼ਾਸਤਰੀ
ਡਾ. ਅਮਰਨਾਥ ਸ਼ਾਸਤਰੀ ਪਦਮ ਸ਼੍ਰੀ (1985) ਨਾਲ਼ ਸਨਮਾਨਿਤ ਆਯੁਰਵੇਦ ਦਾ ਮਾਹਿਰ ਡਾਕਟਰ ਸੀ।
ਜੀਵਨੀ
ਸੋਧੋਡਾ. ਅਮਰਨਾਥ ਦਾ ਜਨਮ ਭਾਰਤੀ ਪੰਜਾਬ ਦੇ ਸ਼ਹਿਰ ਸਮਾਣੇ ਵਿੱਚ 10 ਅਗਸਤ 1929 ਨੂੰ ਵੈਦ ਰਾਮ ਗੋਪਾਲ ਦੇ ਘਰ ਹੋਇਆ ਸੀ।[1]ਉਸ ਨੇ ਆਯੁਰਵੈਦਿਕ ਵਿੱਚ ਐਮਐਸਸੀ ਅਤੇ ਡੀਐਸਸੀ ਦੀ ਡਿਗਰੀ ਕੀਤੀ। ਉਹ ਵਿਦਿਆਲੰਕਾਰ ਵਚਸਪਤੀ, ਆਯੁਰਵੈਦ ਮਾਰਤੰਡ ਅਤੇ ਮੈਡੀਸਨ ਤੇ ਚਰਕ ਸ਼ਾਸਤਰ ਦਾ ਪ੍ਰੋਫ਼ੈਸਰ ਵੀ ਰਿਹਾ ਅਤੇ ਪਟਿਆਲਾ ਦੇ ਆਯੁਰਵੈਦਿਕ ਕਾਲਜ ਦੇ ਫਾਰਮਾਕਾਲੋਜੀ ਵਿਭਾਗ ਦਾ ਮੁਖੀ ਰਿਹਾ। ਉਸ ਨੇ ਆਯੁਰਵੈਦ ਵਿਭਾਗ ਦੇ ਡਾਇਰੈੱਕਟਰ ਵੱਜੋਂ ਵੀ ਕੰਮ ਕੀਤਾ। ਅਮਰਨਾਥਪੰਜਾਬ ਸਟੇਟ ਫੈਕਲਟੀ ਆਫ਼ ਇੰਡੀਅਨ ਮੈਡੀਸਨ, ਬੋਰਡ ਆਫ਼ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ਆਫ਼ ਮੈਡੀਸਨ ਦੇ ਚੇਅਰਮਨ ਤੋਂ ਇਲਾਵਾ ਲਾਈਸੈਂਸਿੰਗ ਅਥਾਰਟੀ (ਦਵਾਈਆਂ ਬਣਾਉਣ ਵਾਲੀਆਂ ਫਰਮਾਂ ਲਈ), ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਅਤੇ ਆਯੁਰਵੈਦਿਕ ਫੈਕਲਟੀ ਦਾ ਡੀਨ ਰਿਹਾ।
ਹਵਾਲੇ
ਸੋਧੋ- ↑ ਪੰਜਾਬਾ ਕੋਸ਼ - ਭਾਗ 1 - ਪੰਨਾ 300