ਐਂਡਰੇ ਰੋਮਲੇ ਯੰਗ (ਸਟੇਜ ਨਾਂ ਡਾ. ਡਰੇ) ਇੱਕ ਅਮਰੀਕੀ ਰੈਪਰ, ਰਿਕਾਰਡ ਨਿਰਮਾਤਾ ਅਤੇ ਉਦਯੋਗਪਤੀ ਹੈ। ਉਹ ਆਫਟਰਮਾਥ ਐਂਟਰਟੇਨਮੈਂਟ ਅਤੇ ਬੀਟਸ ਇਲੈਕਟ੍ਰਾਨਿਕਸ ਦਾ ਸੰਸਥਾਪਕ ਅਤੇ ਮੌਜੂਦਾ ਸੀ.ਈ.ਓ. ਹੈ। ਡਰੇ ਪਹਿਲਾਂ ਡੈਥ ਰੋਅ ਰਿਕਾਰਡਜ਼ ਦਾ ਸਹਿ-ਮਾਲਕ ਅਤੇ ਕਲਾਕਾਰ ਸੀ। 2017 ਤੱਕ, ਉਹ ਫੋਬਰਸ ਦੇ ਅਨੁਸਾਰ ਹਿਪ ਹਾਪ ਵਿੱਚ, 740 ਮਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ।

ਡਾ. ਡਰੇ
ਡਾ. ਡਰੇ 2013 ਵਿੱਚ
ਜਨਮ
ਐਂਡਰੇ ਰੋਮਲੇ ਯੰਗ

(1965-02-18) ਫਰਵਰੀ 18, 1965 (ਉਮਰ 59)
ਪੇਸ਼ਾ
  • ਰੈਪਰ
  • ਗੀਤਕਾਰ
  • ਰਿਕਾਰਡ ਨਿਰਮਾਤਾ
  • ਉਦਯੋਗਪਤੀ
ਸਰਗਰਮੀ ਦੇ ਸਾਲ1984–ਹੁਣ ਤੱਕ
ਜੀਵਨ ਸਾਥੀਨਿਕੋਲ ਯੰਗ
ਵੈੱਬਸਾਈਟwww.drdre.com

ਡਰੇ ਨੇ (ਵਰਲਡ ਕਲਾਸ ਵ੍ਰੇਕਿਨ 'ਕਰੂ) ਦੇ ਮੈਂਬਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਗੈਂਗਸਟਾ ਰੈਪ ਗਰੁੱਪ ਐਨ.ਡਬਲਿਊਏ ਨਾਲ ਈਜੀ-ਈ, ਆਈਸ ਕਿਊਬ, ਮੈਕ. ਰੇਨ, ਅਤੇ ਡੀਜੇ ਯੇਲਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿੰਨ੍ਹਾਂ ਨੇ ਗਲੀ ਜੀਵਨ ਦੀ ਹਿੰਸਾ ਦਾ ਵਿਸਥਾਰ, ਰੈਪ ਵਿੱਚ ਸਪਸ਼ਟ ਬੋਲ ਬੋਲ ਕੇ ਪ੍ਰਚਲਿਤ ਕੀਤਾ। ਉਸ ਦੀ 1992 ਵਿੱਚ ਪਹਿਲੀ ਐਲਬਮ (ਦ ਕਰੋਨਿਕ) ਡੈਥ ਰੋਅ ਰਿਕਾਰਡਜ਼ ਦੇ ਅਧੀਨ ਰਿਲੀਜ਼ ਹੋਈ, ਜਿਸ ਨਾਲ ਉਹ 1993 ਦੇ ਸਭ ਤੋਂ ਵੱਧ ਵਿਕਰੀ ਕਰਨ ਵਾਲੇ ਅਮਰੀਕੀ ਕਲਾਕਾਰਾਂ ਵਿੱਚੋਂ ਇੱਕ ਬਣ ਗਿਆ ਸੀ। ਉਸਨੂੰ "ਲੈੱਟ ਮੀ ਰਾਈਡ" ਲਈ ਇੱਕ ਗ੍ਰੈਮੀ ਪੁਰਸਕਾਰ ਵੀ ਮਿਲਿਆ ਸੀ। ਉਸੇ ਸਾਲ ਉਸ ਨੇ ਡੈਥ ਰੋਅ ਲੇਬਲਮੈਟ ਸਪੌਗ ਡਾਗ ਨਾਲ ‘ਡਾਗੀਸਟਾਇਲ’ ਐਲਬਮ ਕੀਤੀ।[1]

1996 ਵਿੱਚ, ਡੈਥ ਰੋਅ ਰਿਕਾਰਡਸ ਛੱਡ ਕੇ ਆਪਣਾ ਲੇਬਲ, ਆਫਟਰਮਾਥ ਐਂਟਰਟੇਨਮੈਂਟ ਸਥਾਪਤ ਕੀਤਾ। ਉਸਨੇ 1996 ਵਿੱਚ ਡਾ. ਡਰੇ ਪਰੈਂਜ਼ੈਟ ਆਫਟਰਮਾਥ ਨਾਮ ‘ਤੇ ਇੱਕ ਐਲਬਮ ਕੀਤੀ ਅਤੇ 1999 ਵਿੱਚ (2001) ਨਾਮ।‘ਤੇ ਐਲਬਮ ਕੀਤੀ। 2000 ਦੇ ਦਹਾਕੇ ਦੌਰਾਨ, ਉਸਨੇ ਨਵੇਂ ਕਲਾਕਾਰਾਂ ਦੇ ਉਤਪਾਦਨ 'ਤੇ ਧਿਆਨ ਕੇਂਦਰਤ ਕੀਤਾ,ਅਤੇ ਉਸ ਨੇ 1998 ਵਿੱਚ ਐਮਿਨਮ ਅਤੇ 2002 ਵਿੱਚ 50 ਸੈਂਟ ਨਾਲ ਆਪਣੇ ਰਿਕਾਰਡ ’ਤੇ ਕੰਮ ਕੀਤਾ। ਉਸ ਨੇ ਛੇ ਗ੍ਰੈਮੀ ਪੁਰਸਕਾਰ ਜਿੱਤੇ ਹਨ।

