ਡਾ. ਗੋਬਿੰਦ ਸਿੰਘ ਲਾਂਬਾ
ਗੋਬਿੰਦ ਸਿੰਘ ਲਾਂਬਾ ਪੰਜਾਬੀ ਸਾਹਿਤਕਾਰ ਸਨ।
ਜੀਵਨ
ਸੋਧੋ- ਜਨਮ – 16 ਅਪ੍ਰੈਲ 1929
- ਮਾਤਾ ਪਿਤਾ – ਮਾਤਾ ਰਾਜ ਕੌਰ, ਪਿਤਾ ਹਰਨਾਮ ਸਿੰਘ
- ਪਿੰਡ – ਸਦਿਓਟ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ)
- ਜੀਵਨ ਸਾਥੀ – ਸਤਵੰਤ ਕੌਰ
- ਬੱਚੇ – ਕੰਵਲਜੀਤ ਕੌਰ (1956) ਦਲਜੀਤ ਕੌਰ (1958) ਅਜੀਤ ਸਿੰਘ (1960) ਅਮਰਜੀਤ ਸਿੰਘ (1962) ਜਗਜੀਤ ਸਿੰਘ (1965)
- ਕੌਮੀਅਤ – ਭਾਰਤੀ
- ਕੰਮ ਕਾਜ – ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਕਲਰਕ, ਪਰੂਫ਼ ਰੀਡਰ, ਖੋਜ ਸਹਾਇਕ, ਜ਼ਿਲ੍ਹਾ ਭਾਸ਼ਾ ਅਫ਼ਸਰ ਜਲੰਧਰ (ਰੀ.) 412-7, ਸੈਫ਼ਾਬਾਦੀ ਗੇਟ ਪਟਿਆਲਾ 1470001
ਰਚਨਾਵਾਂ
ਸੋਧੋ- ਮਸਲੇ ਸ਼ੇਖ਼ ਫ਼ਰੀਦ: ਇੱਕ ਆਲੋਚਨਾਤਮਿਕ ਅਧਿਐਨ
- ਪੰਜਾਬੀ ਕਿੱਸਾ ਕਾਵਿ: ਇੱਕ ਆਲੋਚਨਾਤਮਿਕ ਅਧਿਐਨ
- ਆਦਿ ਕਾਲ ਦਾ ਪੰਜਾਬੀ ਸਾਹਿੱਤ (1980)
- ਮੇਰਾ ਵਲੈਤੀ ਸਫ਼ਰਨਾਮਾ: ਇੱਕ ਅਧਿਐਨ
- ਪੰਜਾਬੀ ਸਾਹਿਤ ਦੀਆਂ ਮੁੱਖ ਧਾਰਾਵਾਂ, ਦੋ ਭਾਗ (1980)
- ਆਦਿ ਗ੍ਰੰਥ ਤੋਂ ਬਾਹਰਲੇ ਭਗਤ ਤੇ ਉਹਨਾਂ ਦਾ ਸਾਹਿਤ (1980)
- ਪੰਜਾਬੀ ਵਾਰਤਕ ਤੇ ਵਾਰਤਕਕਾਰ
- ਪੰਜਾਬੀ ਹੱਥ ਲਿਖਤ ਸਾਹਿਤ: ਖੋਜ ਤੇ ਖੋਜ-ਵਿਧੀ (1981)
- ਉਰਦੂ ਸਾਹਿਤ ਇੱਕ ਆਲੋਚਨਾਤਮਿਕ ਨਜ਼ਰ (1982)
- ਪੰਜਾਬੀ ਸੂਫ਼ੀ ਕਾਵਿ ਤੇ ਕਿੱਸਾ ਕਾਵਿ (1991 ਖੋਜ)
ਸੰਪਾਦਨ
ਸੋਧੋ- ਅੱਡਣ ਸ਼ਾਹ ਦੀਆਂ ਸਾਖੀਆਂ: ਸੰਪਾਦਨ ਤੇ ਆਲੋਚਨਾ
