ਡੀਪਾਡੀਹ
ਡਿਪਾਡੀਹ ਛਤੀਸਗੜ੍ਹ ਵਿੱਚ ਕਨਹਾਰ, ਸ਼ਮਸ ਅਤੇ ਗਲਫੁਲਾ ਨਦੀਆਂ ਦੇ ਸੰਗਮ ਦੇ ਕੰਢੇ ਬਸਿਆ ਹੋਇਆ ਹੈ। ਇਹ ਚਾਰੇ ਪਾਸੇ ਪਹਾੜੀਆਂ ਨਾਲ ਘਿਰਿਆ ਸੁੰਦਰ ਸਥਾਨ ਹੈ। ਇੱਥੇ ਚਾਰ ਪੰਜ ਕਿਲੋਮੀਟਰ ਦੇ ਖੇਤਰਫਲ ਵਿੱਚ ਕਈ ਮੰਦਰਾਂ ਦੇ ਟਿਲੇ ਹਨ। ਮਾਨਤਾ ਦੇ ਅਨੁਸਾਰ ਇੱਥੇ ਅੱਠਵੀ ਸਦੀ ਵਿੱਚ ਸਥਾਪਤ ਕਈ ਮੂਰਤੀਆਂ ਹਨ। ਉਸ ਵਿੱਚ ਪ੍ਰਮੁੱਖ ਤੌਰ 'ਤੇ ਭਗਵਾਨ ਸ਼ਿਵ ਅਤੇ ਦੇਵੀ ਦੀਆਂ ਮੂਰਤੀਆਂ ਮਿਲੀਆਂ ਹਨ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਇਹ ਨੌਵੀਂ ਸਦੀ ਵਿੱਚ ਸ਼ੈਵ ਸੰਪ੍ਰਦਾਏ ਦਾ ਸਾਧਨਾ ਦਾ ਥਾਂ ਰਿਹਾ ਹੋਵੇਗਾ।