ਮੁੱਢਲਾ ਜੀਵਨ

ਸੋਧੋ

ਯੰਗ ਦਾ ਜਨਮ ਕੈਂਪਟਨ, ਕੈਲੀਫੋਰਨੀਆ ਵਿੱਚ ਹੋਇਆ। ਉਹ ਥੀਓਡੋਰ ਅਤੇ ਵਰਨਾ ਯੰਗ ਦੀ ਪਹਿਲੀ ਔਲਾਦ ਹੈ। ਉਸਦਾ ਮੱਧ ਨਾਮ, ਰੋਮਲੇ, ਉਸ ਦੇ ਪਿਤਾ ਨੇ ‘ਆਰ ਐਂਡ ਬੀ’ ਗਰੁੱਪ, ‘ਦ ਰੋਮਲੇਜ਼’ ਦੇ ਨਾਮ ‘ਤੇ ਰੱਖਿਆ ਸੀ। ਉਸਦੇ ਮਾਪਿਆਂ ਨੇ 1964 ਵਿੱਚ ਵਿਆਹ ਕਰਵਾਇਆ, 1968 ਵਿੱਚ ਵੱਖ ਹੋ ਗਏ, ਅਤੇ 1972 ਵਿੱਚ ਤਲਾਕ ਲੈ ਲਿਆ ਸੀ। ਉਸ ਦੀ ਮਾਂ ਬਾਅਦ ਵਿੱਚ ਦੁਬਾਰਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੇ ਤਿੰਨ ਬੱਚੇ ਹੋਏ ਸਨ। 1976 ਵਿੱਚ, ਯੰਗ ਨੇ ਕਾਂਪਪਟਨ ਵਿੱਚ ਵੈਂਗਾਰਡ ਜੂਨੀਅਰ ਹਾਈ ਸਕੂਲ ਵਿੱਚ ਜਾਣਾ ਸ਼ੁਰੂ ਕੀਤਾ ਪਰ ਜੁੰਡਲੀ ਹਿੰਸਾ ਕਾਰਨ, ਉਸ ਨੇ ਸੁਰੱਖਿਅਤ ਉਪਨਗਰੀ ਰੋਜੇਵੇਲਟ ਜੂਨੀਅਰ ਹਾਈ ਸਕੂਲ ਵਿੱਚ ਤਬਾਦਲਾ ਕਰਵਾ ਲਿਆ।[2] ਉਸਨੇ ਸੰਨ 1979 ਵਿੱਚ ਆਪਣੇ ਨਵੇਂ ਸਾਲ ਦੇ ਦੌਰਾਨ ਕੰਪਟਨ ਵਿੱਚ ਸੈਂਟੇਨੀਅਲ ਹਾਈ ਸਕੂਲ ਵਿੱਚ ਦਾਖਲਾ ਲਿਆ ਪਰ ਮਾੜੇ ਗ੍ਰੇਡਾਂ ਦੇ ਕਾਰਨ ਸਾਊਥ ਸੈਂਟਰਲ ਲਾਸ ਏਂਜਲਸ ਦੇ ਫ੍ਰੀਮੋਂਟ ਹਾਈ ਸਕੂਲ ਵਿੱਚ ਉਸਦਾ ਤਬਾਦਲਾ ਹੋ ਗਿਆ। ਯੰਗ ਨੇ ਨਾਰਥੋਪ ਏਵੀਏਸ਼ਨ ਕੰਪਨੀ ਵਿੱਚ ਇੱਕ ਅਪ੍ਰੈਨਟਿਸਸ਼ਿਪ ਪ੍ਰੋਗਰਾਮ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਵਿੱਚ ਮਾੜੇ ਗ੍ਰੇਡ ਨੇ ਉਸ ਨੂੰ ਅਯੋਗ ਬਣਾ ਦਿੱਤਾ। ਇਸ ਤੋਂ ਬਾਅਦ, ਉਸ ਨੇ ਆਪਣੇ ਹਾਈ ਸਕੂਲ ਦੇ ਬਾਕੀ ਬਚੇ ਸਾਲਾਂ ਲਈ ਆਪਣੇ ਸਮਾਜਿਕ ਜੀਵਨ ਅਤੇ ਮਨੋਰੰਜਨ ਤੇ ਧਿਆਨ ਕੇਂਦਰਿਤ ਕੀਤਾ।

ਨਿੱਜੀ ਜੀਵਨ

ਸੋਧੋ

ਡਾ. ਡਰੇ ਦੇ ਪੰਜ ਵੱਖ ਵੱਖ ਔਰਤਾਂ ਤੋਂ ਚਾਰ ਪੁੱਤਰ ਅਤੇ ਦੋ ਧੀਆਂ ਹਨ।[3]