- ਨਜ਼ਾਬਤ ਦੀ ਵਾਰ: ਸੰਪਾਦਨ ਤੇ ਵਿਵੇਚਨ
- ਸਿੱਖਾਂ ਦੀ ਭਗਤ ਮਾਲਾ: ਸੰਪਾਦਨ ਵਿਵੇਚਨ (1979)
- ਕਿੱਸਾ ਰਾਜ ਬੀਬੀ: ਸੰਪਾਦਨ ਅਤੇ ਵਿਵੇਚਨ (1981)
- ਹੀਰ ਅਹਿਮਦ ਯਾਰ: ਸੰਪਾਦਨ ਤੇ ਵਿਵੇਚਨ (1982)
- ਕਿੱਸਾ ਕਾਮਰੂਪ: ਕ੍ਰਿਤ ਅਹਿਮਦ ਯਾਰ (1991)
- ਚੋਣਵੀਂਆਂ ਪੰਜਾਬੀ ਸੀਹਰਫੀਆਂ (2001)
ਸਾਹਿਤ
ਸੋਧੋਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ 14ਵਾਂ ਐਡੀਸ਼ਨ (2011) (ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ)
ਪੁਰਸਕਾਰ ਅਤੇ ਸਨਮਾਨ
ਸੋਧੋਪੰਜਾਬੀ ਸਾਹਿਤ ਸਮੀਖਿਆ ਬੋਰਡ, ਜਲੰਧਰ ਵੱਲੋਂ ਪੰਜਾਬੀ ਹੱਥ ਲਿਖਤ ਸਾਹਿਤ: ਖੋਜ ਅਤੇ ਖੋਜ ਵਿਧੀ ਉੱਤੇ ਪੁਰਸਕਾਰ (1983)
ਆਦਿ ਕਾਲ ਦਾ ਪੰਜਾਬੀ ਸਾਹਿਤ
ਸੋਧੋਪੰਜਾਬੀ ਸਾਹਿਤ ਦੇ ਆਦਿ ਕਾਲ ਨਾਲ ਸੰਬੰਧਿਤ ਪੁਸਤਕ ਗੋਬਿੰਦ ਸਿੰਘ ਲਾਂਬਾ ਨੇ 1980 ਵਿੱਚ ਲਿਖੀ। ਆਦਿ ਕਾਲ ਨੂੰ ਉਹਨਾਂ ਨੇ ਇਨ੍ਹਾਂ ਭਾਗਾਂ ਵਿੱਚ ਵੰਡਿਆ ਹੈ।
- ਆਦਿ ਕਾਲ ਦਾ ਪੰਜਾਬੀ ਸਾਹਿਤ
- ਨਾਥਾਂ ਜੋਗੀਆਂ ਦਾ ਪੰਜਾਬੀ ਸਾਹਿਤ
- ਭਗਤ ਸਾਹਿਤ
- ਸੂਫ਼ੀ ਕਾਵਿ
- ਵਾਰਤਕ
ਆਦਿ ਕਾਲ ਦਾ ਪੰਜਾਬੀ ਸਾਹਿਤ
ਸੋਧੋਮੁਗ਼ਲ ਕਾਲ ਤੋਂ ਪਹਿਲੇ ਸਮੇਂ ਨੂੰ ਆਦਿ ਕਾਲ ਦਾ ਨਾਂ ਦਿੱਤਾ ਜਾਂਦਾ ਹੈ। ਇਸ ਸਮੇਂ ਕਾਫੀ ਸਾਹਿਤ ਰਚੇ ਜਾਣ ਦੇ ਹਵਾਲੇ ਪੁਰਾਤਨ ਇਤਿਹਾਸਕ ਪੁਸਤਕਾਂ ਵਿੱਚ ਮਿਲਦੇ ਹਨ। ਮੁਲਤਾਨ ਸਿਕੰਦਰ ਖ਼ਾਨ ਲੋਧੀ ਨਾ ਕੇਵਲ ਕਵੀਆਂ ਦੀ ਸੰਗਤ ਵਿੱਚ ਰਹਿੰਦਾ ਸੀ ਸਗੋਂ ਆਪ ਵੀ ਕਵਿਤਾ ਲਿਖਦਾ ਸੀ। ਇਸ ਗੱਲ ਦਾ ਹਵਾਲਾ ਮੁੰਤਖ਼ਬ-ਉਲ-ਤਾਰੀਖ ਦੀ ਪਹਿਲੀ ਜਿਲਦ ਵਿੱਚ ਪ੍ਰਾਪਤ ਹੈ।[1] ਆਦਿ ਕਾਲ ਦੇ ਸਾਹਿਤ ਵਿੱਚ ਕੁੱਝ ਲੋਕ ਵਾਰਾ ਆਉਂਦੀਆਂ ਹਨ। ਜਿਹਨਾਂ ਦੀ ਧੁਨੀ ਉੱਤੇ ਗੁਰਬਾਣੀ ਦੀਆਂ ਵਾਰਾਂ ਨੂੰ ਗਾਉਣ ਦਾ ਉਪਦੇਸ਼ ਹੈ।[2]
ਨਾਥਾਂ ਜੋਗੀਆਂ ਦਾ ਪੰਜਾਬੀ ਸਾਹਿਤ
ਸੋਧੋਜੋਗੀਆਂ ਦੇ ਪੰਜਾਬੀ ਸਾਹਿਤ ਦਾ ਨਾਂ ਲੈਣ ਲੱਗਿਆਂ ਜਿਹਨਾਂ ਮਹਾਨ ਵਿਅਕਤੀਆਂ ਦੀ ਤਸਵੀਰ ਅੱਖਾਂ ਸਾਹਮਣੇ ਉੱਘੜ ਕੇ ਆਉਂਦੀ ਹੈ। ਉਹਨਾਂ ਵਿੱਚ ਗੋਰਖ, ਚਰਪਟ, ਰਤਨ ਨਾਥ ਅਤੇ ਚੌਰੰਗੀ ਨਾਥ ਆਦਿ ਵਿਸ਼ੇਸ਼ ਹਨ। ਗੋਰਖ ਨਾਥ ਦਾ ਸਮੇਂ ਬਾਰੇ ਭਿੰਨ-ਭਿੰਨ ਰਾਵਾਂ ਹਨ ਪਰ ਉਸ ਦੀ ਕਵਿਤਾ ਵਿੱਚ ਮੁਹੰਮਦ, ਕਾਜ਼ੀ, ਬਾਂਗ, ਮਸੀਤ, ਕੁਰਾਨ, ਪੈਗ਼ੰਬਰ ਆਦਿ ਮੁਸਲਮਾਨੀ ਸ਼ਬਦਾਵਲੀ ਇਸ ਗੱਲ ਦੀ ਪ੍ਰਮਾਣ ਹੈ ਕਿ ਉਹ ਮੁਸਲਮਾਨਾਂ ਦੇ ਭਾਰਤ ਵਿੱਚ ਆਉਣ ਤੋਂ ਢੇਰ ਚਿਰ ਪਿੱਛੋਂ ਹੋਏ।[3] ਇਸ ਵਿੱਚ ਵਧੇਰੇ ਕਰਕੇ ਜੋਗ ਅਭਿਆਸ ਦਾ ਮਹੱਤਵ ਤੇ ਮਹਾਤਮ ਹੀ ਦਰਸਾਏ ਗਏ ਹਨ ਅਤੇ ਉਹਨਾਂ ਸਾਧਨਾਂ ਦੀ ਰੂਪ-ਰੇਖਾ ਉਲੀਕੀ ਗਈ ਹੈ ਜੋ ਸੱਚੇ ਜੋਗੀਆਂ ਦੀ ਪ੍ਰਾਪਤੀ ਦਾ ਰਾਹ ਹੈ। ਸੰਜਮੀ ਜੀਵਨ ਦਾ ਬਤੀਤ ਕਰਨਾ ਅਰਥਾਤ ਥੋੜਾ ਖਾਣਾ।[4] ਦੂਸਰੀ ਗੱਲ ਉਹਨਾਂ ਦੀ ਕਵਿਤਾ ਦੀ ਪ੍ਰਧਾਨ ਸੁਰ ਹੈ। ਗ੍ਰਹਿਸਤੀ ਜੀਵਨ ਦਾ ਤਿਆਗ ਹੀ ਨਹੀਂ, ਇਸਤਰੀ ਦੀ ਨਿੰਦਾ ਵੀ ਹੈ। ਆਹਿਸਤਾ ਬੋਲਣਾ ਸਹਿਜੇ ਸਹਿਜੇ ਤੁਰਨਾ, ਹੌਲੀ ਕਦਮ ਧਰਨਾ ਤੇ ਹੰਕਾਰ ਅਤੇ ਹਉਮੈਂ ਨੂੰ ਮਾਰਨ ਦਾ ਉਪਦੇਸ਼ ਥਾਂ ਥਾਂ ਮਿਲਦਾ ਹੈ।[5]
