ਡਾ. ਗੋਪਾਲ ਸਿੰਘ (29 ਨਵੰਬਰ 1917 - 8 ਅਗਸਤ 1990) ਪ੍ਰਸਿੱਧ ਪੰਜਾਬੀ ਲੇਖਕ ਅਤੇ ਚਿੰਤਕ ਸਨ।

ਜੀਵਨੀ

ਸੋਧੋ

ਡਾ. ਗੋਪਾਲ ਸਿੰਘ ਦਾ ਜਨਮ 29 ਨਵੰਬਰ 1917 ਨੂੰ ਬਰਤਾਨਵੀ ਹਿੰਦੁਸਤਾਨ ਦੇ ਪਛਮ ਉੱਤਰੀ ਸਰਹੱਦੀ ਸੂਬੇ ਦੇ ਜ਼ਿਲ੍ਹਾ ਹਜ਼ਾਰਾ ਦੇ ਪਿੰਡ ਸਰਾਏ ਨਿਆਮਤ ਖ਼ਾਨ ਵਿੱਚ ਪਿਤਾ ਸ. ਆਤਮਾ ਸਿੰਘ ਅਤੇ ਮਾਤਾ ਨਾਨਕੀ ਦੇਈ ਦੇ ਘਰ ਹੋਇਆ। ਅੰਗਰੇਜ਼ੀ ਐਮ.ਏ. ਕਰਨ ਅਤੇ ਫਿਰ ਪੀ-ਐਚ.ਡੀ. ਕਰਨ ਉੱਪਰੰਤ ਉਹ ਗਾਰਡਨ ਕਾਲਜ ਰਾਵਲਪਿੰਡੀ ਵਿੱਚ ਪੜ੍ਹਾਉਣ ਲੱਗੇ।

1962 ਈ. ਵਿੱਚ ਉਹ ਰਾਜ ਸਭਾ ਮੈਂਬਰ ਨਾਮਜ਼ਦ ਹੋਏ। ਫਿਰ 1970 ਤੋਂ 1976 ਤਕ ਬੁਲਗਾਰੀਆ ਅਤੇ ਕੈਰਿਬੀਅਨ ਦੇਸ਼ਾਂ ਵਿੱਚ ਭਾਰਤੀ ਦੂਤ ਰਹੇ। 1980 ਤੋਂ 1984 ਤਕ ਇਹ ਘਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਕਮਿਸ਼ਨ ਦਾ ਚੇਅਰਮੈਨ ਰਹੇ। ਗੋਆ ਰਾਜ ਵਿੱਚ ਉਹਨਾਂ ਨੇ ਲੈਫ਼. ਗਵਰਨਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਵੀ ਰਹੇ।

ਰਚਨਾਵਾਂ

ਸੋਧੋ

ਸਿੱਖ ਧਰਮ ਬਾਰੇ ਪੁਸਤਕਾਂ

ਸੋਧੋ
  • ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ
  • ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ (1958)
  • ਏ ਹਿਸਟਰੀ ਆਫ਼ ਦੀ ਸਿੱਖ ਪੀਪਲ
  • ਦੀ ਰਿਲਿਜਨ ਆਫ਼ ਦੀ ਸਿੱਖਸ

ਅੰਗਰੇਜ਼ੀ ਕਾਵਿ-ਸੰਗ੍ਰਹਿ

ਸੋਧੋ
  • ਦੀ ਅਨਸਟਰੱਕ ਮੈਲੋਡੀ
  • ਦੀ ਮੈਨ ਹੂ ਨੈਵਰ ਡਾਈਡ

ਪੰਜਾਬੀ ਕਾਵਿ-ਸੰਗ੍ਰਹਿ

ਸੋਧੋ
  • ਝਨਾ (1943)
  • ਹਨੇਰੇ ਸਵੇਰੇ (1950)
  • ਅਨਹਦ ਨਾਦ (1964)
  • ਚਾਨਣ ਦਾ ਪਹਾੜ (1976)

ਹੋਰ ਕੰਮ

ਸੋਧੋ
  • ਪੰਜਾਬੀ ਸਾਹਿਤ ਦਾ ਇਤਿਹਾਸ (1944)
  • ਰੋਮਾਂਚਿਕ ਪੰਜਾਬੀ ਕਵੀ (1938)
  • ਸਾਹਿਤ ਦੀ ਪਰਖ (1953)ਹੋਏ।