ਡਾ. ਤੇਜਵੰਤ ਮਾਨ
ਡਾ. ਤੇਜਵੰਤ ਸਿੰਘ ਮਾਨ (ਜਨਮ 1 ਜਨਵਰੀ 1944), ਪ੍ਰਚਲਿਤ ਨਾਮ ਤੇਜਵੰਤ ਮਾਨ ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ ਸਨਮਾਨਿਤ[1] ਪੰਜਾਬੀ ਆਲੋਚਕ ਅਤੇ ਸਾਹਿਤਕ ਗਤੀਵਿਧੀਆਂ ਕਰਨ ਵਾਲਾ ਸਰਗਰਮ ਕਾਰਕੁਨ ਹੈ।
ਡਾ. ਤੇਜਵੰਤ ਮਾਨ | |
---|---|
ਜਨਮ | ਪਿੰਡ ਮੌੜਾਂ, ਜ਼ਿਲ੍ਹਾ ਸੰਗਰੂਰ, ਪੰਜਾਬ | 1 ਜਨਵਰੀ 1941
ਕਿੱਤਾ | ਸਾਹਿਤ ਆਲੋਚਕ, ਅਧਿਆਪਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਰਣਬੀਰ ਕਾਲਜ ਸੰਗਰੂਰ, ਪੰਜਾਬੀ ਯੂਨੀਵਰਸਿਟੀ ਪਟਿਆਲਾ |
ਜੀਵਨੀ
ਸੋਧੋਤੇਜਵੰਤ ਮਾਨ ਦਾ ਜਨਮ 1 ਜਨਵਰੀ 1944 ਨੂੰ ਮਾਤਾ ਵਰਿਆਮ ਕੌਰ ਦੀ ਕੁੱਖੋਂ, ਪਿਤਾ ਸਰਦਾਰ ਅਜੀਤ ਸਿੰਘ ਦੇ ਘਰ, ਭਾਰਤੀ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ ਵਿਖੇ ਹੋਇਆ। ਉਸਦਾ ਵਿਆਹ ਸ਼੍ਰੀਮਤੀ ਧਮਿੰਦਰ ਪਾਲ ਨਾਲ ਹੋਇਆ। ਉਸਦੇ ਤੇਜਿੰਦਰ ਕੌਰ, ਸਤਿੰਦਰ ਕੌਰ, ਰਾਜਵੰਤ ਕੌਰ ਤਿੰਨ ਧੀਆਂ ਅਤੇ ਇੱਕ ਪੁੱਤਰ ਓਂਕਾਰ ਸਿੰਘ ਮਾਨ ਹੈ।
ਡਾ. ਤੇਜਵੰਤ ਮਾਨ ਅਜਰਾਲੀ, ਰਣਬੀਰ ਕਾਲਜ ਸੰਗਰੂਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਪੜ੍ਹਿਆ। ਉਸ ਨੇ ਐਮਏ, ਐਮਲਿਟ, ਪੀਐਚਡੀ ਤੱਕ ਉੱਚ ਪੜ੍ਹਾਈ ਕੀਤੀ। ਉਸਨੇ ਕਾਲਜ ਅਧਿਆਪਕ ਵਜੋਂ ਪੂਰੇ 30 ਸਾਲ ਸੇਵਾ ਨਿਭਾਈ।
ਪ੍ਰਕਾਸ਼ਿਤ ਕਿਤਾਬਾਂ
ਸੋਧੋ- ਬਾਬੂ ਤੇਜਾ ਸਿੰਘ ਭਸੌੜ
- ਗਿਆਨੀ ਲਾਲ ਸਿੰਘ ਸੰਗਰੂਰ
- ਪ੍ਰਤਾਪ ਸਿੰਘ ਧਨੌਲਾ
- ਭਾਈ ਕਾਹਨ ਸਿੰਘ ਨਾਭਾ
- ਪਾਗਲ ਔਰਤ ਸਭਿਆ ਆਦਮੀ
- ਕਲਮ
- ਆਧੁਨਿਕ ਦੰਦ ਕਥਾ
- ਬੰਦ ਗਲੀ ਦੀ ਸਿਆਸਤ
- ਪੰਜਾਬੀ ਭਾਸ਼ਾ ਅਤੇ ਸਾਹਿਤਕਾਰ
- ਡਾਇਰੀ ਦੇ ਪੰਨੇ
- ਗੋਦੜੀ ਦਾ ਲਾਲ
- ਵਾਰਤਕੀ
- ਕਾਗਦਿ ਕੀਮ ਨ ਪਾਈ
- ਕੇਂਦਰੀ ਪੰਜਾਬੀ ਸਾਹਿਤ ਸਭਾ ਦਾ ਇਤਿਹਾਸ (ਤਿੰਨ ਭਾਗ)
- ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦਾ ਇਤਿਹਾਸ
- ਪੰਚ ਖਾਲਸਾ ਦੀਵਾਨ ਭਸੌੜ
- ਡਾਕਖਾਨਾ ਖਾਸ
- ਲਿਖਤੁਮ
- ਦਸਤਾਵੇਜ ਇਤਿਹਾਸ ਸਾਹਿਤ
- ਪੰਚ ਖਾਲਸਾ ਦੀਵਾਨ ਭਸੌੜ ਇੱਕ ਸੰਸਥਾ
- ਸੰਤ ਅਤਰ ਸਿੰਘ ਜੀ ਅਤੇ ਉਹਨਾਂ ਦਾ ਯੁੱਗ
- ਰਸਾਲੂ
- ਪੂਰਨ ਭਗਤ
- ਦੌਲਤ ਰਾਮ ਰਚਿਤ ਕਿੱਸਾ ਕਾਵਿ
- ਪੰਚ ਖਾਲਸਾ ਦੀਵਾਨ ਭਸੌੜ ਦੀ ਪੰਜਾਬੀ ਨੂੰ ਦੇਣ
- ਸਿੰਘ ਸਭਾਈ ਲਹਿਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ
- ਰੂਪ ਬਸੰਤ ਇੱਕ ਅਧਿਐਨ
- ਅਲੋਚਕ ਅਤੇ ਸਮੀਖਿਆ ਸਾਹਿਤ
- ਲੋਕ ਉਕਤੀ ਸੰਦਰਭ
- ਅਨੁਸ਼ਰਨ
- ਹਸਤਾਖਰ
- ਸਹਿਮਤੀ
- ਪਰਵੇਸ਼
- ਸਮਾਜਿਕ ਚੇਤਨਾ ਅਤੇ ਲੇਖਕ
- ਪ੍ਰਸ਼ਨ ਚਿੰਨ੍ਹ
- ਪ੍ਰਸੰਗਕਤਾ
- ਪ੍ਰਤੀਕਰਮ
- ਬਹੁ ਵਚਨ
- ਗਲਪਕਾਰ ਗੁਰਮੇਲ ਮਡਾਹੜ
- ਮੁਕਤੀ ਜੁਗਤ ਸੰਵਾਦ
- ਭੁਪਿੰਦਰ ਕਾਵਿ ਤੇ ਰਿਵਿਓਕਾਰੀ
- ਮੁੱਖ ਬੰਦ
- ਗੁਆਚੇ ਨਾਇਕ ਦੀ ਪੁਨਰ ਉਸਾਰੀ
- ਹਰਫ ਬਹਰਫ
- ਪੱਤਰ ਕਲਾ
- ਜਿਸੁ ਆਸਣਿ ਹਮ ਬੈਠੇ[ਸਵੈ ਜੀਵਨੀ]
ਇਨਾਮ ਸਨਮਾਨ
ਸੋਧੋਪੰਜਾਬ ਰਤਨ, ਵਿਰਸੇ ਦਾ ਵਾਰਸ, ਪੰਜਾਬੀ ਸੱਥ ਲਾਂਬੜਾ ਵੱਲੋਂ ਐਵਾਰਡ, ਸਾਹਿਤ ਰਤਨ, ਸੰਤ ਅਤਰ ਸਿੰਘ ਮਸਤੂਆਣਾ ਯਾਦਗਾਰੀ, ਕਿਰਤੀ ਐਵਾਰਡ, ਸਾਹਿਤ ਟਰੱਸਟ ਢੁੱਡੀਕੇ, ਧਨੀ ਰਾਮ ਚਾਤ੍ਰਿਕ ਯਾਦਗਾਰੀ ਇਨਾਮ, ਸਾਹਿਤ ਫੁਲਵਾੜੀ, ਕਾਹਨ ਸਿੰਘ ਨਾਭਾ ਯਾਦਗਾਰੀ ਇਨਾਮ, ਡਾ. ਰਵਿੰਦਰ ਰਵੀ ਯਾਦਗਾਰੀ ਇਨਾਮ, ਸੰਤ ਰਾਮ ਉਦਾਸੀ ਯਾਦਗਾਰੀ ਇਨਾਮ, ਗਿਆਨੀ ਲਾਲ ਸਿੰਘ ਯਾਦਗਾਰੀ ਇਨਾਮ, ਰਸਲੋਕ ਹਰਿਆਣਾ, ਸੁਰਿੰਦਰ ਹੋਮ ਜੋਯੋਤੀ ਯਾਦਗਾਰੀ ਇਨਾਮ, ਸਾਹਿਤ ਅਚਾਰੀਆ, ਦੇਵਿੰਦਰ ਸਤਿਆਰਥੀ ਯਾਦਗਾਰੀ ਇਨਾਮ, ਸੰਤ ਸਿੰਘ ਸੇਖੋਂ ਯਾਦਗਾਰੀ ਇਨਾਮ, ਪੰਜਾਬੀ ਸਾਹਿਤ ਸਮੀਖਿਆ ਬੋਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ[2]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |