ਡਾ. ਹਰਕੀਰਤ ਸਿੰਘ
ਜਨਮਮਾਰਚ 28, 1916
ਪਿੰਡ ਘਣੀਕੇ ਬਾਂਗਰ, ਜ਼ਿਲਾ ਗੁਰਦਾਸਪੁਰ
ਮੌਤ25 ਮਾਰਚ, 2008
ਪਟਿਆਲਾ
ਕਿੱਤਾਭਾਰਤੀ ਫੌਜ ਵਿਚ ਜੂਨੀਅਰ ਕਮਿਸ਼ਨਡ ਅਫਸਰ(1944-66), ਰੀਡਰ ਪੰਜਾਬੀ ਯੂਨੀਵਰਸਿਟੀ, ਪਟਿਆਲਾ(1978), ਸੀਨੀਅਰ ਰਿਸਰਚ ਫੈਲੋ, ਰਿਜਨਲ ਲੈਂਗੂਏਜ ਸੈਂਟਰ - ਪ੍ਰਿੰਸੀਪਲ(1970-71), ਐਨਸਾਈਕਲੋਪੀਡੀਆ ਆਫ ਸਿਖਇਜਮ ਸਹਾਇਕ ਸੰਪਾਦਕ (1972-82)
ਰਾਸ਼ਟਰੀਅਤਾਭਾਰਤ
ਪ੍ਰਮੁੱਖ ਕੰਮਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ (1966), ਪੰਜਾਬੀ ਬਾਰੇ (1967), ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼ (1985), ਚੀਸਾਂ (1994) ਕਵਿਤਾਵਾਂ, ਯਾਦਾਂ ਗੰਜੀ ਬਾਰ ਦੀਆਂ (1995), ਗੁਰਬਾਣੀ ਦੀ ਭਾਸ਼ਾ ਤੇ ਵਿਆਕਰਣ (1997)
ਸਾਥੀਮਨਜੀਤ ਕੌਰ
ਰਿਸ਼ਤੇਦਾਰਬਿਕਰਮਜੀਤ ਸਿੰਘ(ਪਿਤਾ), ਨਿਰੰਜਨ ਕੌਰ(ਮਾਤਾ)

ਮੁੱਢਲਾ ਜੀਵਨ

ਸੋਧੋ

ਡਾ. ਹਰਕੀਰਤ ਸਿੰਘ ਦਾ ਜਨਮ 28 ਮਾਰਚ 1916 ਨੂੰ ਪਿੰਡ ਘਣੀਕੇ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਹਰਨਾਮ ਕੌਰ ਤੇ ਪਿਤਾ ਸਰਦਾਰ ਮਾਹਣਾ ਸਿੰਘ ਸੀ। ਆਪ ਨੇ ਐਮ.ਏ ਤੋਂ ਪੀਐਚ.ਡੀ ਤੱਕ ਦੀ ਵਿਦਿਆ ਹਾਸਲ ਕੀਤੀ। ਆਪ ਦੀ ਪੀਐਚ.ਡੀ ਦਾ ਵਿਸ਼ਾ “ਏ ਕੰਮਪੈਰੇਟਿਵ ਸਟੱਡੀ ਆਫ ਮਾਝੀ ਐਂਡ ਮੁਲਤਾਨੀ” ਸੀ, ਜਿਸ ਦੀ ਡਿਗਰੀ ਆਪ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਨ 1968 ਈ. ਵਿਚ ਪ੍ਰਾਪਤ ਕੀਤੀ। ਡਾ. ਹਰਕੀਰਤ ਸਿੰਘ ਜੀ ਨੇ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ ਅਤੇ ਗੁਰਬਾਣੀ ਵਿਆਕਰਣ ਆਦਿ ਬਾਰੇ ਬੜੇ ਇਤਿਹਾਸਕ ਅਤੇ ਮਹੱਤਵਪੂਰਨ ਖੋਜ ਕਾਰਜ ਕੀਤੇ ਹਨ। ਉਨ੍ਹਾਂ ਨੇ 20-25  ਦੇ ਕਰੀਬ ਪੁਸਤਕਾਂ ਅਤੇ 50 ਦੇ ਲਗਪਗ ਖੋਜ-ਪੱਤਰ ਲਿਖੇ ਹਨ। ਆਪ ਦੀਆਂ ਕਈ ਪੁਸਤਕਾਂ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਵਿਗਿਆਨ ਦੇ ਸਿਲੇਬਸਾਂ ਦਾ ਹਿਸਾ ਹਨ।

ਸਨਮਾਨ

ਸੋਧੋ

ਪੰਜਾਬੀ ਭਾਸ਼ਾ ਵਿਗਿਆਨ ਤੇ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਆਪ ਵਲੋਂ ਵਡਮੁਲੀਆਂ ਸੇਵਾਵਾਂ ਪ੍ਰਦਾਨ ਕਰਨ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਪ ਨੂੰ 1993 ਤੋਂ ਆਜੀਵਨ ਫੈਲੋਸ਼ਿਪ ਸਨਮਾਨ ਵਜੋਂ ਦਿਤੀ ਗਈ।

ਮੌਲਿਕ ਰਚਨਾਵਾਂ

ਸੋਧੋ
  1. ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ,  1966.
  2. ਪੰਜਾਬੀ ਬਾਰੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1967.
  3. ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ, ਬਾਹਰੀ ਪਬਲੀਕੇਸ਼ਨ, ਦਿੱਲੀ, 1973.
  4. ਭਾਸ਼ਾ ਤੇ ਭਾਸ਼ਾ-ਵਿਗਿਆਨ,  ਬਾਹਰੀ ਪਬਲੀਕੇਸ਼ਨ, ਦਿੱਲੀ, 1974.
  5. ਪੰਜਾਬੀ ਦਾ ਰੂਪਾਂਤਰੀ ਵਿਆਕਰਣ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁਕ ਬੋਰਡ, ਚੰਡੀਗੜ੍ਹ, 1980.
  6. ਚੀਸਾਂ, 1994 (ਕਵਿਤਾਵਾਂ).
  7. ਗੰਜੀ ਬਾਰ ਦੀਆਂ ਯਾਦਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995.
  8. ਗੁਰਬਾਣੀ ਦੀ ਭਾਸ਼ਾ ਤੇ ਵਿਆਕਰਣ : ਗੁਰਬਾਣੀ ਦਾ ਭਾਸ਼ਾਈ ਤੇ ਵਿਆਕਰਨਿਕ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997

ਸੰਪਾਦਿਤ ਰਚਨਾਵਾਂ

ਸੋਧੋ
  1. ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਹਿਲੀ ਛਾਪ 1985 (ਸੱਤ ਜਿਲਦਾਂ), ਦੂਜੀ ਛਾਪ 1988 (ਇਕ ਜਿਲਦ).
  2. ਗੁਰਬਾਣੀ ਦਾ ਸੁੱਧ ਉਚਾਰਨ, ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ, 1985.  
  3. ਕਿੱਤਾ ਸ਼ਬਦ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1999 ਆਦਿ।