ਡਾ. ਪਿਆਰ ਸਿੰਘ
ਡਾ. ਪਿਆਰ ਸਿੰਘ (ਲਾਇਲਪੁਰ 1914 – ਅੰਮ੍ਰਿਤਸਰ 1996) ਇੱਕ ਪ੍ਰੋਫੈਸਰ ਅਤੇ ਪ੍ਰਸਿਧ ਵਿਦਵਾਨ ਸਨ।
ਪਿਆਰ ਸਿੰਘ ਨੇ ਭਾਰਤ ਦੀ ਵੰਡ ਤੱਕ ਖ਼ਾਲਸਾ ਕਾਲਜ ਲਾਇਲਪੁਰ ਵਿਖੇ ਅੰਗਰੇਜ਼ੀ, ਫਾਰਸੀ, ਉਰਦੂ ਅਤੇ ਅਰਥ ਸ਼ਾਸਤਰ ਵਿਸ਼ੇ ਪੜ੍ਹਾਏ ਸਨ। ਬਾਅਦ ਵਿੱਚ ਉਹ ਪੰਜਾਬ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਵਿੱਚ ਅਧਿਆਪਕ ਰਿਹਾ। ਉਹ ਜੀਐਨਡੀਯੂ (1972-77) ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਭਾਗ ਵਿੱਚ ਮੁਖੀ ਅਤੇ ਪ੍ਰੋਫੈਸਰ ਸਨ। ਉਸਨੇ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦਾ ਸੰਪਾਦਨ ਕੀਤਾ।
1987 ਵਿੱਚ ਪ੍ਰਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਦੇ ਵਿਸ਼ੇ ਤੇ ਖੋਜ ਕਰਨ ਲਈ ਪਿਆਰ ਸਿੰਘ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਹਨ ਅਧਿਐਨ” ਨਾਮ ਦੀ ਖੋਜ-ਯੋਜਨਾ ਚਲਾਉਣ ਦੀ ਜ਼ਿਮੇਂਵਾਰੀ ਸੌਂਪੀ। ਇਸ ਖੋਜ-ਯੋਜਨਾ ਤਹਿਤ ਪਿਆਰ ਸਿੰਘ ਨੇ ਸਭ ਤੋਂ ਪਹਿਲਾਂ “ਬਾਣੀ ਦੇ ਸੰਕਲਨ ਅਤੇ ਸ੍ਰੀ ਆਦਿ ਬੀੜ ਦੇ ਸੰਪਾਦਨ” ਸਬੰਧੀ ਖੋਜ ਕਰ ਕੇ ਇੱਕ ਸ਼ੋਧ-ਗ੍ਰੰਥ ਤਿਆਰ ਕੀਤਾ। ਇਸ ਸ਼ੋਧ-ਗ੍ਰੰਥ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ 1992 ਵਿੱਚ ਗਾਥਾ ਸ੍ਰੀ ਆਦਿ ਗ੍ਰੰਥ ਨਾਮ ਹੇਠ ਪ੍ਰਕਾਸ਼ਿਤ ਕੀਤਾ। ਵਿਵਾਦ ਉਪਰੰਤ ਇਹ ਪੁਸਤਕ ਵਾਪਸ ਲੈ ਲਈ ਗਈ ਅਤੇ ਸਿੱਖਾਂ ਦੇ ਮੁੱਖ ਅਦਾਰੇ ਅਕਾਲ ਤਖ਼ਤ ਵੱਲੋਂ ਅਪਰੈਲ 1993 ਵਿਚ ਪਿਆਰ ਸਿੰਘ ਨੂੰ ਧਾਰਮਿਕ ਬੇਅਦਬੀ ਦੇ ਦੋਸ਼ ਤਹਿਤ 40 ਦਿਨਾਂ ਦੀ ਸੇਵਾ 'ਤੇ ਜ਼ੁਰਮਾਨਾ ਲਾਇਆ ਗਿਆ। ਇਸ ਵਿਚ ਝਾੜੂ ਦੇਣਾ, ਉਪਾਸ਼ਕਾਂ ਦੀਆਂ ਜੁੱਤੀਆਂ ਸਾਫ਼ ਕਰਨਾ ਅਤੇ ਜਪੁਜੀ ਸਾਹਿਬ ਦਾ ਪਾਠ ਸ਼ਾਮਲ ਸੀ।
ਰਚਨਾਵਾਂ
ਸੋਧੋ- ਗਾਥਾ ਸ੍ਰੀ ਆਦਿ ਗ੍ਰੰਥ
ਸੰਪਾਦਨ
ਸੋਧੋ- ਯੂਸਫ਼ ਜ਼ੁਲੈਖਾ (ਹਾਫਿਜ਼ ਬਰਖੁਰਦਾਰ, 1959)
- ਅਹਿਸੀਨ-ਉਲ-ਕਸਿਸ (1962)
- ਗੁਲਾਮ ਰਸੂਲ (1969)
- ਜਨਮ ਪੱਤਰੀ ਬਾਬੇ ਨਾਨਕ ਜੀ ਸ਼ੰਭੂ ਨਾਥ ਵਾਲ਼ੀ (1969, 1972 ਅਤੇ 1983)
- ਬੀ-40 ਜਨਮਸਾਖੀ (1974)
- ਬਲਰਾਜ ਸਾਹਨੀ ਦੀਆਂ ਚਾਰ ਕਿਤਾਬਾਂ
- ਅਲਵਿਦਾ (ਸ਼ਿਵ ਕੁਮਾਰ)।