ਭਗਤੀ ਸਾਹਿਤ
ਸੋਧੋਭਗਤੀ ਲਹਿਰ ਜੋ ਮਗਰੋਂ ਜਾ ਕੇ ਨੀਚ ਜਾਤੀਆਂ ਦਾ ਉੱਚ ਜਾਤੀਆਂ ਦੇ ਵਿਰੁੱਧ ਇੱਕ ਵਿਦਰੋਹ ਦਾ ਰੂਪ ਧਾਰ ਗਈ। ਅਸਲ ਵਿੱਚ ਇਸਲਾਮੀ ਪ੍ਰਚਾਰ ਤੇ ਰਾਜ ਸ਼ਕਤੀ ਦੇ ਅਸਰ ਹੇਠ ਦੱਬੀ ਜਾ ਰਹੀ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਲਈ ਖੜੀ ਹੋਈ ਸੀ। ਭਗਤੀ ਲਹਿਰ ਦੇ ਮੋਢੀ ਉੱਚ ਜਾਤੀ ਦੇ ਦੋ ਬ੍ਰਾਹਮਣ ਹੀ ਸਨ।[6]
ਭਗਤਾਂ ਵਿੱਚ ਭਿੰਨਤਾ
ਸੋਧੋਸਾਰੇ ਭਗਤਾਂ ਦੇ ਧਾਰਮਿਕ ਸਥਾਨ ਇੱਕ ਦੂਜੇ ਤੋਂ ਕੁੱਝ ਭਿੰਨਤਾ ਰੱਖਦੇ ਸਨ। ਭਗਤ ਰਵੀਦਾਸ ਜੀ ਭਾਵੇਂ ਛੂਤ-ਛਾਤ ਦੇ ਵਿਰੁੱਧ ਸਨ ਪਰ ਉਹਨਾਂ ਵਿੱਚ ਆਪਣੀ ਛੋਟੀ ਜਾਤ ਦਾ ਅਹਿਸਾਸ ਬਹੁਤ ਡੂੰਘਾ ਸੀ। ਥਾਂ ਥਾਂ ਤੇ ਮੇਰੀ ਜਾਤ ਨੀਚੀ, ਰਵੀਦਾਸ, ਚਮਾਰ ਆਦਿ ਸ਼ਬਦ ਵਰਤ ਕੇ ਆਪਣੀ ਨਿਮਰਤਾ ਦਾ ਸਬੂਤ ਦਿੱਤਾ ਹੈ ਅਤੇ ਰੱਬ ਭਗਤੀ ਰਾਹੀਂ ਪਵਿੱਤਰ ਅਤੇ ਉੱਚਾ ਜੀਵਨ ਜਿਉਂ ਕੇ ਪ੍ਰੇਰਨਾ ਦਿੱਤੀ ਹੈ।[7] ਭਗਤ ਨਾਮਦੇਵ ਅਤੇ ਕਬੀਰ ਜੀ ਨੇ ਤਾਂ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੀ ਕੱਟੜਤਾ ਦੀ ਨਿਸ਼ੰਗ ਹੋ ਕੇ ਆਲੋਚਨਾ ਕੀਤੀ ਹੈ।[8]
ਸੂਫ਼ੀ ਸਾਹਿਤ
ਸੋਧੋਸੂਫ਼ੀਵਾਦ ਉਸ ਇਸਲਾਮੀ ਜੀਵਨ ਜਾਂਚ ਦਾ ਨਾਂ ਹੈ ਜਿਸ ਵਿੱਚ ਬਾਹਰਲੀਆਂ ਸਰ੍ਹਾਂ ਦੀਆਂ ਬੰਦਿਸ਼ਾਂ ਦੀਆਂ ਅੰਦਰਲੇ ਅਨੁਭਵ ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਕੋਈ ਸਿਧਾਂਤਕ, ਸਮਾਜਿਕ ਸਦਾਚਾਰਕ ਜਾਂ ਕਰਮ ਕਾਂਡ ਦਾ ਲਖਾਇਕ ਧਰਮ ਨਹੀਂ ਸਗੋਂ ਇਸਲਾਮ ਦੇ ਧਾਰਮਿਕ ਦਾਇਰੇ ਦੇ ਅੰਦਰ ਹੀ ਇੱਕ ਰਹੱਸ ਵਾਦੀ ਸੰਸਥਾ ਆਪਣਾ ਪੰਥ ਇਸਲਾਮੀ ਸ਼ਰੀਅਤ ਤੋਂ ਸ਼ੁਰੂ ਕਰਕੇ ਆਪਣਾ ਅਧਿਆਤਮਕ ਵਿਕਾਸ ਪ੍ਰਾਪਤ ਕਰਦੀ ਹੈ।[9] ਸਵੱਛ ਜੀਵਨ ਜਿਊਣਾ ਸੰਸਾਰਕ ਐਸ਼-ਆਰਾਮ ਵਸਤੂਆਂ ਵੱਲੋਂ ਮੂੰਹ ਮੋੜਨਾ, ਦੌਲਤ, ਖ਼ੁਸ਼ੀ ਤੇ ਸ਼ਕਤੀ ਦਾ ਤਿਆਗ ਕਰਨਾ। ਰੱਬ ਦੀ ਯਾਦ ਵਿੱਚ ਜੁੜਿਆ ਇਕਾਂਤ ਦਾ ਜੀਵਨ ਬਤੀਤ ਕਰਨਾ ਉਸ ਨਾਲ ਇਸ਼ਕ ਕਰਨਾ ਸੂਫ਼ੀ ਮੱਤ ਦੇ ਬੁਨਿਆਦੀ ਸਿਧਾਂਤ ਬਣਦੇ ਹਨ।[10]
ਵਾਰਤਕ
ਸੋਧੋਕਵਿਤਾ ਵਲਵਲਿਆਂ ਦੀ ਬੋਲੀ ਹੈ ਅਤੇ ਇਸ ਵਿੱਚ ਸੰਗੀਤਮਈ ਲੈ ਹੋਣ ਕਾਰਨ ਇਹ ਜ਼ਬਾਨੀ ਯਾਦ ਰੱਖੀ ਜਾ ਸਕਦੀ ਹੈ ਜਦ ਕਿ ਵਾਰਤਕ ਗੰਭੀਰ ਅਤੇ ਦਾਰਸ਼ਨਿਕ ਵਿਸ਼ਿਆਂ ਦਾ ਮਾਧਿਅਮ ਹੋਣ ਕਾਰਨ ਇਹ ਗੱਲ ਨਹੀਂ ਕਰ ਸਕਦੀ, ਇਹੀ ਕਾਰਨ ਇਸ ਕਾਲ ਦੀ ਵਾਰਤਕ ਦੇ ਨਮੂਨੇ ਬਹੁਤ ਘੱਟ ਪ੍ਰਾਪਤ ਹੁੰਦੇ ਹਨ। ਕੁੱਝ ਰਚਨਾਵਾਂ ਇਸ ਕਾਲ ਦੀਆਂ ਦੱਸੀਆਂ ਜਾਂਦੀਆਂ ਹਨ, ਜਿਵੇਂ ਫ਼ਰੀਦ ਦਾ ਪੱਧਤੀ ਨਾਮਾ, ਗੋਰਖ ਉਪਨਿਸ਼ਦ ਅਤੇ ਇਕਾਦਸ਼ੀ ਮਹਾਤਮ ਪਰ ਇਨ੍ਹਾਂ ਬਾਰੇ ਨਿਸ਼ਚੇ ਨਾਲ ਹਾਲਾਂ ਤਕ ਕੁੱਝ ਨਹੀਂ ਕਿਹਾ ਜਾ ਸਕਦਾ। ਗੋਰਖ ਉਪਨਿਸ਼ਦ ਨੂੰ ਗੋਰਖ ਦੀ ਰਚਨਾ ਦੱਸਿਆ ਜਾਂਦਾ ਹੈ ਪਰ ਇਸ ਦਾ ਖੰਡਨ ਇਸ ਵਿੱਚੋਂ ਹੀ ਹੋ ਜਾਂਦਾ ਹੈ ਜਿਵੇਂ
ਸ੍ਰੀ ਨਾਥ ਪਰਮਾਨੰਦ ਵਿਸ਼ਵ ਗੁਰੂ ਨੂੰ ਨਿਰੰਜਨ ਹੈ, ਵਿਸ਼ਵ
ਵਿਆਪਕ ਹੈ, ਮਹਾਂ ਸਿਧਨ ਦੇ ਲਕਸ਼ਿਆ ਹੈ ਤਿਨ ਪ੍ਰਤਿ
