ਡਾ. ਰਘਬੀਰ ਸਿੰਘ ਸਿਰਜਣਾ

ਪੰਜਾਬੀ ਆਲੋਚਕ

ਰਘਬੀਰ ਸਿੰਘ ਸਿਰਜਣਾ (ਜਨਮ 10 ਦਸੰਬਰ 1939[1]) ਇੱਕ ਪੰਜਾਬੀ ਮਾਰਕਸਵਾਦੀ ਆਲੋਚਕ, ਸੰਪਾਦਕ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਸੇਵਾਮੁਕਤ ਅਧਿਆਪਕ ਹੈ ਅਤੇ 1965 ਤੋਂ ਇਹ ਪੰਜਾਬੀ ਵਿੱਚ ਤਿਮਾਹੀ ਸਾਹਿਤਕ ਰਸਾਲਾ ਸਿਰਜਣਾ ਕੱਢ ਰਿਹਾ ਹੈ। ਸਿਰਜਣਾ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਹਰਮਨ ਪਿਆਰਾ ਪਰਚਾ ਹੈ ਅਤੇ ਇਸ ਦੇ ਸੰਪਾਦਕ ਹੋਣ ਨਾਤੇ ਰਘਬੀਰ ਸਿੰਘ ਦੇ ਨਾਮ ਨਾਲ ਸਿਰਜਣਾ ਤਖੱਲਸ ਵਾਂਗ ਜੁੜ ਗਿਆ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2009 ਦਾ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਪਹਿਲਾ ਸ਼੍ਰੋਮਣੀ ਇਨਾਮ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਮਈ 2010 ਵਿੱਚ ਦਿੱਤਾ ਗਿਆ ਸੀ।[2]

ਡਾ. ਰਘਬੀਰ ਸਿੰਘ ਸਿਰਜਣਾ 2024 ਵਿੱਚ।
2022 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਢਾਹਾਂ ਪੁਰਸਕਾਰ ਸਮਾਗਮ ਦੌਰਾਨ ਰਘਬੀਰ ਸਿਰਜਣਾ।
ਡਾ. ਰਘਬੀਰ ਸਿੰਘ ਸਿਰਜਣਾ 2024 ਵਿੱਚ।

ਜ਼ਿੰਦਗੀ

ਸੋਧੋ

ਇਸਦਾ ਜਨਮ 1939 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਹੋਇਆ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅਧਿਆਪਕ ਵਜੋਂ 30 ਸਾਲ ਕੰਮ ਕੀਤਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦਾ ਮੁਖੀ ਰਹਿ ਚੁੱਕਾ ਹੈ। ਉਸ ਵਲੋਂ ਸੰਪਾਦਿਤ ਸਿਰਜਣਾ ਨੇ ਪੰਜਾਬੀ ਸਾਹਿਤ ਵਿੱਚ ਨੌਜਵਾਨ ਲੇਖਕਾਂ ਨੂੰ ਅੱਗੇ ਲਿਆਉਣ ਅਤੇ ਨਵੀਆਂ ਪਿਰਤਾਂ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹੈ।[3]

ਅਵਾਰਡ ਅਤੇ ਸਨਮਾਨ

ਸੋਧੋ
  • ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀ ਫੈਲੋਸ਼ਿਪ
  • ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਵਾਰਡ

ਕਿਤਾਬਾਂ

ਸੋਧੋ
  • ਯਥਾਰਥੀ (ਸਾਹਿਤਕ ਆਲੋਚਨਾ)
  • ਪੰਜਾਬੀ ਸਾਹਿਤ ਸਰਵੇਖਣ (ਸੰਪਾਦਨ)
  • ਪੰਜਾਬੀ ਸਾਹਿਤ: ਰੂਪ ਰੁਝਾਨ

ਹਵਾਲੇ

ਸੋਧੋ
  1. http://www.foundationsaarcwriters.com/uploads/histotypdf/DelegateBook/Page-72-79.pdf[permanent dead link]
  2. "Current Affairs : Awards December 18-31 , 2009 - GKToday". www.gktoday.in. Retrieved 2022-07-05.
  3. "About us". The Dhahan Prize For Punjabi Literature (in ਅੰਗਰੇਜ਼ੀ (ਅਮਰੀਕੀ)). Retrieved 2022-07-05.