ਡਾ. ਸੁਰਿੰਦਰ ਸਿੰਘ ਕੋਹਲੀ

ਡਾ. ਸੁਰਿੰਦਰ ਸਿੰਘ ਕੋਹਲੀ (1 ਜਨਵਰੀ 1920[1] - 20 ਜੁਲਾਈ 2003[2]) ਪੰਜਾਬੀ ਲੇਖਕ, ਆਲੋਚਕ, ਖੋਜੀ ਅਤੇ ਅਧਿਆਪਕ ਸਨ।

ਸੁਰਿੰਦਰ ਸਿੰਘ ਕੋਹਲੀ
ਜਨਮ1 ਜਨਵਰੀ 1920
ਪਿੰਡ ਨੂਰਪੁਰ ਸਾਹਾਂ, ਰਾਵਲਪਿੰਡੀ, ਪੰਜਾਬ, (ਬਰਤਾਨਵੀ, ਭਾਰਤ)
ਮੌਤ20 ਜੁਲਾਈ 2003
ਕਿੱਤਾਲੇਖਕ, ਆਲੋਚਕ, ਖੋਜੀ, ਅਧਿਆਪਕ
ਭਾਸ਼ਾਪੰਜਾਬੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ

ਜੀਵਨ ਵੇਰਵੇ ਸੋਧੋ

ਸੁਰਿੰਦਰ ਸਿੰਘ ਕੋਹਲੀ ਦਾ ਜਨਮ 1 ਜਨਵਰੀ 1920 ਨੂੰ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਨੂਰਪੁਰ ਸ਼ਾਹਾਂ ਵਿੱਚ ਹੋਇਆ। ਮੁਢਲੀ ਵਿਦਿਆ ਆਪਣੇ ਪਿੰਡ ਵਿੱਚ ਕਰਨ ਉੱਪਰੰਤ ਉਸ ਨੇ ਗਾਰਡਨ ਕਾਲਜ, ਰਾਵਲਪਿੰਡੀ ਤੋਂ ਬੀ.ਏ. ਦੀ ਪਰੀਖਿਆ ਪਾਸ ਕੀਤੀ ਅਤੇ ਫਿਰ 1942 ਈ. ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਅੰਗਰੇਜ਼ੀ ਕੀਤੀ। 1944 ਵਿੱਚ ਫਰੈਂਚ ਭਾਸ਼ਾ ਦਾ ਅਧਿਐਨ ਕੀਤਾ ਅਤੇ ਖ਼ਾਲਸਾ ਕਾਲਜ ਰਾਵਲਪਿੰਡੀ ਵਿੱਚ ਪੰਜਾਬੀ ਅਤੇ ਫਰੈਂਚ ਪੜ੍ਹਾਉਣ ਲੱਗ ਪਿਆ।

ਪੰਜਾਬ ਦੀ ਵੰਡ ਤੋਂ ਬਾਦ ਪਹਿਲਾਂ ਪਟਿਆਲੇ ਚਲਾ ਗਿਆ ਅਤੇ ਫਿਰ 1948 ਵਿੱਚ ਦਿੱਲੀ ਕੁਝ ਕਾਲਜਾਂ ਵਿੱਚ ਪੜ੍ਹਾਇਆ। 1951 ਈ. ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਪੰਜਾਬੀ ਕੀਤੀ ਅਤੇ 1952 ਵਿੱਚ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਦਿੱਲੀ ਵਿੱਚ ਪੰਜਾਬੀ ਲੈਕਚਰਾਰ ਲਗਾ। 1958 ਵਿੱਚ ਇਸ ਨੇ ਦਿੱਲੀ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। 1959 ਵਿੱਚ ਉਹ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਰੀਡਰ ਰਿਹਾ ਅਤੇ ਫਿਰ ਸੰ 1961 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਦਾ ਪਹਿਲਾ ਪ੍ਰੋਫੈਸਰ ਬਣਿਆ ਅਤੇ 31 ਦਸੰਬਰ 1979 ਨੂੰ ਉਥੋਂ ਸੇਵਾ ਮੁਕਤ ਹੋਇਆ।

ਲਿਖਤਾਂ ਸੋਧੋ

  • ਗੁਰੂਦੇਵ (ਮਹਾਕਾਵਿ, 1944)
  • ਪਾਰੋਂ ਆਏ ਚਾਰ ਜਣੇ (ਨਾਵਲ,1952)
  • ਪੰਜਾਬੀ ਸਾਹਿਤ ਦਾ ਇਤਿਹਾਸ
  • ਪੰਜਾਬੀ ਸਾਹਿਤ ਵਸਤੂ ਤੇ ਵਿਚਾਰ
  • ਪ੍ਰੋ.ਪੂਰਨ ਸਿੰਘ ਜੀਵਨ ਤੇ ਰਚਨਾ
  • ਭਾਈ ਮਨੀ ਸਿੰਘ ਜੀਵਨੀ ਤੇ ਰਚਨਾ
  • Dictionary of Sri Guru Granth Sahib (1996)[3]
  • Dictionary of Mythological References in Guru Granth Sahib
  • The Sikh Philosophy (1992)
  • Outlines of Sikh thought (1966)
  • Life and Ideals of Guru Gobind Singh (1986)
  • Philosophy of Guru Nanak (1969)
  • Travels of Guru Nanak (1969)
  • Sikhism and Guru Granth Sahib (1990)
  • A conceptual Encyclopaedia of Guru Granth Sahib (1992)
  • The Sikh and Sikhism
  • Ritualism and its Rejection in Sikhism
  • Sikh Predictions
  • ‘ਦਸਮ ਗ੍ਰੰਥ’ ਦਾ ਅੰਗਰੇਜ਼ੀ ਅਨੁਵਾਦ (ਤਿੰਨ ਜਿਲਦਾਂ ਵਿਚ, 2003)

ਹਵਾਲੇ ਸੋਧੋ

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 619.
  2. ਸੁਰਿੰਦਰ ਸਿੰਘ ਕੋਹਲੀ, ਡਾ. (ਸੰਨ 1920-2003 ਈ.)
  3. [1]