  1. 1981 ਵਿੱਚ, ਡਾ. ਡਰੇ ਅਤੇ ਕੈਸੰਡਰਾ ਜੋਏ ਗ੍ਰੀਨ ਨੇ ਇੱਕ ਪੁੱਤਰ ਨੂੰ ਕਰਟਿਸ ਯੰਗ ਨੂੰ ਜਨਮ ਦਿੱਤਾ ਉਸ ਸਮੇਂ ਡਾ. ਡਰੇ 16 ਸਾਲਾਂ ਦਾ ਸੀ ਅਤੇ ਗ੍ਰੀਨ 15 ਸਾਲ ਦੀ ਸੀ। ਕਰਟਿਸ ਯੰਗ ਵੱਡਾ ਹੋ ਕੇ ਇੱਕ ਨਾਮੀ ਰੈਪਰ ਬਣਿਆ।
  2. 1983 ਵਿੱਚ, ਡਾ. ਡਰੇ ਅਤੇ ਲੀਸਾ ਜੌਨਸਨ ਦੇ ਘਰ, ਇੱਕ ਧੀ ਨੇ ਜਨਮ ਲਿਆ। ਜਿਸਦਾ ਨਾਮ ਲਾ ਤਾਨੀਆ ਡੈਨਿਯਲ ਯੰਗ ਰੱਖਿਆ ਗਿਆ।
  3. 1988 ਵਿੱਚ ਡਾ. ਡਰੇ ਅਤੇ ਜੇਨੀਤਾ ਪੋਰਟਰ ਨੇ ਇੱਕ ਪੁੱਤਰ ਆਂਡਰੇ ਯੰਗ ਜੂਨੀਅਰ ਨੂੰ ਜਨਮ ਦਿੱਤਾ ਸੀ। 1990 ਵਿਚ, ਪੋਰਟਰ ਨੇ ਔਰੇਂਜ ਕਾਊਂਟੀ ਸੁਪੀਰੀਅਰ ਕੋਰਟ ਵਿੱਚ ਡਾ. ਡਰੇ ਤੋਂ ਹਰ ਮਹੀਨੇ 5,000 ਡਾਲਰ ਦੀ ਚਾਈਲਡ ਸਪੋਰਟ ਦਾ ਦਾਅਵਾ ਕੀਤਾ। 23 ਅਗਸਤ 2008 ਨੂੰ, ਆਂਡਰੇ ਯੰਗ ਜੂਨੀਅਰ ਦਾ 20 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕਿਹਾ ਜਾਂਦਾ ਹੈ ਕਿ ਉਸ ਦੀ ਮੌਤ ਹੈਰੋਇਨ ਅਤੇ ਮੋਰਫਿਨ ਦੀ ਵੱਧ ਮਾਤਰਾ ਲੈਣ ਨਾਲ ਹੋਈ ਸੀ।
  4. 1987 ਤੋਂ ਲੈ ਕੇ 1996 ਤੱਕ, ਡਾ. ਡਰੇ ਦੇ ਗਾਇਕ ਮਿਸ਼ੇਲ ਨਾਲ ਸੰਬੰਧ ਰਹੇ, ਜਿਸ ਨੇ ਅਕਸਰ ਰੂਥਲੈੱਸ ਰਿਕਾਰਡਸ ਅਤੇ ਡੈਥ ਰੋਅ ਰਿਕਾਰਡਜ਼ ਵਿੱਚ ਗੀਤਾਂ ਦਾ ਯੋਗਦਾਨ ਪਾਇਆ ਸੀ। 1991 ਵਿੱਚ, ਇਸ ਜੋੜੇ ਦਾ ਮਾਰਸੇਲ ਨਾਮ ਦਾ ਇੱਕ ਪੁੱਤਰ ਸੀ।
  5. 1996 ਵਿੱਚ ਡਾ. ਡਰੇ ਨੇ ਨਿਕੋਲ ਥ੍ਰੈਟ ਨਾਲ ਵਿਆਹ ਕਰਵਾ ਲਿਆ। ਨਿਕੋਲ ਐਨ ਬੀ ਏ ਪਲੇਅਰ ਸੇਡੇਲ ਥ੍ਰੈਟ ਦੀ ਸਾਬਕਾ ਪਤਨੀ ਸੀ। ਉਹਨਾਂ ਦੇ ਦੋ ਬੱਚੇ ਹਨ: ਇੱਕ ਟ੍ਰਾਈਸਨਾਂ ਦਾ ਬੇਟਾ (ਜਨਮ 1997) ਅਤੇ ਇੱਕ ਟਰੂਲੀ ਨਾਮ ਦੀ ਲੜਕੀ ਜਿਸਦਾ ਜਨਮ 2001 ਵਿੱਚ ਹੋਇਆ।[4]

ਹਵਾਲੇ

ਸੋਧੋ
  1. https://www.biography.com/people/dr-dre-507628%7Caccessdate=May[permanent dead link] 10, 2018}}
  2. Genesis, Norm Reeves. "Genesis Dealer Carson, CA | Norm Reeves Genesis". www.normreevesgenesis.com (in ਅੰਗਰੇਜ਼ੀ (ਅਮਰੀਕੀ)). Archived from the original on 2017-10-31. Retrieved 2017-06-10. {{cite web}}: Unknown parameter |dead-url= ignored (|url-status= suggested) (help)
  3. https://heightline.com/dr-dre-wife-net-worth-wiki-bio/
  4. http://www.capitalxtra.com/artists/dr-dre/lists/facts/son-curtis/