ਹਮਾਰੇ ਆਦੇਸ ਹੋਹੁ। ਇਹਾ ਆਗ ਅਵਰਤਨ ਏਕ ਸਮੇ
ਵਿਚਲਾ ਨਾਮ ਮਹਾਂ ਦੇਵੀ ਨਿਚਿੰਤੁ ਵਿਸਮੈਯ ਜੁਗਤ ਭਈ
ਸ੍ਰੀ ਮਨ ਮਹਾਂ ਗੋਰਕਸ਼ ਨਾਥ ਤਿਨ ਸੋ ਪੂਛਤੁ ਹੈ। ਤਾ ਕੋ
ਵਿਸਮਾਯ ਦੂਰ ਕਰਿਬੈ ਮੈ ਤਾਤਿਪਰਯ ਹੈ ਲੋਕਨ ਕੋ
ਮੋਕਸ਼ਕਹਿਣ ਹੇਤੁ ਕ੍ਰਿਪਾਲ ਤਾਸੇ ਮਹਾਂ ਜੋਗ ਵਿਦਿਆ
ਪ੍ਰਗਟ ਕਰਿਬੈ ਕੇ ਤਿਨ ਤਿਨ ਕੇ ਐਸੇ
ਸ੍ਰੀ ਨਾਥ ਸਵਮੁਖ ਸੋ ਉਪਨਿਸ਼ਦ ਪ੍ਰਗਟ ਕਰੈ ਹੈ[11]
ਹਵਾਲੇ
ਸੋਧੋ- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 10
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 9
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 20
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 21
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 22
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 28
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 29
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 31
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 36
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 40
- ↑ ਡਾ. ਗੋਬਿੰਦ ਸਿੰਘ ਲਾਂਬਾ, ਆਦਿ ਕਾਲ ਦਾ ਪੰਜਾਬੀ ਸਾਹਿਤ. ਅਮਰਜੀਤ ਬੁੱਕ ਡਿਪੋ, ਪਟਿਆਲਾ, 1980, ਪੰਨਾ 81